Breaking News

ਹਿੰਮਤ ਦਾ ਨਾਬਾਦ ਸੈਂਕੜਾ, ਭਾਰਤ ਸੈਮੀਫਾਈਨਲ ‘ਚ

ਸ਼੍ਰੀਲੰਕਾ ਨੂੰ ਏਸ਼ੀਆਈ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਮੁਕਾਬਲੇ ‘ਚ 4 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ

 

ਕੋਲੰਬੋ, 10 ਦਸੰਬਰ 
ਦਿੱਲੀ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਹਿੰਮਤ ਸਿੰਘ (ਨਾਬਾਦ 126) ਦੀ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਇੱਥੇ ਸ਼੍ਰੀਲੰਕਾ ਨੂੰ ਏਸ਼ੀਆਈ ਕ੍ਰਿਕਟ ਕਾਉਂਸਲ ਅਮਰਜ਼ਿੰਗ ਟੀਮ ਕੱਪ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਏ ਮੁਕਾਬਲੇ ‘ਚ 4 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਇਸ ਦੇ ਨਾਲ ਹੀ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ

 
ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ‘ਚ 7 ਵਿਕਟਾਂ ‘ਤੇ 260 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 47.3 ਓਵਰਾਂ ‘ਚ 6 ਵਿਕਟਾਂ ‘ਤੇ 261 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ

 
ਭਾਰਤੀ ਟੀਮ ਦੀ ਪਾਰੀ ‘ਚ ਓਪਨਰ ਰੁਤੁਰਾਜ ਗਾਇਕਵਾਡ ਨੇ 73 ਗੇਂਦਾਂ ‘ਚ 5 ਚੌਕੇ ਅਤੇ 1 ਛੱਕਾ ਲਾ ਕੇ 67 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ ਟੀਮ ਨੂੰ ਸੰਭਾਲਿਆ ਨੀਤੀਸ਼ ਰਾਣਾ (13) ਦੇ ਸਸਤੇ ‘ਚ ਆਊਟ ਹੋਣ ਤੋਂ ਬਾਅਦ ਹਿੰਮਤ ਨੇ 140 ਗੇਂਦਾਂ ‘ਚ 12 ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 126 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜੇਤੂ ਬਣਾਇਆ ਅਤੇ ਨਾਬਾਦ ਪਰਤੇ

 
ਹਿੰਮਤ ਨੇ ਗਾਇਕਵਾਡ ਨਾਲ ਤੀਸਰੀ ਵਿਕਟ ਲਈ 148 ਦੌੜਾਂ ਅਤੇ ਦੀਪਕ ਹੁੱਡਾ ਨਾਲ ਚੌਥੀ ਵਿਕਟ ਲਈ 41 ਦੌੜਾਂ ਜੋੜੀਆਂ
ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਪਾਰੀ ‘ਚ ਫਰਨਾਂਡੀਜ਼ ਨੇ 80 ਦੌੜਾਂ ਅਤੇ ਗੁਣਾਰਤਨੇ ਨੇ ਨਾਬਾਦ 67 ਦੌੜਾਂ ਨਾਲ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ ਭਾਰਤੀ ਗੇਂਦਬਾਜ਼ਾਂ ‘ਚ ਸ਼ਿਵਮ ਮਾਵੀ ਨੇ 62 ਦੌੜਾਂ ਦੇ ਕੇ ਤਿੰਨ ਅਤੇ ਪ੍ਰਸਿੱਧ ਕ੍ਰਿਸ਼ਣਾ ਨੇ 47 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਯੰਤ ਯਾਦਵ ਅਤੇ ਸ਼ਮਸ ਮੁਲਾਨੀ ਦੇ ਇੱਕ-ਇੱਕ ਵਿਕਟ ਹੱਥ ਲੱਗੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top