ਹਰਿਆਣਾ ਕਾਂਗਰਸ ਵੱਲੋਂ ਵੋਟਰਾਂ ਨੂੰ ਵੱਡੇ ਗੱਫ਼ਿਆਂ ਦੀ ਪੇਸ਼ਕਸ਼

0
Haryana ,Congress, offers,Boats, Voters

ਹਰ ਜ਼ਿਲ੍ਹੇ ‘ਚ ਬਣੇਗੀ ਇੱਕ ਯੂਨੀਵਰਸਿਟੀ ਤੇ ਇੱਕ ਮੈਡੀਕਲ ਕਾਲਜ

ਸੱਚ ਕਹੂੰ ਨਿਊਜ਼/ਚੰਡੀਗੜ੍ਹ।  ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ ਕਾਂਗਰਸ ਨੇ ਇਸ ‘ਸੰਕਲਪ ਪੱਤਰ 2019’ ਨਾਂਅ ਦਿੱਤਾ ਹੈ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਚੋਣਾਂ ਪੈਣਗੀਆਂ ਜਦੋਂਕਿ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ ।

ਕਾਂਗਰਸ ਨੇ ਆਪਣੇ ਐਲਾਨਨਾਮਾ ਪੱਤਰ ‘ਚ ਔਰਤਾਂ ਦੇ ਵਿਸ਼ਿਆਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਜਾਰੀ ਐਲਾਨਨਾਮੇ ਪੱਤਰ ‘ਚ ਸਰਕਾਰੀ ਤੇ ਨਿੱਜੀ ਨੌਕਰੀਆਂ ‘ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦਾ ਵਾਅਦਾ ਕੀਤਾ ਗਿਆ ਹੈ ਕਾਂਗਰਸ ਨੇ ਚੁਣਾਵੀ ਐਲਾਨਨਾਮੇ ‘ਚ ਕਿਸਾਨਾਂ ਤੇ ਗਰੀਬ ਲੋਕਾਂ ਲਈ ਕਰਜ਼ਾ ਮਾਫ਼ੀ ਦਾ ਵਾਅਵਾ ਵੀ ਕੀਤਾ ਹੈ ।

ਕੁਮਾਰੀ ਸ਼ੈਲਜਾ ਨੇ ਅਨੁਸੂਚਿਤ ਜਾਤੀ ਤੇ ਬੇਹੱਦ ਪੱਛੜਾ ਵਰਗ ਭਾਈਚਾਰੇ ਨਾਲ ਸਬੰਧਿਤ ਜਮਾਤ ਪਹਿਲੀ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ 12 ਹਜ਼ਾਰ ਰੁਪਏ ਸਾਲਾਨਾ ਤੇ ਜਮਾਤ 11 ਤੋਂ 12 ਦੇ ਵਿਦਿਆਰਥੀਆਂ ਲਈ 15 ਅਜ਼ਾਰ ਰੁਪਏ ਸਾਲਾਨਾ ਵਜੀਫ਼ਾ ਦੇਣ ਦਾ ਵੀ ਵਾਅਦਾ ਕੀਤਾ ਹੈ ਕਾਂਗਰਸ ਨੇ ਹਰਿਆਣਾ ‘ਚ ਨਸ਼ੀਲੀ ਦਵਾਈਆਂ ਦੇ ਖਤਰੇ ਨੂੰ ਰੋਕਣ ਲਈ ਐਸਟੀਐਫ ਦੇ ਗਠਨ ਦਾ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਪਾਰਟੀ ਹਰਿਆਣਾ ‘ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਚ ਹੋਏ ਕਥਿੱਤ ਘਪਲਿਆਂ ਦੀ ਜਾਂਚ ਲਈ ਵਿਸ਼ੇਸ਼ ਪੈਨਲ ਦਾ ਗਠਨ ਕਰੇਗੀ ਐਲਾਨਨਾਮਾ ਪੱਤਰ ਜਾਰੀ ਕਰਨ ਦੌਰਾਨ ਹਰਿਆਣਾ ਦੇ ਕਾਂਗਰਸ ਇੰਚਾਰਜ਼ ਗੁਲਾਮ ਨਬੀ ਅਜ਼ਾਦ, ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਤੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਮੌਜ਼ੂਦ ਸਨ।

ਔਰਤਾਂ ਲਈ ਖੋਲ੍ਹਿਆ ਪਿਟਾਰਾ

 • ਔਰਤਾਂ ਨੂੰ ਸਰਕਾਰੀ ਨੌਕਰੀਆਂ ‘ਚ ਮਿਲੇਗਾ 33 ਫੀਸਦੀ ਰਾਖਵਾਂਕਰਨ
 • ਪੰਚਾਇਤ ਰਾਜ ਸੰਸਥਾਵਾਂ ‘ਚ ਔਰਤਾਂ ਨੂੰ ਮਿਲੇਗਾ 500 ਫੀਸਦੀ ਰਾਖਵਾਂਕਰਨ
 • ਨਗਰ ਪਾਲਿਕਾ, ਨਗਰ ਨਿਗਮ ਤੇ ਨਗਰ ਪ੍ਰੀਸ਼ਦਾਂ ‘ਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਮਿਲੇਗਾ
 • ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਚ ਔਰਤਾਂ ਕਰ ਸਕਣਗੀਆਂ ਮੁਫ਼ਤ ‘ਚ ਸਫ਼ਰ
 • ਗਰਭਵਤੀ ਔਰਤਾਂ ਨੂੰ ਬੱਚੇ ਦੇ ਜਨਮ ‘ਤੇ ਹਰ ਮਹੀਨੇ ਮਿਲਣਗੇ 3500 ਰੁਪਏ, 5 ਸਾਲ ਦਾ ਹੋਣ ਤੱਕ 5 ਹਜ਼ਾਰ ਰੁਪਏ ਹਰ ਮਹੀਨੇ ਦਿੱਤੇ ਜਾਣਗੇ
 • ਵਿਧਵਾ, ਅਪਾਹਿਜ਼, ਤਲਾਕਸ਼ੁਦਾ ਤੇ ਅਣਵਿਆਹੁਤਾ ਔਰਤਾਂ ਨੂੰ ਹਰ ਮਹੀਨੇ 5100 ਰੁਪਏ ਪੈਨਸ਼ਨ ਮਿਲੇਗੀ
 • ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਨੂੰ ਹਰ ਮਹੀਨੇ ਚੁੱਲ੍ਹਾ ਖਰਚ ਵਜੋਂ ਮਿਲਣਗੇ 2000 ਰੁਪਏ

ਚੋਣ ਵਾਅਦਿਆਂ ‘ਤੇ ਇੱਕ ਝਾਤ

 1. ਹਰ ਮਹੀਨੇ 300 ਯੂਨਿਟ ਤੱਕ ਬਿਜਲੀ ਹੋਵੇਗੀ ਫ੍ਰੀ, 300 ਯੂਨਿਟ ਤੋਂ ਵੱਧ ਹੋਣ ‘ਤੇ ਅੱਧਾ ਹੋਵੇਗਾ ਰੇਟ
 2. ਅਨੁਸੂਚਿਤ ਜਾਤੀ ਲਈ ਅਨੁਸੂਚਿਤ ਜਾਤੀ ਕਮਿਸ਼ਨ ਦਾ ਮੁੜ ਗਠਨ ਹੋਵੇਗਾ
 3. ਹਰਿਆਣਾ ‘ਚ ਪੱਛੜੀਆਂ ਜਾਤੀਆਂ ਦੀ ਮੌਜ਼ੂਦਾ ਕ੍ਰੀਮੀ ਲੇਅਰ ਨੂੰ 6 ਲੱਖ ਤੋਂ ਵਧਾ ਕੇ 8 ਲੱਖ ਕੀਤਾ ਜਾਵੇਗਾ
 4. ਹਰ ਸਰਕਾਰੀ ਸੰਸਥਾਨ ‘ਚ ਬਣੇਗਾ ਫ੍ਰੀ ਵਾਈ-ਫਾਈ ਜੋਨ
 5. ਅਧਿਆਪਕਾਂ ਦੀ ਭਰਤੀ ਲਈ ਚੱਲੇਗਾ ਵਿਸ਼ੇਸ਼ ਅਭਿਆਨ
 6. ਹਰ ਪਰਿਵਾਰ ‘ਚ ਇੱਕ ਨੌਕਰੀ ਪੱਕੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।