ਸਰਦੀਆਂ ’ਚ ਇਸ ਤਰ੍ਹਾਂ ਕਰੋ ਆਪਣੀਆਂ ਅੱਡੀਆਂ ਦੀ ਦੇਖਭਾਲ

0
164

ਸਰਦੀਆਂ ’ਚ ਇਸ ਤਰ੍ਹਾਂ ਕਰੋ ਆਪਣੀਆਂ ਅੱਡੀਆਂ ਦੀ ਦੇਖਭਾਲ

ਸਰਦੀ ਜਿੱਥੇ ਆਪਣੇ ਨਾਲ ਕੜਾਕੇ ਦੀ ਠੰਢ ਲੈ ਕੇ ਆਉਂਦੀ ਹੈ, ਉੱਥੇ ਇਹ ਕਈ ਸਰੀਰਕ ਬਿਮਾਰੀਆਂ ਵੀ ਲੈ ਕੇ ਆਉਂਦੀ ਹੈ। ਜੇਕਰ ਤੁਸੀਂ ਇਸ ਨਾਲ ਨਜਿੱਠਣ ਲਈ ਤਿਆਰ ਨਹੀਂ ਹੋ ਤਾਂ ਕਈ ਸਰੀਰਕ ਦੁੱਖਾਂ ਦੇ ਨਾਲ-ਨਾਲ ਸੁੰਦਰਤਾ ’ਤੇ ਗ੍ਰਹਿਣ ਲੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ। ਸਰਦੀ ਦੇ ਦਿਨਾਂ ’ਚ ਮੂੰਹ, ਬੁੱਲ੍ਹ, ਗੱਲ੍ਹਾਂ, ਹੱਥ ਅਤੇ ਪੈਰ ਜ਼ਿਆਦਾਤਰ ਰੋਗੀ ਹੋ ਜਾਂਦੇ ਹਨ ਕਿਉਂਕਿ ਇਹ ਅੰਗ ਕੱਪੜਿਆਂ ਤੋਂ ਬਾਹਰ ਰਹਿੰਦੇ ਹਨ ਅਤੇ ਇਨ੍ਹਾਂ ’ਤੇ ਠੰਢ ਦਾ ਅਸਰ ਜ਼ਿਆਦਾ ਹੁੰਦਾ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਅੱਡੀਆਂ ਤਕਲੀਫ ਦੇਣ ਲੱਗਦੀਆਂ ਹਨ ਛਪਾਕੀ, ਸੋਜ ਜਾਂ ਪੈਰਾਂ ’ਚ ਅੱਜ-ਕੱਲ੍ਹ ਖੁਰਕ ਇੱਕ ਆਮ ਗੱਲ ਹੈ।

ਅੱਡੀਆਂ ਦੀ ਚਮੜੀ ਸਖ਼ਤ ਹੋ ਕੇ ਖੁਰਦਰੀ ਹੋ ਜਾਂਦੀ ਹੈ ਉਸ ’ਚ ਜਲਨ ਹੋਣ ਲੱਗਦੀ ਹੈ, ਉਨ੍ਹਾਂ ਦੀ ਚਮੜੀ ਫਟ ਜਾਂਦੀ ਹੈ ਜਾਂ ਪੈਰ ਸੁੱਜ ਕੇੇ ਦਰਦ ਨਾਲ ਪੀੜਤ ਹੋ ਉੱਠਦੇ ਹਨ। ਕਈ ਵਾਰ ਫਟੀ ਹੋਈ ਚਮੜੀ ’ਚੋਂ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਮੁਸੀਬਤਾਂ ਨਾਲ ਜੂਝਦਿਆਂ ਵਿਅਕਤੀ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਕਾਸ਼! ਇਹ ਸਰਦੀ ਹੀ ਨਾ ਆਉਂਦੀ।

ਸਰਦੀਆਂ ਦਾ ਮੌਸਮ ਜਿੰਨਾ ਦਰਦਨਾਕ ਨਹੀਂ ਹੁੰਦਾ ਉਸ ਤੋਂ ਕਿਤੇ ਜ਼ਿਆਦਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਅੱਡੀਆਂ ਦਾ ਫਟਣਾ ਜਾਂ ਚਮੜੀ ਦਾ ਖੁਰਦਰਾ ਹੋਣਾ ਵਿਅਕਤੀਗਤ ਕਮੀਆਂ ਕਾਰਨ ਹੁੰਦਾ ਹੈ ਥੋੜ੍ਹੀ ਜਿਹੀ ਜਾਗਰੂਕਤਾ ਲਿਆ ਕੇ ਸਰਦੀਆਂ ’ਚ ਇਨ੍ਹਾਂ ਆਉਣ ਵਾਲੀਆਂ ਸਮੱਸਿਆਵਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।

 • ਪੈਰਾਂ ’ਚ ਪਸੀਨੇ ਦੀਆਂ ਕਈ ਗ੍ਰੰਥੀਆਂ ਹੁੰਦੀਆਂ ਹਨ। ਜੇਕਰ ਤਲੀਆਂ ’ਚੋਂ ਨਿੱਕਲਣ ਵਾਲੇ ਪਸੀਨੇ ਨੂੰ ਰਗੜ ਕੇ ਸਾਫ ਨਾ ਕੀਤਾ ਜਾਵੇ ਤਾਂ ਇਸ ’ਚ ਮੌਜੂਦ ਧੂੜ ਦੇ ਕਣ ਪਸੀਨੇ ਦੀਆਂ ਗ੍ਰੰਥੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪੈਰਾਂ ਨੂੰ ਫਟਣ ਤੋਂ ਬਚਾਉਣ ਲਈ ਰੋਜ਼ਾਨਾ ਮਲ ਕੇ ਸਫਾਈ ਕਰਨਾ ਜ਼ਰੂਰੀ ਹੁੰਦਾ ਹੈ।
 • ਅੱਡੀਆਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਧੋਣ ਤੋਂ ਬਾਅਦ ਉਨ੍ਹਾਂ ਨੂੰ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝੋ। ਪੈਰ ਪੂੰਝਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਂਗਲਾਂ ਦੇ ਵਿਚਕਾਰ ਪਾਣੀ ਨਾ ਰਹੇ। ਜੇਕਰ ਉਂਗਲਾਂ ਦੇ ਵਿਚਕਾਰਲੇ ਪਾਣੀ ਨੂੰ ਚੰਗੀ ਤਰ੍ਹਾਂ ਸਾਫ ਨਾ ਕੀਤਾ ਜਾਵੇ ਤਾਂ ਉਹੀ ਪਾਣੀ ਉਂਗਲਾਂ ਦੇ ਵਿਚਕਾਰਲੇ ਹਿੱਸੇ ਨੂੰ ਗਲਾਉਣ ਲੱਗ ਜਾਂਦਾ ਹੈ ਅਤੇ ਬਦਬੂ ਆਉਣ ਲੱਗਦੀ ਹੈ।

  ਹਮੇਸ਼ਾ ਇਹ ਵੇਖਣ ’ਚ ਆਉਂਦਾ ਹੈ ਕਿ ਨਹਾਉਣ ਤੋਂ ਬਾਅਦ ਮਰਦ ਜਾਂ ਔਰਤਾਂ ਤੌਲੀਏ ਨਾਲ ਰਗੜ ਕੇ ਸਰੀਰ ਨੂੰ ਸਾਫ ਕਰਦੇ ਹਨ, ਪਰ ਉਂਗਲਾਂ ਦੇ ਵਿਚਕਾਰ ਜਾਂ ਤਲੀਆਂ ਨੂੰ ਨਹੀਂ ਪੂੰਝਦੇ। ਸਰਦੀਆਂ ’ਚ ਲੰਮੇ ਸਮੇਂ ਤੱਕ ਨੰਗੇ ਪੈਰ ਤੁਰਨਾ ਵੀ ਨੁਕਸਾਨਦੇਹ ਹੁੰਦਾ ਹੈ।

 • ਸਰਦੀਆਂ ’ਚ ਨਹਾਉਣ ਤੋਂ ਬਾਅਦ ਤਲੀਆਂ ਨੂੰ ਚੰਗੀ ਤਰ੍ਹਾਂ ਪੂੰਝਣਾ ਜ਼ਰੂਰੀ ਹੈ ਤੇ ਇਸ ਤੋਂ ਬਾਅਦ ਗਿੱਲੀਆਂ ਚੱਪਲਾਂ ਨਾ ਪਾਓ। ਹਮੇਸ਼ਾ ਸੁੱਕੀਆਂ ਚੱਪਲਾਂ ਹੀ ਪਾਓ ਜੇਕਰ ਇਹ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਹ ਸੰਭਵ ਹੈ ਕਿ ਬਿਆਈਆਂ, ਸੋਜਿਸ਼ ਤੇ ਚਮੜੀ ਸਖ਼ਤ ਹੋ ਕੇ ਖੁਰਦਰੀ ਹੋ ਜਾਵੇਗੀ ਇਸ ਲਈ ਇਹ ਜ਼ਰੂਰੀ ਹੈ ਕਿ ਸਰਦੀਆਂ ਦੇ ਮੌਸਮ ’ਚ ਅੱਡੀਆਂ ਨੂੰ ਪਾਟਣ ਤੋਂ ਰੋਕਣ ਲਈ ਸੁੱਕੀਆਂ ਤੇ ਅਰਾਮਦਾਇਕ ਚੱਪਲਾਂ ਪਾਈਆਂ ਜਾਣ ਤੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸੁੱਕੇ ਤੌਲੀਏ ਨਾਲ ਰਗੜ ਕੇ ਪੂੰਝ ਲਿਆ ਜਾਵੇ।

  ਅੱਡੀਆਂ ਦੇ ਫਟਣ ਤੋਂ ਪਹਿਲਾਂ: ਸਰਦੀਆਂ ਦਾ ਮੌਸਮ ਆਉਂਦੇ ਹੀ ਜਿਨ੍ਹਾਂ ਦੀਆਂ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਮਧੂ-ਮੱਖੀ ਦੇ ਛੱਤੇ ਵਾਲੀ ਮੋਮ ਨੂੰ ਪਿਘਲਾ ਕੇ ਵੈਸਲੀਨ ਨਾਲ ਮਿਲਾ ਦਿਓ ਅਤੇ ਉਸ ’ਚ ਥੋੜ੍ਹਾ ਜਿਹਾ ਟੈਲਕਮ ਪਾਊਡਰ ਵੀ ਮਿਲਾ ਕੇ ਇੱਕ ਮੱਲ੍ਹਮ ਤਿਆਰ ਕਰ ਲਓ। ਰਾਤ ਨੂੰ ਸੌਂਦੇ ਸਮੇਂ ਅੱਡੀਆਂ ’ਤੇ ਚੰਗੀ ਤਰ੍ਹਾਂ ਮਲ਼ ਲਓ ਇਸ ਨਾਲ ਬਿਆਈਆਂ ਪਾਟਣ ਦਾ ਡਰ ਨਹੀਂ ਰਹਿੰਦਾ।

  ਅੱਡੀਆਂ ਦੇ ਫਟਣ ’ਤੇ ਇਲਾਜ:

 • ਪੂਰੀ ਸੁਰੱਖਿਆ ਤੋਂ ਬਾਅਦ ਵੀ, ਜੇਕਰ ਅੱਡੀਆਂ ਫਟ ਗਈਆਂ ਹਨ, ਤਾਂ ਹੇਠਾਂ ਦਿੱਤੇ ਉਪਾਅ ਕਰਨ ਨਾਲ ਬਿਆਈਆਂ ’ਚ ਅਰਾਮ ਮਿਲਦਾ ਹੈ।
 • ਅੱਡੀਆਂ ’ਚ ਬਹੁਤ ਦਰਦ ਹੋਣ ’ਤੇ ਪੰਜ ਗ੍ਰਾਮ ਸੋਡੀਅਮ ਸਲਫੇਟ, 15 ਗ੍ਰਾਮ ਸੋਡਾ ਬਾਈਕਾਰਬ ਅਤੇ 20 ਗ੍ਰਾਮ ਪੀਸਿਆ ਨਮਕ ਮਿਲਾ ਕੇ ਰੱਖੋ। ਦੋ ਚਮਚ ਲੈ ਕੇ ਇਸ ਨੂੰ ਗਰਮ ਪਾਣੀ ’ਚ ਘੋਲ ਕੇ ਉਸ ’ਚ 10-20 ਮਿੰਟ ਲਈ ਆਪਣੇ ਪੈਰਾਂ ਨੂੰ ਰੱਖੋ। ਇਸ ਤੋਂ ਬਾਅਦ ਜੈਤੂਨ ਦਾ ਤੇਲ ਲਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਤੋਂ ਬਾਅਦ ਜੁਰਾਬਾਂ ਪਾ ਕੇ ਸੌਂ ਜਾਓ।
 • ਨਿੰਮ ਦੀਆਂ ਪੱਤੀਆਂ, ਨਿੰਮ ਦਾ ਸੱਕ, ਨਿੰਮ ਦੀ ਜੜ੍ਹ, ਨਿੰਮ ਦੇ ਫਲ ਅਤੇ ਫੁੱਲ (ਪੰਚਨੀਮ) ਸਭ ਨੂੰ ਬਰਾਬਰ ਮਾਤਰਾ ’ਚ ਲੈ ਕੇ ਅੱਧੇ ਘੰਟੇ ਤੱਕ ਪਾਣੀ ਨਾਲ ਉਬਾਲੋ। ਉੱਬਲੇ ਹੋਏ ਪਾਣੀ ਨੂੰ ਛਾਣਨ ਤੋਂ ਬਾਅਦ ਉਸ ਪਾਣੀ ਨਾਲ ਤਲੀਆਂ ਦੇ ਤਲੇ ਸਾਫ ਕਰੋ ਅਤੇ ਉੱਪਰ ਹਲਦੀ ਪਾਊਡਰ ਛਿੜਕ ਦਿਓ। ਕੁਝ ਹੀ ਦਿਨਾਂ ’ਚ, ਤੁਹਾਨੂੰ ਬਿਆਈਆਂ ਤੋਂ ਛੁਟਕਾਰਾ ਮਿਲ ਜਾਵੇਗਾ।
 • ਬਿਆਈਆਂ ’ਤੇ ਸਾਬਣ ਵਾਲਾ ਪਾਣੀ (ਫੇਨ), ਮਿੱਟੀ ਆਦਿ ਬਿਲਕੁਲ ਵੀ ਨਾ ਟਿਕਣ ਦਿਓ, ਨਹੀਂ ਤਾਂ ਬਿਆਈ ਦੇਰ ਨਾਲ ਠੀਕ ਹੁੰਦੀ ਹੈ ਅਤੇ ਦਰਦ ਦੇਣਾ ਸ਼ੁਰੂ ਕਰ ਦਿੰਦੀ ਹੈ।

  ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here

*