ਸਿਹਤ

ਬਹੁਤ ਜ਼ਰੂਰੀ ਹੈ ਕੰਨਾਂ ਦੀ ਸੰਭਾਲ

ਬੋਲਣਾ ਅਤੇ ਸੁਣਨਾ ਮਨੁੱਖ ਨੂੰ ਰੱਬ ਵੱਲੋਂ ਦਿੱਤੀ ਗਈ ਵਡਮੁੱਲੀ ਦੇਣ ਹੈ ਇਸ ਕਰਕੇ ਅਸੀਂ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ, ਹਾਸਾ-ਠੱਠਾ ਕਰ ਸਕਦੇ ਹਾਂ ਅਤੇ ਖੁਸ਼ੀਆਂ ਵੰਡ ਸਕਦੇ ਹਾਂ ਜੇ ਸਾਡੇ ਕੋਲ ਰੱਬ ਦੀ ਇਹ ਦੇਣ ਨਾ ਹੋਵੇ ਤਾਂ ਅਸੀਂ ਕਈ ਗੱਲਾਂ ਤੋਂ ਵਾਂਝੇ ਹੋ ਸਕਦੇ ਹਾਂ ਇਸ ਲਈ ਸਾਨੂੰ ਚਾਹੀਦਾ ਹੈ ਕਿ ਕੁਦਰਤ ਦੀ ਇਸ ਦੇਣ ਨੂੰ ਸੰਭਾਲ ਕੇ ਰੱਖੀਏ ਸਾਡੇ ਕੰਨ ਬਹੁਤ ਹੀ ਨਾਜ਼ੁਕ ਅੰਗ ਹਨ ਕੰਨ ‘ਤੇ ਸੱਟ ਲੱਗਣ ਜਾਂ ਕੋਈ ਬਿਮਾਰੀ ਬੋਲ਼ਾਪਣ ਪੈਦਾ ਕਰ ਸਕਦੀ ਹੈ ਲੰਮੇ ਸਮੇਂ ਤੋਂ ਕੰਨ ਦਾ ਵਗਣਾ ਵੀ ਬੋਲ਼ਾਪਣ ਪੈਦਾ ਕਰ ਸਕਦਾ ਹੈ ਇਸ ਲਈ ਇਹ ਲਾਜ਼ਮੀ ਹੈ ਕਿ ਅਸੀਂ ਕੰਨਾਂ ਵੱਲ ਖਾਸ ਧਿਆਨ ਦੇਈਏ ਕੰਨਾਂ ਦੀ ਸੰਭਾਲ ਲਈ ਧਿਆਨਯੋਗ ਗੱਲਾਂ ਹੇਠ ਲਿਖੀਆਂ ਹਨ:-
ਲ ਕੰਨਾਂ ‘ਤੇ ਚਪੇੜ ਜਾਂ ਸੱਟ ਲੱਗਣ ਨਾਲ ਸੁਣਨ ਦੀ ਸ਼ਕਤੀ ਹਮੇਸ਼ਾ ਲਈ ਜਾ ਸਕਦੀ ਹੈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੰਨਾਂ ‘ਤੇ ਸੱਟ ਨਾ ਵੱਜੇ

  •  ਅਚਨਚੇਤ ਉੱਚਾ ਸ਼ੋਰ ਜਿਵੇਂ ਪਟਾਕੇ, ਗੋਲੀ ਜਾਂ ਬੰਬ ਚੱਲਣ ਨਾਲ ਬੋਲ਼ਾਪਣ ਪੈਦਾ ਹੋ ਸਕਦਾ ਹੈ ਇਸ ਲਈ ਅਜਿਹੇ ਮਾਹੌਲ ਵਿੱਚ ਕੰਨਾਂ ਨੂੰ ਪਹਿਲਾਂ ਹੀ ਢੱਕ ਲੈਣਾ ਚਾਹੀਦਾ ਹੈ
  •  ਕਦੇ ਵੀ ਤਿੱਖੀ ਚੀਜ਼ ਜਿਵੇਂ ਵਾਲਾਂ ਵਾਲੀ ਸੂਈ, ਬੁਣਾਈ ਵਾਲੀ ਸਲਾਈ, ਮਾਚਿਸ ਦੀ ਤੀਲ੍ਹੀ ਜਾਂ ਚਾਬੀ ਨਾਲ ਕੰਨ ਨੂੰ ਨਾ ਖੁਰੇਦਿਆ ਜਾਵੇ ਕਿਉਂਕਿ ਇਸ ਨਾਲ ਕੰਨ ਦਾ ਪਰਦਾ ਪਾਟ ਸਕਦਾ ਹੈ
  •  ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੰਨ ਵਿੱਚ ਕੋਈ ਚੀਜ਼ ਨਾ ਮਾਰਨ ਕਿਉਂਕਿ ਇਸ ਨਾਲ ਕੰਨ ਦਾ ਪਰਦਾ ਪਾਟ ਸਕਦਾ ਹੈ
  •  ਕੰਨ ਵਿੱਚ ਤੇਲ ਨਹੀਂ ਪਾਉਣਾ ਚਾਹੀਦਾ, ਇਸ ਨਾਲ ਉੱਲੀ ਲੱਗਣ ਦਾ ਖ਼ਤਰਾ ਹੋ ਸਕਦਾ ਹੈ ਤੇ ਕੰਨ ਪੀੜ ਵੀ ਹੋ ਸਕਦੀ ਹੈ
  •  ਗੰਦੇ ਪਾਣੀ ਵਿੱਚ ਨਹੀਂ ਤੈਰਨਾ ਚਾਹੀਦਾ ਗੰਦੇ ਪਾਣੀ ਵਿੱਚ ਤੈਰਨ ਨਾਲ ਕੰਨਾਂ ਵਿੱਚ ਇਨਫੈਕਸ਼ਨ ਹੋ ਸਕਦੀ ਹੈ ਕਿਤੇ ਵੀ ਤੈਰਾਕੀ ਕਰਦੇ ਸਮੇਂ ਕੰਨਾਂ ਵਿੱਚ ਈਅਰ ਪਲੱਗ ਪਾ ਲੈਣੇ ਚਾਹੀਦੇ ਹਨ
  •  ਆਪਣੇ ਕੰਨ ਕਿਸੇ ਸੜਕ ‘ਤੇ ਬੈਠੇ ਝੋਲਾਛਾਪ ਡਾਕਟਰ ਕੋਲੋਂ ਸਾਫ਼ ਨਹੀਂ ਕਰਵਾਉਣੇ ਚਾਹੀਦੇ ਕਿਉਂਕਿ ਉਨ੍ਹਾਂ ਦੇ ਔਜਾਰ ਸਾਫ਼ ਅਤੇ ਸਹੀ ਨਹੀਂ ਹੁੰਦੇ ਜੇ ਕਦੇ ਕੰਨ ਸਾਫ਼ ਕਰਨਾ ਵੀ ਹੋਵੇ ਤਾਂ ਸਾਨੂੰ ਰੂੰ ਨਾਲ ਕੰਨ ਦੇ ਬਾਹਰ ਵਾਲੇ ਹਿੱਸੇ ਨੂੰ ਸਾਫ਼ ਕਰਨਾ ਚਾਹੀਦਾ ਹੈ ਜੇਕਰ ਕੰਨ ਵਿੱਚ ਮੈਲ਼ ਭਰ ਜਾਵੇ ਤਾਂ ਕਿਸੇ ਕੰਨ, ਨੱਕ, ਗਲੇ ਦੇ ਸਪੈਸ਼ਲਿਸਟ ਡਾਕਟਰ ਕੋਲੋਂ ਸਾਫ਼ ਕਰਵਾਉਣੇ ਚਾਹੀਦੇ ਹਨ
  •  ਕੰਨਾਂ ਵਿੱਚ ਦਰਦ ਹੋਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ

ਹਰਪ੍ਰੀਤ ਸਿੰਘ ਬਰਾੜ
ਡੀਓ, 174 ਮਿਲਟਰੀ ਹਸਪਤਾਲ,
ਬਠਿੰਡਾ ਕੈਂਟ

ਪ੍ਰਸਿੱਧ ਖਬਰਾਂ

To Top