ਜਾਂਬੀਆ ਤੋਂ ਆਈ ਮਹਿਲਾ ਤੋਂ 53 ਕਰੋੜ ਦੀ ਹੈਰੋਇਨ ਬਰਾਮਦ

ਜਾਂਬੀਆ ਤੋਂ ਆਈ ਮਹਿਲਾ ਤੋਂ 53 ਕਰੋੜ ਦੀ ਹੈਰੋਇਨ ਬਰਾਮਦ

ਹੈਦਰਾਬਾਦ (ਏਜੰਸੀ) ਤੇਲੰਗਾਨਾ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ ) ਨੇ ਐਤਵਾਰ ਨੂੰ ਇਥੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜ਼ੈਂਬੀਆ ਦੀ ਇਕ ਔਰਤ ਯਾਤਰੀ ਕੋਲੋਂ 53 ਕਰੋੜ Wਪਏ ਦੀ ਕੀਮਤ ਦੇ ਨਾਲ ਅੱਠ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਡੀਆਰਆਈ ਅਧਿਕਾਰੀਆਂ ਨੇ ਦੱਸਿਆ ਕਿ ਜ਼ੈਂਬੀਅਨ ਝ਼ਾਰਤ ਮਕੁੰਬਾ ਕਰੋਲ ਦੁਬਈ ਤੋਂ ਕਤਰ ਦੀ ਉਡਾਣ ‘ਤੇ ਇਥੇ ਪਹੁੰਚੀ ਸੀ। ਏਅਰਪੋਰਟ ਤੇ ਚੈਕਿੰਗ ਦੌਰਾਨ ਉਸ ਕੋਲੋਂ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ। ਨਸ਼ਾ ਤਸਕਰੀ ਦੀ ਕੋਸ਼ਿਸ਼ ਕਰ ਰਹੀ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੇਰਵਿਆਂ ਦਾ ਇੰਤਜ਼ਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।