ਹਾਈਕੋਰਟ ਨੇ ਦਿੱਲੀ ਦੰਗਿਆਂ ਦੇ ਦੋਸ਼ੀ ਤਨਹਾ ਨੂੰ ਅੰਤਰਿਮ ਜਮਾਨਤ ਦਿੱਤੀ

ਬੀਏ ਦੀ ਪ੍ਰੀਖਿਆ ਦੇ ਅਧਾਰ ’ਤੇ ਦਿੱਤੀ ਜਮਾਨਤ

ਨਵੀਂ ਦਿੱਲੀ। ਦਿੱਲੀ ਹਾਈਕੋਰਟ ਨੇ ਦਿੱਲੀ ਦੰਗਿਆਂ ਦੇ ਦੋਸ਼ੀ ਆਸਿਫ਼ ਇਕਬਾਲ ਤਨਹਾ ਨੂੰ ਬੀਏ ਦੀ ਪ੍ਰੀਖਿਆ ਲਈ ਰਹਿੰਦੇ ਤਿੰਨ ਪੇਪਰਾਂ ਨੂੰ ਦੇਣ ਲਈ ਅੰਤਰਿਮ ਹਿਰਾਸਤ ’ਤੇ ਜਮਾਨਤ ਦੇ ਦਿੱਤੀ ਹੈ ਜਸਟਿਸ ਸਿਧਾਰਥ ਮਰਦੁਲ ਤੇ ਜਸਟਿਸ ਅਨੂਪ ਜੈਰਾਮ ਭਾਮਬਾਨੀ ਦੀ ਸਿੰਗਲ ਬੈਂਚ ਨੇ ਚਾਰ ਜੂਨ ਨੂੰ ਇੱਕ ਆਦੇਸ਼ ’ਚ ਦਿੱਲੀ ਦੰਗਿਆਂ ਦੇ ਦੋਸ਼ੀ ਤਨਹਾ ਨੂੰ 13 ਤੋਂ 26 ਜੂਨ ਤੱਕ ਅੰਤਰਿਮ ਜਮਾਨਤ ਦੇ ਦਿੱਤੀ ਹੈ ਬੈਂਚ ਨੇ ਕਿਹਾ ਕਿ ਮੁਲਜ਼ਮ ਤਨਹਾ ਜਮਾਨਤ ਦੌਰਾਨ ਦੋ ਜੇਲ ਅਧਿਕਾਰੀਆਂ ਦੀ ਹਿਰਾਸਤ ’ਚ ਰਹੇਗਾ ਤੇ ਇਸ ’ਤੇ ਆਉਣ ਵਾਲਾ ਖਰਚ ਉਹ ਅਦਾ ਕਰੇਗਾ ਉਹ ਇੱਕ ਲੈਪਟਾਪ ਤੇ ਇੱਕ ਮੋਬਾਇਲ ਫੋਨ ਦੀ ਵੀ ਵਿਵਸਥਾ ਕਰੇਗਾ ਜੋ ਉਕਤ ਸਮੇਂ ਦੀ ਸਮਾਪਤੀ ’ਤੇ ਫੋਰੇਂਸਿਕ ਆਡਿਟ ਲਈ ਸਪੈਸ਼ਲ ਸੇਲ ਨੂੰ ਸੌਂਪਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।