ਹਾਰਟ-ਟੂ-ਹਾਰਟ ਡਾ. ਐਮਐਸਜੀ: YouTube ਜ਼ਰੀਏ ਪੂਜਨੀਕ ਗੁਰੂ ਜੀ ਨੇ ਦੱਸੇ ਤੰਦਰੁਸਤ ਰਹਿਣ ਦੇ ਅਨਮੋਲ ਟਿਪਸ

ਨੀਂਦ ਨਹੀਂ ਆਉਂਦੀ ਤਾਂ ਕਰੋ ਸਿਮਰਨ, ਭਗਵਾਨ ਹੋ ਜਾਵੇਗਾ ਖੁਸ਼

ਰੋਜ਼ਾਨਾ ਘੱਟੋ-ਘੱਟ 5 ਤੋੋਂ 6 ਲੀਟਰ ਪਾਣੀ ਜ਼ਰੂਰ ਪੀਓ

ਸੂਰਜ ਰਹਿੰਦੇ ਕਰ ਲਓ ਭੋਜਨ, ਬੈਕਟੀਰੀਆ ਵਾਇਰਸ

ਖਾਣੇ ਦੇ ਨਾਲ ਹੋ ਜਾਣਗੇ ਘੱਟ

ਪਾਣੀ ਬੈਠ ਕੇ ਤੇ ਸਿੱਪ-ਸਿੱਪ ਕਰਦੇ ਪੀਓ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਧ-ਸੰਗਤ ਜੀ ਤੁਸੀਂ ਖਾਣਾ ਜਦੋਂ ਵੀ ਖਾਂਦੇ ਹੋ ਉਸ ਨੂੰ ਚਿੱਥ-ਚਿੱਥ ਕੇ ਖਾਓ ਕਦੇ ਵੀ ਨਿਗਲੋ ਨਾ, ਨਿਗਲਦਾ ਤਾਂ ੳੂਠ ਹੈ ਇੱਕਦਮ ਨਿਗਲ ਜਾਂਦਾ ਹੈ, ਅਤੇ ਫਿਰ ਜੁਗਾਲੀ ਕਰਦਾ ਰਹਿੰਦਾ ਹੈ ਭਗਵਾਨ ਨੇ ਦੰਦ ਦਿੱਤੇ ਹਨ, ਬੜੇ ਮਜ਼ਬੂਤ ਦਿੱਤੇ ਹਨ ਉਨ੍ਹਾਂ ਦੰਦਾਂ ਨਾਲ ਤੁਸੀਂ ਭੋਜਨ ਨੂੰ ਚੰਗੀ ਤਰ੍ਹਾਂ ਚਿੱਥੋ ਤੁਸੀਂ ਗਿਣਤੀ ਕਰ ਲਓ ਘੱਟੋ-ਘੱਟ 20-25 ਵਾਰ ਜ਼ਰੂਰ ਚਿੱਥੋ ਆਯੁਰਵੈਦਾ ਵਿਚ ਲਿਖਿਆ ਹੈ

ਖਾਣੇ ਨੂੰ ਪੀਓ ਅਤੇ ਪੀਣਯੋਗ ਚੀਜ਼ਾਂ ਨੂੰ ਖਾਓ ਸ਼ਾਇਦ ਤੁਸੀਂ ਨਹੀਂ ਸਮਝੇ ਹੋਵੋਗੇ ਕਿ ਖਾਣੇ ਨੂੰ ਇੰਨਾ ਚਬਾ ਲਓ ਕਿ ਜਦੋਂ ਨਿਗਲੋ ਤਾਂ ਪਾਣੀ ਵਰਗਾ ਹੋਵੇ ਅਤੇ ਪਾਣੀ ਸਿੱਪ-ਸਿੱਪ ਕਰਕੇ ਪੀਓ, ਘੁੱਟ-ਘੁੱਟ ਕਰਕੇ ਪੀਓ ਇਹ ਸਿਹਤਮੰਦ ਜੀਵਨ ਲਈ ਬੇਹੱਦ ਜ਼ਰੂਰੀ ਹੈ ਖੜ੍ਹੇ ਹੋ ਕੇ ਪਾਣੀ ਨਾ ਪੀਓ ਹਾਂ ਜੇਕਰ ਕੋਈ ਖਿਡਾਰੀ ਹੈ, ਭੱਜ ਰਿਹਾ ਹੈ ਉਹ ਅਲੱਗ ਚੀਜ਼ਾਂ ਹਨ ਪਰ ਹਮੇਸ਼ਾ ਇਹ ਧਿਆਨ ਰੱਖੋ ਕਿ ਬੈਠ ਕੇ ਪਾਣੀ ਪੀਓ ਖੜ੍ਹੇ-ਖੜ੍ਹੇ ਪਾਣੀ ਨਹੀਂ ਪੀਣਾ ਚਾਹੀਦਾ

ਭੋਜਨ ਕਰਦੇ ਸਮੇਂ ਦਿਮਾਗ ਰੱਖੋ ਸ਼ਾਂਤ

ਆਪ ਜੀ ਨੇ ਫ਼ਰਮਾਇਆ ਕਿ ਭੋਜਨ ਕਰਦੇ ਸਮੇਂ ਜ਼ਿਆਦਾ ਸੋਚੋ ਨਾ, ਟੈਨਸ਼ਨ ਨਾ ਲਓ, ਗੱਲਾਂ ਨਾ ਕਰੋ, ਕਿਉਕਿ ਭੋਜਨ ਕਰਦੇ ਸਮੇਂ ਜੇਕਰ ਤੁਸੀਂ ਗੱਲਾਂ ਕਰਦੇ ਹੋ, ਤਾਂ ਤੁਹਾਡੇ ਲਈ ਉਹ ਮੁਸ਼ਕਲ ਹੋ ਸਕਦਾ ਹੈ, ਭੋਜਨ ਸਾਹ ਨਾਲੀ ਵਿਚ ਚਲਾ ਜਾਵੇਗਾ, ਤਾਂ ਸਾਹ ਬੰਦ ਹੋਣ ਲੱਗਦਾ ਹੈ ਇਸ ਲਈ ਜ਼ਰੂਰੀ ਹੈ ਅਰਾਮ ਨਾਲ ਖਾਣਾ ਖਾਓ ਅਤੇ ਬੋਲੋ ਨਾ ਸਾਡੇ ਪੂਰਵਜ, ਬਜ਼ੁਰਗ ਜਦੋਂ ਵੀ ਖਾਣਾ ਖਾਂਦੇ ਸਨ ਤਾਂ ਇੱਕ ਬੁਰਕੀ ਕੱਢਦੇ ਸਨ, ਅਸੀਂ ਰੋਟੀ ਕੱਢਦੇ ਦੇਖਿਆ ਹੈ

ਬਜ਼ੁਰਗਾਂ ਨੂੰ ਗੳੂ ਮਾਤਾ ਲਈ ਭਗਵਾਨ ਨੂੰ ਅਰਦਾਸ ਕਰਕੇ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਅਰਦਾਸ ਕਰਕੇ ਫਿਰ ਖਾਣਾ ਖਾਂਦੇ ਸਨ ਪਰ ਤੁਹਾਨੂੰ ਤਾਂ ਖਾਣੇ ਦਾ ਟਾਈਮ ਹੀ ਨਹੀਂ ਪਤਾ ਤੁਸੀਂ ਤਾਂ ਰਾਤ ਨੂੰ ਖਾਣਾ ਖਾਂਦੇ ਹੋ, ਥੋੜ੍ਹਾ ਪਾਰਟੀ-ਸ਼ਾਰਟੀ, ਇੰਜੁਆਏ ਕਰਕੇ ਅਸੀਂ ਨਹੀਂ ਕਹਿੰਦੇ ਕਿ ਇੰਜੁਆਏ ਨਾ ਕਰੋ ਪਰ ਖਾਣਾ ਜੇਕਰ ਸਹੀ ਟਾਈਮ ’ਤੇ ਲਿਆ ਜਾਵੇ ਤਾਂ ਉਸ ਦਾ ਟਾਈਮ ਹੈ ਜੋ ਆਯੁਰਵੈਦਾ ਵਿਚ ਵੀ ਲਿਖਿਆ ਹੈ ਅਤੇ ਅਸੀਂ ਖੁਦ ਅਜ਼ਾਮਾਇਆ ਹੈ ਕਿ ਜੇਕਰ ਸੂਰਜ ਹੁੰਦਿਆਂ ਤੁਸੀਂ ਖਾਣਾ ਖਾ ਲੈਂਦੇ ਹੋ, ਤਾਂ ਬੈਕਟੀਰੀਆ, ਵਾਇਰਸ ਬਹੁਤ ਘੱਟ ਖਾਣੇ ਦੇ ਨਾਲ ਅੰਦਰ ਜਾਂਦੇ ਹਨ ਸੂਰਜ ਛਿਪਦੇ ਹੀ ਬੈਕਟੀਰੀਆ, ਵਾਇਰਸ ਦਾ ਰਾਜ ਹੋ ਜਾਂਦਾ ਹੈ ਤਾਂ ਤੁਸੀਂ ਜਦੋਂ ਖਾਣਾ ਖਾਂਦੇ ਹੋ ਤਾਂ ਉਹ ਵੀ ਤੁਹਾਡੇ ਨਾਲ ਖੂਬ ਚੰਗੀ ਤਰ੍ਹਾਂ ਅੰਦਰ ਚਲੇ ਜਾਂਦੇ ਹਨ ਜੋ ਪਰੇਸ਼ਾਨੀ ਦਾ ਕਾਰਨ ਬਣਦੇ ਹਨ

ਟਾਈਟ ਕੱਪੜੇ ਅਤੇ ਜ਼ੁਰਾਬ ਪਹਿਨ ਕੇ ਸੌਣਾ ਨੁਕਸਾਨਦੇਹ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜ਼ੁਰਾਬ ਪਹਿਨ ਕੇ ਨਹੀਂ ਸੌਣਾ ਚਾਹੀਦਾ ਕਿਉਕਿ ਉਸ ਨਾਲ ਨੀਂਦ ’ਚ ਰੁਕਾਵਟ ਆਉਦੀ ਹੈ ਟਾਈਟ ਕੱਪੜੇ ਪਹਿਨ ਕੇ ਨਾ ਸੌਂਵੋ, ਉਸ ਨਾਲ ਵੀ ਨੀਂਦ ’ਚ ਰੁਕਾਵਟ ਆਉਦੀ ਹੈ ਜ਼ਿਆਦਾ ਪਾਣੀ ਨਾ ਪੀਓ ਸੌਣ ਤੋਂ ਪਹਿਲਾਂ, ਉਸ ’ਚ ਵੀ ਰੁਕਾਵਟ ਆਉਦੀ ਹੈ

ਕਈ ਵਾਰ ਤੁਸੀਂ ਇਹ ਸੋਚਦੇ ਹੋ ਕਿ ਨੀਂਦ ਨਹੀਂ ਆਉਦੀ ਬੜੀ ਕੋਸ਼ਿਸ਼ ਕਰਦੇ ਹੋ ਕਿ ਨੀਂਦ ਆ ਜਾਵੇ, ਤਾਂ ਨੀਂਦ ਆਉਣ ਲਈ ਜ਼ਰੂਰੀ ਹੈ ਕਿ ਤੁਹਾਡਾ ਧਿਆਨ, ਤੁਹਾਡਾ ਦਿਮਾਗ ਥੋੜ੍ਹਾ ਸ਼ਾਂਤ ਹੋ ਜਾਵੇ ਜਿਵੇਂ ਤੁਸੀਂ ਲੇਟੇ ਹੋਏ ਹੋ, ਤਾਂ ਅੱਲ੍ਹਾ, ਵਾਹਿਗੁਰੂ ਦਾ ਨਾਮ ਲਓ ਮਾਲਕ ਨੂੰ ਯਾਦ ਕਰੋ ਲੋਕ ਤਾਂ ਇਹ ਕਹਿੰਦੇ ਹਨ ਕਿ ਇੱਕ ਤੋਂ 100 ਤੱਕ ਗਿਣਤੀ ਗਿਣੋ, ਕੀ ਹੋਵੇਗਾ ਕੁਝ ਨਹੀਂ ਹੋਵੇਗਾ ਨੀਂਦ ਜ਼ਰੂਰ ਆ ਜਾਵੇਗੀ ਪਰ ਬੈਸਟ ਤਰੀਕਾ ਹੈ ਕਿ ਤੁਸੀਂ ਲੇਟੇ ਹੋ ਤਾਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰ ਦਿਓ ਲਗਾਤਾਰ ਲੈਂਦੇ ਰਹੋ ਨੀਂਦ ਨਹੀਂ ਆਵੇਗੀ ਤਾਂ ਸਿਮਰਨ ਬਣ ਜਾਵੇਗਾ, ਭਗਵਾਨ ਜੀ ਖੁਸ਼ ਹੋ ਜਾਣਗੇ ਅਤੇ ਇਹ ਮਨ ਅਤੇ ਕਾਲ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਰਾਮ ਨੂੰ ਮਿਲ ਸਕੋ, ਤਾਂ ਝੱਟ ਨੀਂਦ ਆ ਜਾਵੇਗੀ

60 ਪ੍ਰਤੀਸ਼ਤ ਸਲਾਦ ਅਤੇ 40 ਪ੍ਰਤੀਸ਼ਤ ਖਾਓ ਅੰਨ

ਆਪ ਜੀ ਨੇ ਫ਼ਰਮਾਇਆ ਕਿ ਬੱਚੇ ਅਕਸਰ ਕਹਿੰਦੇ ਹਨ ਕਿ ਗੁਰੂ ਜੀ, ਸਾਨੂੰ ਮੋਟਾਪਾ ਬੜਾ ਆਇਆ ਹੋਇਆ ਹੈ ਅਤੇ ਜੋ ਮੋਟੇ ਹੁੰਦੇ ਹਨ, ਜ਼ਿਆਦਾਤਰ ਜੋ ਸਾਨੂੰ ਮਿਲੇ ਹਨ, ਹਮੇਸ਼ਾ ਕਹਿੰਦੇ ਹਨ, ਗੁਰੂ ਜੀ! ਖਾਂਦਾ ਵੀ ਕੁਝ ਨਹੀਂ, ਮੈਨੂੰ ਤਾਂ ਪਾਣੀ ਲੱਗਦਾ ਹੈ, ਕਈਆਂ ਨੂੰ ਪਾਣੀ ਹੀ ਲੱਗਦਾ ਹੈ, ਹੈਰਾਨੀਜਨਕ ਹੈ ਅਤੇ ਜੋ ਮੋਟਾ ਹੁੰਦਾ ਹੈ ਉਸ ਨੂੰ ਪੁੱਛੋ ਕਿ ਤੂੰ ਖਾਧਾ ਹੈ ਜ਼ਿਆਦਾ ਤਾਂ ਅੱਗੋਂ ਜ਼ਵਾਬ ਮਿਲਦਾ ਹੈ ਨਹੀਂ-ਨਹੀਂ ਮੈਂ ਤਾਂ ਕੁਝ ਵੀ ਨਹੀਂ ਖਾਧਾ ਫਿਰ ਪੁੱਛਦੇ ਹਾਂ ਕਿ ਤੇਰਾ ਵੇਟ ਕਿੰਨਾ ਹੈ, ਤਾਂ ਕਹਿੰਦਾ ਹੈ, ਗੁਰੂ ਜੀ, ਯਾਦ ਨਹੀਂ ਹੈ, ਤੋਲਿਆ ਨਹੀਂ ਮੈਂ ਸਾਫ਼-ਸਾਫ਼ ਪਤਾ ਹੁੰਦਾ ਹੈ ਕਿ ਉਹ ਮੋਟਾ ਹੋ ਚੁੱਕਾ ਹੈ ਮੋਟਾਪਾ ਆ ਚੁੱਕਾ ਹੈ ਕਿਵੇਂ ਘੱਟ ਕਰੀਏ ਮੋਟਾਪਾ ਬੜਾ ਸੌਖਾ ਤਰੀਕਾ ਹੈ 12 ਵਜੇ ਤੋਂ ਪਹਿਲਾਂ ਤੁਸੀਂ ਫਰੂਟ ਖਾਓ, ਬਜਾਏ ਮੋਟੇ ਅਨਾਜ ਦੇ ਫਿਰ ਜਦੋਂ ਖਾਣਾ ਖਾਣ ਲੱਗੋ,

ਉਸ ਤੋਂ ਪਹਿਲਾਂ ਤੁਸੀਂ ਸਲਾਦ ਖਾਓ ਮਤਲਬ ਅੱਧਾ-ਪੌਣਾ ਘੰਟਾ ਪਹਿਲਾਂ ਤੁਸੀਂ ਸਲਾਦ ਲੈ ਸਕਦੇ ਹੋ ਚਿੱਥ-ਚਿੱਥ ਕੇ ਤੁਸੀਂ ਸਲਾਦ ਖਾਓ 60 ਪ੍ਰਤੀਸ਼ਤ ਤੁਸੀਂ ਸਲਾਦ ਖਾਓ ਅਤੇ 40 ਪ੍ਰਤੀਸ਼ਤ ਤੁਸੀਂ ਚੌਲ-ਦਾਲ, ਜੋ ਵੀ ਤੁਸੀਂ ਖਾਂਦੇ ਹੋ, ਖਾ ਲਓ ਅਜਿਹਾ ਕੁਝ ਦਿਨ ਤੁਸੀਂ ਕਰੋਗੇ ਤਾਂ ਯਕੀਨ ਮੰਨੋ ਮੋਟਾਪਾ ਜ਼ਰੂਰ ਘੱਟ ਹੋ ਜਾਵੇਗਾ ਪਰ ਇਸ ਦੇ ਨਾਲ ਜੇਕਰ ਤੁਸੀਂ ਐਕਸਰਸਾਈਜ਼ ਕਰ ਲੈਂਦੇ ਹੋ ਤਾਂ ਕਹਿਣਾ ਹੀ ਕੀ ਕਿਉਕਿ ਐਕਸਰਸਾਈਜ਼ ਇੱਕ ਅਜਿਹੀ ਚੀਜ਼ ਹੈ ਜੋ ਤੁਹਾਡੇ ਮਸਲ ਨੂੰ ਮਜ਼ਬੂਤ ਰੱਖਦੀ ਹੈ ਅਤੇ ਬਾਡੀ ਨੂੰ ਸਿਹਤਮੰਦ ਰੱਖਦੀ ਹੈ ਇਸ ਦੇ ਨਾਲ-ਨਾਲ ਤੁਸੀਂ ਪਾਣੀ ਜ਼ਰੂਰ ਪੀਓ ਰੋਜ਼ਾਨਾ ਘੱਟੋ-ਘੱਟ 5 ਤੋਂ 6 ਲੀਟਰ ਪਾਣੀ ਜ਼ਰੂਰ ਲੈਣਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਬਹੁਤ ਸਾਰੇ ਰੋਗ ਨਹੀਂ ਲੱਗਣਗੇ, ਪਰੇਸ਼ਾਨੀਆਂ ਤੋਂ ਬਚੇ ਰਹੋਗੇ

ਜੇਕਰ ਪੇਟ ਘੱਟ ਕਰਨਾ ਹੈ ਤਾਂ ਪੈਦਲ ਤੁਰਨ ਦੀ ਥਾਂ ਜੌਗਿੰਗ ਕਰੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਦੇ ਵੀ ਸਰੀਰ ਨੂੰ ਗਰਮ ਸਰਦ ਨਾ ਹੋਣ ਦਿਓ ਤੁਸੀਂ ਏਸੀ ’ਚ ਬੈਠੇ ਹੋ ਤੇ ਇੱਕਦਮ ਗਰਮ ਥਾਂ ’ਤੇ ਚਲੇ ਗਏ, ਜੇਕਰ ਬਾਡੀ ਉਸ ਲਾਇਕ ਬਣਾ ਰੱਖੀ ਹੈ ਤਾਂ ਕੋਈ ਹਰਜ਼ ਨਹੀਂ, ਪਰ ਅੱਜ-ਕੱਲ੍ਹ ਦੇ ਬੱਚਿਆਂ ਦਾ ਸਰੀਰ, ਜੋ ਅਸੀਂ ਦੇਖਿਆ ਹੈ ਫੋਨ ਲਈ ਤਾਂ ਵਧੀਆ ਹੈ, ਲੱਗੇ ਰਹਿੰਦੇ ਹਨ ਸਾਰਾ ਦਿਨ, ਮਸਲ ਵਿਚਾਰਾ ਕੋਈ ਕਿੱਧਰ ਲਟਕਿਆ ਹੁੰਦਾ ਹੈ, ਕੋਈ ਕਿੱਧਰ ਲਟਕਿਆ ਹੁੰਦਾ ਹੈ ਕਈਆਂ ਨੂੰ ਤਾਂ ਅਸੀਂ ਦੇਖਿਆ ਹੈ ਤਿੰਨ-ਤਿੰਨ ਆਦਮੀ ਭੱਜਦੇ ਹਨ,

ਹੁਣੇ ਕੁਝ ਦਿਨ ਪਹਿਲਾਂ ਦੀ ਗੱਲ ਹੈ ਅਸੀਂ ਇੱਕ ਬੱਚੇ ਨੂੰ ਕਿਹਾ, ਬੇਟਾ, ਭੱਜ ਕੇ ਆਓ, ਤਾਂ ਉਹ ਭੱਜਿਆ ਤਾਂ ਛਾਤੀ ਤੋਂ ਅਲੱਗ ਹਿੱਲ ਰਿਹਾ ਸੀ, ਪੇਟ ਅਲੱਗ ਹਿੱਲ ਰਿਹਾ ਸੀ ਤੇ ਖੁਦ ਅਲੱਗ ਭੱਜ ਰਿਹਾ ਸੀ, ਤਾਂ ਤਿੰਨ ਜਣੇ ਆ ਰਹੇ ਸੀ ਇਕੱਠੇ ਇਹ ਲੱਗ ਰਿਹਾ ਸੀ ਕਿ ਬੁਲਾਇਆ ਇੱਕ ਨੂੰ ਹੈ ਆ ਰਹੇ ਹਨ ਤਿੰਨ, ਦੂਰੋਂ ਹਿੱਲਦੇ ਲੱਗ ਰਹੇ ਸੀ ਕੋਲ ਆ ਕੇ ਪਤਾ ਲੱਗਾ ਕਿ ਉਹ ਤਾਂ ਇੱਕ ਹੀ ਹੈ

ਸਾਮਾਨ ਹੀ ਇੰਨਾ ਵਧ ਗਿਆ ਹੈ ਕਿ ਤਿੰਨ ਦੇ ਬਰਾਬਰ ਹੋ ਗਿਆ ਹੈ ਤਾਂ ਤੁਸੀਂ ਖੁਦ ਹੀ ਚੈੱਕ ਕਰ ਲਓ ਸ਼ੀਸ਼ੇ ਦੇ ਸਾਹਮਣੇ ਦੇਖਕੇ ਸਾਰਾ ਦਿਨ ਫੋਨ ’ਤੇ ਲਟਕੇ ਰਹਿੰਦੇ ਹੋ ਫੋਨ ’ਤੇ ਨਾਲੇਜ ਲੈਣਾ ਕੋਈ ਗਲਤ ਨਹੀਂ, ਫੋਨ ਚਲਾਉਣਾ ਕੋਈ ਗਲਤ ਨਹੀਂ ਪਰ ਹੱਦ ਤੋਂ ਜ਼ਿਆਦਾ ਹਰ ਚੀਜ਼ ਗਲਤ ਹੁੰਦੀ ਹੈ ਪੁਰਾਣੇ ਬਜ਼ੁਰਗ ਕਿਹਾ ਕਰਦੇ ਸੀ ਕਿ ਹੱਦ ਤੋਂ ਜ਼ਿਆਦਾ ਚੁੱਪ ਨਹੀਂ, ਹੱਦ ਤੋਂ ਜ਼ਿਆਦਾ ਧੁੱਪ ਵੀ ਖਤਰਨਾਕ ਹੁੰਦੀ ਹੈ ਤਾਂ ਇਸ ਲਈ ਧੁੱਪ ਹੋਵੇ, ਬਰਸਾਤ ਹੋਵੇ, ਕੋਈ ਵੀ ਚੀਜ਼ ਹੱਦ ਤੋਂ ਜ਼ਿਆਦਾ ਠੀਕ ਨਹੀਂ ਕਈ ਵਾਰ ਤਾਂ ਬਹੁਤ ਅਜੀਬ ਸੁਣਨ ਨੂੰ ਮਿਲਦਾ ਹੈ?ਕਿ ਗੁਰੂ ਜੀ ਹੁਣ ਤਾਂ ਖਾਣਾ ਖਾਧਾ ਹੈ,

ਹੁਣ ਤਾਂ ਮਿੱਠਾ ਲੈਣਾ ਬਾਕੀ ਹੈ ਇਹ ਨਹੀਂ ਪਤਾ ਕਿ ਜੋ ਤੁਸੀਂ ਮੂੰਹ ਮਿੱਠਾ ਲੈ ਰਹੇ ਹੋ ਉਸ ’ਚ ਕੈਲਰੀਜ ਕਿੰਨੀ ਹੁੰਦੀ ਹੈ ਬੱਸ ਥੋੜਾ ਜਿਹਾ ਗੁੜ੍ਹ ਖਾਵਾਂਗੇ, ਦੋ-ਕੁ ਰਸਗੁੁੱਲੇ ਖਾਣੇ ਹਨ ਖਾਣ ਨੂੰ ਤਾਂ ਉਹ ਮੰਨਦੇ ਹਨ ਕਿ ਉਹ ਖਾਣਾ ਹੈ ਤੇ ਮਠਿਆਈ ਨੂੰ ਮੰਨਦੇ ਹਨ ਮੂੰਹ ਮਿੱਠਾ ਇਹ ਨਹੀਂ ਪਤਾ ਕਿ ਉਹ ਮੂੰਹ ਮਿੱਠਾ ਇਹੋ-ਜਿਹਾ ਹੁੰਦਾ ਹੈ,

ਸ਼ਾਇਦ ਤੁਸੀਂ ਕਦੇ ਤੂੜੀ ਨਾਲ ਭਰੀ ਹੋਈ ਟਰਾਲੀ ਦੇਖੀ ਹੈ, ਟਰੱਕ ਦੇਖਿਆ ਹੈ, ਚਾਰੇ ਪਾਸਿਆਂ ਤੋਂ ਕਿਵੇਂ ਲਟਕ ਰਿਹਾ ਹੁੰਦਾ ਹੈ ਤਾਂ ਤੁਸੀਂ ਵੀ ਆਪਣੇ ਸਰੀਰ ਨੂੰ ਸ਼ੀਸ਼ੇ ਦੇ ਸਾਹਮਣੇ ਦੇਖੋ, ਤੁਹਾਨੂੰ ਵੀ ਮੋਟਾਪਾ ਆ ਗਿਆ ਹੈ ਤੁਸੀਂ ਖੁਦ ਵੀ ਪ੍ਰੇਸ਼ਾਨ ਹੋ ਪਰ ਘੱਟ ਨਹੀਂ ਕਰਨਾ ਚਾਹੁੰਦੇ ਤੁਸੀਂ ਸੁਖਮਈ ਜੀਵਨ ਹੋ ਗਿਆ, ਫੋਨ ਹੱਥ ’ਚ ਹੈ ਤੁਹਾਨੂੰ ਲੱਗਦਾ ਹੈ ਸਾਰੀ ਦੁਨੀਆਂ ਮੁੱਠੀ ’ਚ ਹੈ ਤੇ ਤੁਸੀਂ ਮੋਟਾਪੇ ਦੀ ਮੁੱਠੀ ’ਚ ਤੇ ਤੁਸੀਂ ਮੋਟਾਪੇ ਦੀ ਮੁੱਠੀ ’ਚ ਆਉਦਿਆਂ ਹੀ ਹੌਲੀ-ਹੌਲੀ ਬਿਮਾਰੀਆਂ ਦੀ ਮੁੱਠੀ ’ਚ ਆ ਜਾਂਦੇ ਹੋ ਤਾਂ ਮੋਟਾਪਾ ਘੱਟ ਕਰੋ ਜੇਕਰ ਪੇਟ ਘੱਟ ਕਰਨਾ ਹੈ ਤਾਂ ਪੈਦਲ ਤੁਰਨ ਦੀ ਥਾਂ ਜੌਗਿੰਗ ਕਰੋ ਅਸੀਂ ਆਪਣਾ ਵਜ਼ਨ ਜੋ ਕੰਟਰੋਲ ਕੀਤਾ ਹੈ

ਇੰਜ ਹੀ ਕੀਤਾ ਹੈ ਅਸੀਂ ਜੌਗਿੰਗ ਕਰਦੇ ਸੀ ਲਗਭਗ 13 ਤੋਂ 15 ਕਿਲੋਮੀਟਰ ਗੁਰੂ ਜੀ ਦਾ ਜਦੋਂ ਜਨਮ ਦਿਨ ਆਉਂਦਾ ਸੀ ਤਾਂ ਉਸ ਸਮੇਂ ਅਸੀਂ 25 ਕਿਲੋਮੀਟਰ ਕਰਦੇ ਸੀ 25 ਜਨਵਰੀ ਨੂੰ ਕਈ ਵਾਰ ਕੀਤਾ ਹੈ ਲਗਾਤਾਰ ਕਰਦੇ ਰਹਿੰਦੇ ਹਾਂ ਰੋਜ਼ਾਨਾ ਤਾਂ ਤੁਸੀਂ ਵੀ ਕਰਿਆ ਕਰੋ, ਬੁਢਾਪਾ ਨਹੀਂ ਆਉਂਦਾ ਤੰਦਰੁਸਤ ਰਹਿੰਦਾ ਹੈ ਆਦਮੀ ਤੇ ਰਾਮ ਨਾਮ ’ਚ ਵੱਧ ਦਿਲ ਲੱਗਦਾ ਹੈ ਤਾਂ ਤੁਸੀਂ ਜ਼ਰੂਰ ਇਹ ਕਰਕੇ ਦੇਖੋ ਮੰਨੋ ਗੱਲ ਸਾਡੀ ਤੁਹਾਡਾ ਭਲਾ ਹੋਵੇਗਾ, ਕਿਉਂਕਿ ਜਦੋਂ ਤੱਕ ਜਵਾਨੀ ਹੈ, ਥੋੜ੍ਹੀ ਅਧਖੜ ਉਮਰ ਹੈ ਪਤਾ ਨਹੀਂ ਲੱਗਦਾ ਮੋਟਾਪੇ ਦਾ ਪਰ ਜਿਵੇਂ ਹੀ ਬੁਢਾਪੇ ਵੱਲ ਚਲੇ ਗਏ 40 ਤੋਂ ਪਾਰ ਹੋ ਗਏ ਤਾਂ ਤੁਹਾਨੂੰ ਪ੍ਰੇਸ਼ਾਨੀ ਆਵੇਗੀ, ਮੁਸ਼ਕਿਲ ਆਵੇਗੀ ਆਪ ਜੀ ਨੇ ਫਰਮਾਇਆ ਕਿ ਸਰੀਰ ਤੰਦਰੁਸਤ ਹੋਵੇਗਾ ਤਾਂ ਵਿਚਾਰ ਵੀ ਤੰਦਰੁਸਤੀ ਦੇ ਆਉਣਗੇ ਤੇ ਸਾਡੇ ਸਮਾਜ ’ਚ ਸੁਖ ਦੀਆਂ, ਖੁਸ਼ੀ ਦੀਆਂ, ਸ਼ਾਂਤੀ ਦੀਆਂ ਬਹਾਰਾਂ ਆਉਣਗੀਆਂ

ਦੇਸ਼ ’ਚ ਸੁਖ-ਸ਼ਾਂਤੀ ਲਈ ਪੂਜਨੀਕ ਗੁਰੂ ਜੀ ਨੇ ਕੀਤੀ ਅਰਦਾਸ

ਦੇਸ਼ ’ਚ ਜੋ ਪ੍ਰੇਸ਼ਾਨੀਆਂ ਚੱਲ ਰਹੀਆਂ ਹਨ, ਉਸ ਓਮ, ਹਰੀ, ਈਸ਼ਵਰ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਹੱਥ ਜੋੜ ਕੇ ਅਸੀਂ ਅਰਦਾਸ ਕਰਦੇ ਹਾਂ, ਕਿ ਹੇ ਮੇਰੇ ਭਗਵਾਨ! ਹੇ ਮੇਰੇ ਰਾਮ! ਇਹ ਜੋ ਚੀਜ਼ਾਂ ਚੱਲ ਰਹੀਆਂ ਹਨ ਇਨ੍ਹਾਂ ਨੂੰ ਤੂੰ ਬੰਦ ਕਰ ਦੇ, ਇਨ੍ਹਾਂ ਨੂੰ ਰੋਕ ਦੇ ਆਪ ਕਰਨ-ਕਰਾਵਣਹਾਰ ਹੈਂ, ਤੂੰ ਦਾਤਾ ਹੈਂ, ਤੂੰ ਰੋਕ ਸਕਦਾ ਹੈਂ ਤਾਂ ਅਸੀਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਤੇ ਤੁਹਾਨੂੰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਲੋਕ ਵੀ ਭਗਵਾਨ ਅੱਗੇ ਅਰਦਾਸ ਕਰੋ ਕਿ ਇਹ ਜੋ ਚੀਜ਼ਾਂ ਚੱਲ ਰਹੀਆਂ ਹਨ, ਝਗੜੇ, ਨਫਰਤ ਜੋ ਇੱਕ-ਦੂਸਰੇ ਪ੍ਰਤੀ ਵਧ ਰਹੇ ਹਨ ਈਸ਼ਵਰ ਇਨ੍ਹਾਂ ਨੂੰ ਰੋਕ ਦੇ ਤੂੰ ਹੀ ਰੋਕ ਸਕਦਾ ਹੈਂ ਤਾਂ ਸਭ ਨੂੰ ਅਸ਼ੀਰਵਾਦ!

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ