ਵੱਡੇ ਪਰਦੇ ‘ਤੇ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਧਾਕ : ਦੋ ਦਿਨਾਂ ‘ਚ ਕਮਾਏ 30.35 ਕਰੋੜ

ਨਵੀਂ ਦਿੱਲੀ
ਰਹੱਸ, ਰੋਮਾਂਚ  ਤੇ ਸਾਫ਼-ਸੁਥਰੇ ਮਨੋਰੰਜਨ ਨਾਲ ਸਜੀ ‘ਹਿੰਦ ਕਾ ਨਾਪਾਕ ਕੋ ਜਵਾਬ’ (ਐਮਐਸਜੀ ਲਾÎਇਨ ਹਾਰਟ-2) ਫਿਲਮ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਫਿਲਮ ਨੇ ਸਿਰਫ਼ ਦੋ ਦਿਨਾਂ ਵਿੱਚ ਹੀ 30.35 ਕਰੋੜ ਰੁਪਏ ਦੀ ਕਮਾਈ ਕਰਕੇ ਫਿਲਮ ਜਗਤ ਵਿੱਚ ਆਪਣੀ ਧਾਕ ਜਮਾ ਲਈ ਹੈਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ  ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੀ ਅਦਾਕਾਰੀ ਤੇ ਨਿਰਦੇਸ਼ਿਤ
ਇਸ ਫਿਲਮ ਨੂੰ ਵੇਖਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ , ਮਹਾਂਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ੇ 3000 ਦੇ ਕਰੀਬ ਮਲਟੀਪਲੈਕਸਾਂ ਤੇ ਸਿਨੇਮਾਘਰਾਂ ਵਿੱਚ ਦਰਸ਼ਕਾਂ ਦਾ ਇਕੱਠ ਉਮੜ ਰਿਹਾ ਹੈ ਤੜਕ ਸਵੇਰ ਤੋਂ ਹੀ ਦੇਰ ਰਾਤ ਤੱਕ ਫਿਲਮ ਦੇ ਸਾਰੇ ਸ਼ੋਅ ਲਗਾਤਾਰ ਹਾਊਸਫੁੱਲ ਚੱਲ ਰਹੇ ਹਨ  ਫਿਲਮ ਪ੍ਰਤੀ ਦਰਸ਼ਕਾਂ ਦੀ ਦੀਵਾਨਗਰੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਫਿਲਮ ਨੇ ਸਿਰਫ਼ ਦੋ ਦਿਨਾਂ ਵਿੱਚ ਹੀ 30.35 ਕਰੋੜ ਰੁਪਏ ਦੀ ਕਮਾਈ ਕਰਕੇ ਬਾਲੀਵੁੱਡ ਵਿੱਚ ਸੱÎਭਿਆ ਮਨੋਰੰਜਨ ਦੀ ਮਿਸਾਲ ਪੇਸ਼ ਕੀਤੀ ਹੈ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਲ ‘ ਤੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਤੇ ਦਰਸ਼ਕਾਂ ਦੇ ਉਤਸ਼ਾਹ ਦੀ ਭਰਪੂਰ ਸ਼ਲਾਘਾ ਕੀਤੀ
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਜਾ ਕੇ ਅੱਤਵਾਦ ਦੀਆਂ ਪਨਾਹਗਾਹਾਂ  ਨੂੰ ਖਤਮ ਕਰਨ ਸਬੰਧੀ ਭਾਰਤੀ ਫੌਜ ਦੀ ਸਰਜੀਕਲ ਸਟਰਾਈਕ ‘ਤੇ ਅਧਾਰਿਤ ਇਸ ਫਿਲਮ ਵਿੱਚ ਪੂਜਨੀਕ ਗੁਰੂ ਜੀ ਨੇ ਸ਼ਾਨਦਾਰ ਅਭਿਨੈ, ਨਿਰਦੇਸ਼ਨ, ਸਮੇਤ 43  ਭੂਮਿਕਾਵਾਂ ਨਿਭਾਈਆਂ ਹਨ, ਜਿਸ ਵਿੱਚ ਆਪਜੀ ਦੀ ਬੇਟੀ ਸਾਹਿਬਜਾਦੀ ਆਦਰਯੋਗ ਹਨੀਪ੍ਰੀਤ ਜੀ ਇੰਸਾਂ ਨੇ ਬਾਖੂਬੀ ਸਾਥ ਨਿਭਾਇਆ ਹੈ ਫਿਲਮ ਵਿੱਚ ਪੂਜਨੀਕ ਗੁਰੂ ਜੀ ਨੇ  ਹਸਨ, ਮੌਲਵੀ ਸਮੇਤ ਵੱਖ-ਵੱਖ ਰੂਪ ਧਾਰ ਕੇ ਅੱਤਵਾਦੀਆਂ ਨੂੰ ਖੂਬ ਝਕਾਨੀ ਦਿੱਤੀ ਹੈ ਉੱਥੇ ਅੱਤਵਾਦ ਦਾ ਖੂਨੀ  ਖੇਡ ਖੇਡਣ ਵਾਲੇ ਦਹਿਸ਼ਤਗਰਦਾਂ ਤੇ ਧੀਆਂ ਨੂੰ ਘੱਟ ਸਮਝ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ  ਵਾਲਿਆਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਹੈ
ਸਿਹਤ ਮੰਤਰੀ ਜਿਆਣੀ ਨੇ ਵੇਖੀ ‘ਹਿੰਦ ਕਾ ਨਾਪਾਕ ਕੋ ਜਵਾਬ’
ਨਰਾਇਣ ਧਮੀਜਾ ਫਾਜਿਲਕਾ,  
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਫਿਲਮ ‘ਹਿੰਦ ਦਾ ਨਾਪਾਕ ਕੋ ਜਵਾਬ’ ਵੇਖਣ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਅੱਜ ਇਸ ਫਿਲਮ ਨੂੰ ਵੇਖਕੇ ਭਰਪੂਰ ਪ੍ਰਸੰਸਾ ਕੀਤੀ ਫਿਲਮ ਵੇਖਣ
ਉਪਰੰਤ ਉਨ੍ਹਾਂ ਕਿਹਾ ਕਿ ਇਸ ਦੇਸ ਭਗਤੀ ਨਾਲ ਲਬਰੇਜ ਇਸ ਫਿਲਮ ਨੂੰ ਲੋਕ ਜ਼ਰੂਰ ਵੇਖਣ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੇ ਅਧਾਰ ‘ਤੇ ਬਣੀ ਇਹ ਫਿਲਮ ਦੇਸ਼ ਭਗਤੀ ਅਤੇ ਦੇਸ਼ ਲਈ ਮਰ ਮਿਟਣ ਦਾ ਸੁਨੇਹਾ ਦਿੰਦੀ ਹੈ ਉਨ੍ਹਾਂ ਆਖਿਆ ਕਿ ਜੋ ਲੋਕ ਸਰਜੀਕਲ ਸਟਰਾਈਕ ਦਾ ਸਬੂਤ ਮੰਗਦੇ ਸਨ ਉਹ ਵੀ ਇਹ ਫਿਲਮ ਵੇਖਣ ਕਿ ਕਿਸ ਤਰ੍ਹਾਂ ਭਾਰਤੀ ਫੌਜ ਨੇ ਜਾਨ ਦੀ ਬਾਜੀ ਲਗਾ ਕੇ ਦੁਸ਼ਮਣ ਨੂੰ ਉਸਦੇ ਘਰ ‘ਚ ਜਾ ਕੇ ਮਾਰ ਮੁਕਾਇਆ  ਉਨ੍ਹਾਂ ਆਖਿਆ ਕਿ ਦੇਸ਼ ਭਗਤੀ ਨਾਲ ਸਬੰਧਿਤ ਅਜਿਹੀ ਫਿਲਮ ਦਾ ਆਉਣਾ ਸਿਨੇਮਾ ਜਗਤ ਲਈ ਸ਼ੁੱਭ ਸੁਨੇਹਾ ਹੈ ਤੇ ਇਹ ਫਿਲਮ ਰਾਸ਼ਟਰਵਾਦੀ ਸੋਚ ਦੀ ਸਿਹਤ ਨੂੰ ਨਰੋਆ ਕਰੇਗੀ
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਪ੍ਰੈਸ ਸਕੱਤਰ ਸੁਬੋਧ ਵਰਮਾ, ਪੰਜਾਬ ਦੇ ਪ੍ਰੋਡੈਕਟ ਇਨਚਾਰਜ ਨੋਨਾ ਜੈਰਥ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ, ਭਾਜਪਾ ਮੰਡਲ ਦੇ ਪ੍ਰਧਾਨ ਜਗਦੀਸ਼ ਸੇਤੀਆ, ਸੀਨੀਅਰ ਆਗੂ ਸੁਸ਼ੀਲ ਜੈਰਥ, ਨੀਨੂ ਪ੍ਰਣਾਮੀ, ਵਿਨੋਦ ਜਾਗਿੜ ਆਦਿ ਭਾਜਪਾ ਵਰਕਰਾਂ ਨੇ ਵੀ ਫਿਲਮ ਵੇਖਕੇ ਇਸਦੀ ਭਰਪੂਰ ਪ੍ਰਸੰਸਾ ਕੀਤੀ ਇਸ ਮੌਕੇ 25 ਮੈਂਬਰ ਸੁਭਾਸ਼ ਛਾਬੜਾ, ਕਬੂਲਸ਼ਾਹ ਬਲਾਕ ਦੇ 25 ਮੈਂਬਰ ਦਵਿੰਦਰ ਇੰੰਸਾਂ, ਕਬੂਲਸ਼ਾਹ ਬਲਾਕ ਭੰਗੀਦਾਸ ਸੂਬਾ ਸਿੰਘ, ਬਲਾਕ ਭੰਗੀਦਾਸ ਪ੍ਰੇਮਚੰਦ ਇੰੰਸਾਂ, 15 ਮੈਂਬਰ ਜਿੰਮੇਵਾਰ ਅਸ਼ੋਕ ਇੰੰਸਾਂ ਅਤੇ ਸਾਈ ਦਿੱਤਾ ਵੀ ਹਾਜ਼ਰ ਸਨ