ਬਲਾਕ ਪਟਿਆਲਾ ਦੀ ਸਾਧ-ਸੰਗਤ ਨੇ ਕੀਤਾ ਸਭ ਤੋਂ ਵੱਧ ਅਖੰਡ ਸਿਮਰਨ

0
highest unity Simran was performed by the sangat of Block Patiala

24 ਘੰਟਿਆਂ ‘ਚ 2513 ਭਾਈ-ਭੈਣਾਂ ਨੇ ਕੀਤਾ 13063 ਘੰਟੇ 8 ਮਿੰਟ ਸਿਮਰਨ

5 ਗਰਭਵਤੀ ਔਰਤਾਂ ਨੂੰ ਵੰਡੀ ਪੌਸ਼ਟਿਕ ਖੁਰਾਕ, 60 ਵਿਅਕਤੀਆਂ ਨੂੰ ਕੰਬਲ ਅਤੇ ਬੱਚਿਆਂ ਨੂੰ ਵੰਡੀਆਂ ਕਾਪੀਆਂ ਅਤੇ ਪੈਨਸ਼ਿਨਾਂ

ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਜਿੱਥੇ ਮਾਨਵਤਾ ਭਲਾਈ ਕਾਰਜ ਕਰਨ ਦੇ ਡੇਰਾ ਸੱਚਾ ਸੌਦਾ ਦੇ ਅਨੇਕਾਂ ਰਿਕਾਰਡ ਕਾਇਮ ਹਨ ਉੱਥੇ ਹੀ ਬਲਾਕ ਪਟਿਆਲਾ ਦੀ ਸਾਧ-ਸੰਗਤ ਨੇ ਅਖੰਡ ਸਿਮਰਨ ਕਰਨ ਦਾ ਵੱਖਰਾ ਰਿਕਾਰਡ ਕਾਇਮ ਕੀਤਾ ਹੈ। ਬਲਾਕ ਪਟਿਆਲਾ ਦੀ ਸਾਧ ਸੰਗਤ ਵੱਲੋਂ 24 ਘੰਟਿਆਂ ਵਿੱਚ 2513 ਭਾਈ ਭੈਣਾਂ ਨੇ ਮਿਲ ਕੇ 13063 ਘੰਟੇ 8 ਮਿੰਟ ਅਖੰਡ ਸਿਮਰਨ ਕਰਕੇ ਨਵਾ ਰਿਕਾਰਡ ਪੈਦਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ 45 ਮੈਂਬਰ ਹਰਮਿੰਦਰ ਨੋਨਾ, 45 ਕਰਨਪਾਲ ਪਟਿਆਲਾ ਨੇ ਦੱਸਿਆ ਕਿ ਇਸ ਕੀਤੇ ਗਏ ਅਖੰਡ ਸਿਮਰਨ ‘ਚ ਪਟਿਆਲਾ ਬਲਾਕ ਦੇ ਪੰਜ ਜੋਨਾਂ ਦੀ ਸਾਧ-ਸੰਗਤ ਨੇ ਸਹਿਯੋਗ ਦਿੱਤਾ। ਜਿਸ ਵਿੱਚ ਬਹੁਤੇ ਭੈਣ-ਭਾਈਆਂ ਨੇ 24-24 ਘੰਟੇ ਸਿਮਰਨ ਕੀਤਾ ਤੇ ਕਈਆਂ ਨੇ 12-12 ਘੰਟੇ ਇਸ ਦੌਰਾਨ  ਕਈਆਂ ਨੇ 5-5 ਘੰਟੇ ਅਤੇ 2-2 ਘੰਟੇ ਵੀ ਸਿਮਰਨ ਕੀਤਾ। ਇਨ੍ਹਾਂ ਸਾਰਿਆਂ ਭਾਈ ਭਣਾਂ ਵੱਲੋਂ ਕੀਤੇ ਗਏ ਸਿਮਰਨ ਨੂੰ ਜਦੋਂ 24 ਘੰਟਿਆਂ ਬਾਅਦ ਜੋੜਿਆ ਗਿਆ ਤਾਂ 24 ਘੰਟਿਆਂ ‘ਚ 2513 ਭਾਈ ਭੈਣਾਂ ਨੇ ਸਿਮਰਨ ਕਰਦਿਆ 13063 ਘੰਟੇ 8 ਮਿੰਟ ਅਖੰਡ ਸਿਮਰਨ ਕਰਨ ਦਾ ਰਿਕਾਰਡ ਬਣਿਆ

ਜ਼ਿੰਮੇਵਾਰਾਂ ਨੇ ਦੱਸਿਆ ਕਿ ਇਸ ਕੀਤੇ ਗਏ ਸਿਮਰਨ ਤੋਂ ਬਾਅਦ ਸਮੂਹ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜ ਜਾਰੀ ਰੱਖਦਿਆਂ 5 ਗਰਭਵਤੀ ਔਰਤਾਂ ਨੂੰ ਰਾਹਤ ਸਮੱਗਰੀ, 60 ਵਿਅਕਤੀਆਂ ਨੂੰ ਗਰਮ ਕੰਬਲ ਅਤੇ ਬੱਚਿਆਂ ਨੂੰ ਕਾਪੀਆਂ ਅਤੇ ਪੈਨਸ਼ਿਲਾਂ ਵੰਡੀਆਂ ਗਈਆਂ। ਇਸ ਮੌਕੇ ਬਲਾਕ ਦੇ ਜਿੰਮੇਵਾਰ, ਸਾਰੇ 15 ਮੈਂਬਰ, ਜੋਨਾਂ ਦੇ ਭੰਗੀਦਾਸ, ਸੁਜਾਣ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।