ਦੇਸ਼

ਹਿਮਾਚਲ : ਸਕੂਲ ਬੱਸ ਖੱਡ ‘ਚ ਡਿੱਗੀ, ਡਰਾਈਵਰ ਸਮੇਤ 6 ਬੱਚਿਆਂ ਦੀ ਮੌਤ

Himachal, School, Bus, Collapses, 6 children Killing, Including Driver

ਏਜੰਸੀ, ਨਾਹਨ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ‘ਚ ਇੱਕ ਨਿੱਜੀ ਸਕੂਲ ਦੀ ਬੱਸ ਦੇ ਸਵੇਰੇ ਡੂੰਘੇ ਖੱਡ ‘ਚ ਡਿੱਗਣ ਨਾਲ ਇਸ ਦੇ ਡਰਾਇਵਰ ਸਮੇਤ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ ਜ਼ਿਲ੍ਹਾ ਡੀਸੀ ਲਲਿਤ ਜੈਨ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸਾ ਸਵੇਰੇ ਲਗਭਗ ਅੱਠ ਵਜੇ ਸੰਗਡਾਹ ਸਬ ਡਵੀਜ਼ਨ ‘ਚ ਹੋਇਆ ਜਦੋਂ ਆਸ-ਪਾਸ ਦੇ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਡੀਏਵੀ ਸਕੂਲ ਦੀ ਇਹ ਬੱਸ ਦਦਾਹੂ-ਸੰਗਡਾਹ ਸੜਕ ਮਾਰਗ ‘ਤੇ ਖਡਕੋਲੀ ਤੇ ਰੇਣੂਕਾਜੀ ਮੰਦਰ ਦੇ ਨੇੜੇ ਬੇਕਾਬੂ ਹੋ ਕੇ ਡੂੰਘੀ ਖੱਡ ‘ਚ ਜਾ ਡਿੱਗੀ| ਬੱਸ ‘ਚ ਡਰਾਈਵਰ ਤੇ ਇੱਕ ਮਾਪੇ ਤੋਂ ਇਲਾਵਾ 16 ਸਕੂਲੀ ਬੱਚੇ ਸਵਾਰ ਸਨ ਇਸ ਹਾਦਸੇ ‘ਚ ਬੱਸ ਡਰਾਈਵਰ ਤੇ ਤਿੰਨ ਸਕੂਲੀ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜ਼ਿਲ੍ਹਾ ਡੀਸੀ ਦੇ ਅਨੁਸਾਰ 11 ਜ਼ਖਮੀਆਂ ਨੂੰ ਨਾਹਨ ਮੈਡੀਕਲ ਕਾਲਜ ਤੇ ਹਸਪਾਤਲ ‘ਚ ਭਰਤੀ ਕਰਵਾਇਆ ਗਿਆ ਹੈ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top