ਦਿੱਲੀ ‘ਚ ਭਾਰੀ ਮੀਂਹ, ਟਰੈਫਿਕ ਜਾਮ ਤੋਂ ਪ੍ਰੇਸ਼ਾਨ ਹੋਏ ਡਾਢੇ ਲੋਕ

0
Heavy Rains, Delhi, Heavy People, Troubled, Traffic Jam

ਸ਼ਹਿਰ ‘ਚ ਥਾਂ-ਥਾਂ ਪਾਣੀ ਭਰ ਜਾਣ ਕਾਰਨ ਆਵਾਜਾਈ ਰਹੀ ਪ੍ਰਭਾਵਿਤ

ਨਵੀਂ ਦਿੱਲੀ, ਏਜੰਸੀ

ਕੌਮੀ ਰਾਜਧਾਨੀ ‘ਚ ਅੱਜ ਭਾਰੀ ਮੀਂਹ ਪੈਣ ਕਾਰਨ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸ਼ਹਿਰ ‘ਚ ਭਾਰੀ ਮੀਂਹ ਦੀ ਵਜ੍ਹਾ ਨਾਲ ਕਈ ਥਾਵਾਂ ‘ਤੇ ਟਰੈਫਿਕ ਜਾਮ ਹੋ ਗਿਆ ਤੇ ਦਫ਼ਤਰ ਦੇ ਸਮੇਂ ਸ਼ਹਿਰ ਦੀ ਰਫ਼ਤਾਰ ਮੱਠੀ ਪੈ ਗਈ। ਆਵਾਜਾਈ ਪੁਲਿਸ ਅਨੁਸਾਰ ਭੀੜ ਨਾਲ ਭਰੇ ਰਹਿਣ ਵਾਲੇ ਚੁਹਾਰਿਆਂ ਚੋਰਾਹਿਆਂ ਤੇ ਆਊਟਰ ਰਿੰਗ ਰੋਡ, ਮੋਤੀ ਬਾਗ, ਪੰਜਾਬੀ, ਬਾਗ, ਆਰਟੀਆਰ ਟੀ ਪੁਆਇੰਟ ਤੋਂ ਹਵਾਈ ਅੱਡੇ ਹੁੰਦੇ ਹੋਏ ਮਹਿਪਾਲਪੁਰ ਮਾਰਕਿਟ ਜਾਣ ਵਾਲੇ ਮਾਰਗਾਂ ‘ਤੇ (ਦੋਵੇਂ ਪਾਸਿਓਂ) ਪਾਣੀ ਭਰ ਗਿਆ। ਇਸ ਤੋਂ ਇਲਾਵਾ ਬਸੰਤ ਵੈਲੀ ਸਕੂਲ, ਅੰਧੇਰੀਆ ਮੋੜ ਨਾਲ ਬਸੰਤ ਕੁੰਜ, ਸੰਗਮ ਵਿਹਾਰ ਤੇ ਕਈ ਹੋਰ ਥਾਵਾਂ ‘ਤੇ ਵੀ ਪਾਣੀ ਭਰ ਗਿਆ ਸ਼ਹਿਰ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ ਪਿਆ ਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਹਿਸਾਬ ਨਾਲ ਆਮ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।