0
Sanjana Gallarani

ਡਰੱਗ ਤਸਕਰੀ ਮਾਮਲੇ ‘ਚ ਹੀਰੋਇਨ ਸੰਜਨਾ ਗਲਰਾਨੀ ਗ੍ਰਿਫ਼ਤਾਰ

ਬੰਗਲੌਰ। ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਦੀ ਜਾਂਚ ਕਰ ਰਹੇ ਅਪਰਾਧ ਬ੍ਰਾਂਚ ਦੇ ਅਧਿਕਾਰੀਆਂ ਨੇ ਕੰਨੜ ਸਿਨੇਮਾ ਦੀ ਹੀਰੋਇਨ ਸੰਜਨਾ ਗਲਰਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Sanjana Gallarani

ਅਪਰਾਧ ਬ੍ਰਾਂਚ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਸਵੇਰੇ ਸੰਜਨਾ ਦੇ ਘਰ ‘ਤੇ ਇਸ ਸਿਲਸਿਲੇ ‘ਚ ਛਾਪੇਮਾਰੀ ਕੀਤੀ ਸੀ ਤੇ ਉਸ ਨੂੰ ਗ੍ਰਿਫ਼ਤਾਰ ਕੀਤਾ  ਸੀ। ਅਧਿਕਾਰਿਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੂਬੇ ‘ਚ ਨਸੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਮਾਮਲੇ ‘ਚ ਅਪਰਾਧ ਬ੍ਰਾਂਚ ਨੇ ਸੰਜਨਾ ਦੇ ਘਰ ਛਾਪਾ ਮਾਰਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.