ਡੇਰਾ ਪ੍ਰੇਮੀਆਂ ਨੇ ਲੋੜਵੰਦ ਮਰੀਜ਼ ਦੀ ਵਿੱਤੀ ਮੱਦਦ ਕੀਤੀ

0
235

ਡੇਰਾ ਪ੍ਰੇਮੀਆਂ ਨੇ ਲੋੜਵੰਦ ਮਰੀਜ਼ ਦੀ ਵਿੱਤੀ ਮੱਦਦ ਕੀਤੀ

(ਵਿਜੈ ਸਿੰਗਲਾ) ਭਵਾਨੀਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਭਵਾਨੀਗੜ੍ਹ ਦੀ ਸਾਧ-ਸੰਗਤ ਨੇ ਪਿੰਡ ਸਕਰੌਦੀ ਦੇ ਇੱਕ ਅਤਿ ਜ਼ਰੂਰਤਮੰਦ ਮਰੀਜ਼ ਦੀ ਮੱਦਦ ਕਰਕੇ ਇਨਸਾਨੀ ਫਰਜ਼ ਨੂੰ ਨਿਭਾਇਆ। ਪਿੰਡ ਦੇ ਭੰਗੀਦਾਸ ਕੁਲਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਜੋ ਕਿ ਸਾਡੇ ਪਿੰਡ ਦਾ ਹੈ ਅਤੇ ਸਾਬਕਾ ਫੌਜੀ ਹੈ ਪਿਛਲੇ ਸਮੇਂ ਵਿੱਚ ਪੀਲੀਆ ਹੋਣ ਕਾਰਨ ਇਸ ਨੂੰ ਲੀਵਰ ਦੀ ਬਿਮਾਰੀ ਹੋ ਗਈ। ਪਰਿਵਾਰ ਵਿੱਚ ਆਰਥਿਕ ਤੰਗੀ ਦੇ ਹੋਣ ਕਾਰਨ ਉਹ ਆਪਣਾ ਇਲਾਜ਼ ਕਰਵਾਉਣ ਤੋਂ ਅਸਮਰੱਥ ਹੋ ਗਿਆ। ਉਸ ਦੇ ਤਿੰਨ ਛੋਟੇ ਛੋਟੇ ਬੱਚੇ ਹਨ। ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਗਿਆ।

ਜਦੋਂ ਇਸ ਬਾਰੇ ਪਿੰਡ ਦੀ ਸਾਧ ਸੰਗਤ ਨੂੰ ਪਤਾ ਲੱਗਿਆ ਤਾਂ ਰਾਮਕਰਨ ਇੰਸਾਂ 45 ਮੈਂਬਰ ਪੰਜਾਬ ਦੀ ਅਗਵਾਈ ਹੇਠ ਬਲਾਕ ਦੇ 15 ਮੈਂਬਰ ਦਰਸ਼ਨ ਲਾਲ , ਪ੍ਰੇਮ ਕੁਮਾਰ ਇੰਸਾਂ, ਜਗਦੀਸ਼ ਇੰਸਾਂ, ਸੋਮਨਾਥ ਇੰਸਾਂ, ਪਰਦੀਪ ਇੰਸਾਂ, ਭਗਵਾਨ ਇੰਸਾਂ ਰਾਮਪੁਰਾ, ਭੈਣ ਸਤਨਾਮ ਕੌਰ ਇੰਸਾਂ, ਨੀਤੂ ਇੰਸਾਂ, ਪਿੰਕੀ ਇੰਸਾਂ ਨੇ ਉਕਤ ਮਰੀਜ਼ ਦੇ ਪਰਿਵਾਰ ਨੂੰ ਨਾਮ ਚਰਚਾ ਘਰ ਭਵਾਨੀਗੜ੍ਹ ਵਿਖੇ 36 ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਉਕਤ ਲੋੜਵੰਦ ਪਰਿਵਾਰ ਦੀ ਮੱਦਦ ਕੀਤੀ। ਇਸ ਇਨਸਾਨੀਅਤ ਦੇ ਕਾਰਜ਼ ਦੀ ਪਿੰਡ ਪੰਤਵੰਤਿਆਂ ਵੱਲੋਂ ਪੁਰਜ਼ੋਰ ਸ਼ਲਾਘਾ ਕੀਤੀ ਗਈ। ਉਕਤ ਲੋੜਵੰਦ ਪਰਿਵਾਰ ਵੱਲੋਂ ਡੇਰਾ ਸੱਚਾ ਸੌਦੇ ਦੇ ਪੇ੍ਰਮੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜ਼ਿਕਰਯੋਗ ਹੈ ਕਿ ਬਲਾਕ ਦੀ ਸਾਧ ਸੰਗਤ ਡੇਰਾ ਸੱਚਾ ਸੌਦਾ ਕੀਤੇ ਜਾ ਰਹੇ 135 ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ