ਭਾਰੀ ਮੀਂਹ ਤੇ ਝੱਖੜ ਨੇ ਚਾਰ ਪਰਿਵਾਰਾਂ ‘ਤੇ ਕਹਿਰ ਬਣਿਆ

0
Heavy, Rains, Hurricanes, Four, Families

ਘਰ ਆਇਆ ਰਿਸ਼ਤੇਦਾਰ ਵੀ ਨ੍ਹੀਂ ਬਖਸ਼ਿਆ

ਅਬੋਹਰ, ਸੱਚ ਕਹੂੰ/ਸੁਧੀਰ ਅਰੋੜਾ

ਬੀਤੀ ਰਾਤ ਹੋਈ ਤੇਜ਼ ਬਰਸਾਤ ਕਾਰਨ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ‘ਚ ਜਿੱਥੇ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕੁਝ ਇਲਾਕਿਆਂ ‘ਚ ਕੱਚੇ ਮਕਾਨ ਡਿੱਗ ਗਏ। ਜਾਣਕਾਰੀ ਅਨੁਸਾਰ ਸੰਤ ਨਗਰੀ ਗਲੀ ਨੰਬਰ ਜੀਰੋ ‘ਚ ਸੁਰਜੀਤ ਸਿੰਘ ਦੇ ਮਕਾਨ ਦੀ ਛੱਤ ਬਰਸਾਤ ਡਿੱਗ ਪਈ, ਜਿਸ ਵਿੱਚ ਉਨਾਂ ਦਾ ਕੀਮਤੀ ਸਾਮਾਨ ਦਬ ਗਿਆ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਕੁਲਵੰਤ ਸਿੰਘ ਜਖ਼ਮੀ ਹੋ ਗਿਆ।

Heavy, Rains, Hurricanes, Four, Families

ਇਸ ਤਰ੍ਹਾਂ ਨਵੀਂ ਆਬਾਦੀ ਗਲੀ ਨੰਬਰ 13 ਵੱਡੀ ਪੌੜੀ ਵਿੱਚ ਪ੍ਰਤੀਕ ਸੇਠੀ ਪੁਤਰ ਮਦਨ ਲਾਲ ਸੇਠੀ ਦੇ ਮਕਾਨ ਦੀ ਛੱਤ ਡਿੱਗ ਗਈ ਤੇ ਉਨ੍ਹਾਂ ਦੇ ਘਰ ਦਾ ਸਾਮਾਨ ਮਲਬੇ ਵਿੱਚ ਦਬ ਗਿਆ। ਇਸੇ ਤਰ੍ਹਾਂ ਪਿੰਡ ਦੌਲਤਪੁਰਾ ‘ਚ ਜਮਨਾ ਦੇਵੀ ਪਤਨੀ ਤੁਲਸਾ ਰਾਮ ਦਾ ਮਕਾਨ ਵੀ ਭਾਰੀ ਮੀਂਹ ਨਾਲ ਡਿੱਗ ਗਿਆ।

ਇਸੇ ਤਰ੍ਹਾਂ ਪਿੰਡ ਵਰਿਆਮ ਖੇੜਾ ਦੀ ਢਾਣੀ ਰਾਮਗੜ੍ਹ ਜਾਂਦੇ ਰਸਤੇ ‘ਤੇ ਵਸਨੀਕ ਰਾਜੂ ਪੁੱਤਰ ਓਮਪ੍ਰਕਾਸ਼ ਉਰਫ ਵੀਰੂ ਰਾਮ ਦੇ ਘਰ ਦੀ 40 ਫੀਟ ਲੰਬੀ 6 ਫੀਟ ਉੱਚੀ ਦੀਵਾਰ ਬੀਤੀ ਰਾਤ ਆਏ ਤੂਫਾਨ ਤੇ ਮੀਂਹ ਵਿੱਚ ਡਿੱਗਣ ਦਾ ਸਮਾਚਾਰ ਹੈ, ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਪੀੜਤ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਕੀਤੀ ਮੁਆਵਜੇ ਦੀ ਮੰਗ

ਇਸੇ ਤਰ੍ਹਾਂ ਪਿੰਡ ਸੱਪਾਂਵਾਲੀ ਦੇ ਅਧੀਨ ਆਉਂਦੀ ਗ੍ਰਾਮ ਪੰਚਾਇਤ ਕਾਲੂਰਾਮ ਦੀ ਢਾਣੀ ‘ਚ ਬੀਤੀ ਰਾਤ ਸੁਸ਼ੀਲ ਕੁਮਾਰ ਪੁੱਤਰ ਸ਼੍ਰੀ ਰਾਮ ਦਾ ਮਕਾਨ ਵੀ ਭਾਰੀ ਬਰਸਾਤ ਨਾਲ ਢਹਿ ਗਿਆ। ਢਾਣੀ ਦੇ ਸਾਬਕਾ ਸਰਪੰਚ ਗੁਰਦਾਸ ਸਿੰਘ ਜਾਖਡ ਨੇ ਦੱਸਿਆ ਕਿ ਪੀੜਤ ਪਰਿਵਾਰ ਬਹੁਤ ਗਰੀਬ ਹੈ ਅਤੇ ਘਰ ਡਿੱਗਣ ਦੇ ਬਾਅਦ ਤੋਂ ਹੀ ਪਿੰਡ ਦੇ ਇੱਕ ਵਿਅਕਤੀ ਦੇ ਘਰ ਵਿੱਚ ਪੂਰੇ ਪਰਿਵਾਰ ਨੇ ਸ਼ਰਨ ਲਈ ਹੋਈ ਹੈ।

ਇਸ ਦੇ 4 ਛੋਟੇ ਬੱਚੇ ਹਨ, ਜਿਸ ਕਾਰਨ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੀੜਤ ਦੇ ਕੋਲ ਓਨਾ ਪੈਸਾ ਵੀ ਨਹੀਂ ਹੈ ਕਿ ਉਹ ਫਿਰ ਤੋਂ ਮਕਾਨ ਬਣਾ ਸਕੇ। ਪੀੜਤ ਲੋਕਾਂ ਨੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।