ਸਮਾਰੋਹ : ‘ਹਿੰਦ ਕਾ ਨਾਪਾਕ ਕੋ ਜਵਾਬ’ ਨੇ 300 ਕਰੋੜ ਤੋਂ ਜ਼ਿਆਦਾ ਦਾ ਬਿਜਨੈਸ ਕਰਕੇ ਬਾਕਸ ਆਫਿਸ ‘ਤੇ ਗੱਡੇ ਸਫ਼ਲਤਾ ਦੇ ਝੰਡੇ

ਫਿਲਮ ਸੁਪਰਹਿੱਟ, ਮਨਾਇਆ ਜਸ਼ਨ
ਡਾ. ਐੱਮਐੱਸਜੀ ਨਾਲ ਹਜ਼ਾਰਾਂ ਪ੍ਰਸੰਸਕਾਂ ਨੇ ਮਨਾਇਆ ਸਫ਼ਲਤਾ ਦਾ ਜਸ਼ਨ
ਖਚਾਖਚ ਭਰਿਆ ਨਜ਼ਰ ਆਇਆ 185-145 ਫੁੱਟ ਦਾ ਸ਼ੂਟਿੰਗ ਹਾਲ
ਪੂਜਨੀਕ ਗੁਰੂ ਜੀ ਤੇ ਸਾਹਿਬਜ਼ਾਦੀ ਅਮਰਪ੍ਰੀਤ ਜੀ ਇੰਸਾਂ ਨੇ ‘ਸਿਸਟਮ ਹਿਲ ਗਿਆ’ ਗੀਤ ਗਾਇਆ ਤਾਂ ਖੂਬ ਨੱਚੇ ਪ੍ਰਸੰਸਕ
ਸੁਨੀਲ ਵਰਮਾ
ਸਰਸਾ, 8 ਮਾਰਚ
ਬਾਕਸ ਆਫਿਸ ‘ਤੇ 300 ਕਰੋੜ ਤੋਂ ਜ਼ਿਆਦਾ ਦਾ ਬਿਜਨੈੱਸ ਕਰਕੇ ਬਾਲੀਵੁੱਡ ਜਗਤ ‘ਚ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਸ਼ਾਨਦਾਰ ਸਫ਼ਲਤਾ ਦੀ ਖੁਸ਼ੀ ‘ਚ ਸਕਸੈੱਸ ਪਾਰਟੀ ਕੀਤੀ ਗਈ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸ਼ੂਟਿੰਗ ਹਾਲ ‘ਚ ਹੋਏ ਸ਼ਾਨਦਾਰ ਸਮਾਰੋਹ ‘ਚ ਡਾ. ਐੱਮਐੱਸਜੀ ਨਾਲ ਹਜ਼ਾਰਾਂ ਪ੍ਰਸੰਸਕਾਂ ਨੇ ਫਿਲਮ ਦੀ ਸਫ਼ਲਤਾ ਦਾ ਜਸ਼ਨ ਮਨਾਇਆ ਡਾ. ਐੱਮਐੱਸਜੀ ਦੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਸ਼ਾਨਦਾਰ ਸਫ਼ਲਤਾ ਤੇ ਇਸ ਸਕਸੈੱਸ ਪਾਰਟੀ ‘ਚ ਫਿਲਮ ਦੇ ਹੀਰੋ ਤੇ ਡਾਇਰੈਕਟਰ ਡਾ. ਐੱਮਐੱਸਜੀ, ਫਿਲਮ ਦੀ ਸਹਿ ਡਾਇਰੈਕਟਰ ਆਦਰਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਸਮੇਤ ਫਿਲਮ ਦੇ ਹੋਰ ਕਲਾਕਾਰ ਤੇ ਯੂਨਿਟ ਮੈਂਬਰ ਮੌਜ਼ੂਦ ਸਨ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਸ਼ੂਟਿੰਗ ਹਾਲ ਕੌਮੀ ਝੰਡੇ ਤਿਰੰਗੇ ਦੇ ਰੰਗ ‘ਚ ਰੰਗਿਆ ਹੋਇਆ ਸੀ, ਐੱਮਐੱਸਜੀ ਪ੍ਰਸੰਸਕਾਂ ਦੇ ਹੱਥਾਂ ‘ਚ ਵੀ ਤਿਰੰਗੇ ਝੰਡੇ ਸਨ ਤੇ ਪੂਰਾ ਵਾਤਾਵਰਨ ਦੇਸ਼ ਭਗਤੀ ਦੇ ਰੰਗ ‘ਚ ਰੰਗਿਆ ਹੋਇਆ ਸੀ
ਸਮਾਰੋਹ ਦੇ ਆਰੰਭ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਬੱਚਿਆਂ ਨੇ ‘ਥੈਂਕਿਊ ਫਾਰ ਦੈਟ’ ਗਾਣੇ ‘ਤੇ ਹੈਰਤਅੰਗੇਜ਼ ਕਰਤਬ ਦਿਖਾਏ ਇਸ ਤੋਂ ਬਾਅਦ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਦਾ ਟਰੇਲਰ ਤੇ ਫਿਲਮ ਨਿਰਮਾਣ ਦੌਰਾਨ ਦੇ ਪਲਾਂ ਨੂੰ ਵੱਡੇ ਪਰਦੇ ‘ਤੇ ਦਿਖਾਇਆ ਗਿਆ, ਜਿਨ੍ਹਾਂ ਨੂੰ ਦੇਖ ਕੇ ਜਿੱਥੇ ਦਰਸ਼ਕ ਭਾਵੁਕ ਹੋ ਗਏ, ਫਿਲਮ ਨਿਰਮਾਣ ਨਾਲ ਜੁੜੀ ਯੂਨਿਟ ਦੇ ਮੈਂਬਰਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਫਿਲਮ ਮੇਕਿੰਗ ਦੌਰਾਨ ਯੂਨਿਟ ਮੈਂਬਰਾਂ ਦੇ ਹਾਸੇ ਮਜਾਕ ਦੇ ਦ੍ਰਿਸ਼ਾਂ ਨੇ ਸਭ ਨੂੰ ਲੋਟ-ਪੋਟ ਕਰ ਦਿੱਤਾ ਫਿਲਮ ਦੇ ਵੱਖ-ਵੱਖ ਗਾਣਿਆਂ ‘ਥੈਕਿਊ ਫਾਰ ਦੈਟ’, ‘ਸਿਸਟਮ ਹਿਲ ਗਿਆ’ ਤੇ ‘ਜੰਗ ਹੈ ਮੇਰੀ ਆਤੰਕਵਾਦ ਸੇ’ ਆਦਿ ਦੀ ਮੇਕਿੰਗ ਦ੍ਰਿਸ਼ਾਂ ਨੂੰ ਵੀ ਦਿਖਾਇਆ ਗਿਆ ਡਾ. ਐੱਮਅੱਸਜੀ ਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੇ ਕੇਕ ਕੱਟ ਕੇ ਫਿਲਮ ਦੀ ਸਫ਼ਲਤਾ ਦੀਆਂ ਖੁਸ਼ੀਆਂ ਮਨਾਈਆਂ ਤੇ ਪ੍ਰਸੰਸਕਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਡਾ. ਐੱਮਐੱਸਜੀ ਨੇ ਆਪਣੀ ਮਧੁਰ ਅਵਾਜ਼ ‘ਚ ਫਿਲਮ ਦੇ ਗਾਣੇ ਵੀ ਸੁਣਾਏ, ਜਿਨ੍ਹਾਂ ‘ਤੇ ਪ੍ਰਸੰਸਕ ਝੂਮ ਉੱਠੇ
ਫ਼ਕੀਰ ਸੀ, ਫ਼ਕੀਰ ਹਾਂ ਤੇ ਫ਼ਕੀਰ ਹੀ ਰਹਾਂਗੇ
ਅਸੀਂ ਬੇਸ਼ੱਕ ਫਿਲਮਾਂ ਦੀ ਦੁਨੀਆ ‘ਚ ਪ੍ਰਵੇਸ਼ ਕਰ ਗਏ ਹਾਂ ਪਰ ਅਸੀਂ ਇੱਕ ਫ਼ਕੀਰ ਸੀ, ਫ਼ਕੀਰ ਹਾਂ ਤੇ ਫ਼ਕੀਰ ਹੀ ਰਹਾਂਗੇ ਫਿਲਮ ਨਿਰਮਾਣ ਦਾ ਮਕਸਦ ਸਮਾਜ ਦੀ ਭਲਾਈ ਤੇ ਨੌਜਵਾਨਾਂ ਨੂੰ ਨਸ਼ੇ ਤੇ ਬੁਰਾਈਆਂ ਤੋਂ ਹਟਾ ਕੇ ਚੰਗੇ ਕੰਮਾਂ ਨਾਲ ਜੋੜਨਾ ਹੈ ਦੇਸ਼ ਭਗਤੀ ਤੇ ਅੱਤਵਾਦ ਦੇ ਮੁੱਦਿਆਂ ‘ਤੇ ਆਧਾਰਿਤ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਸਫ਼ਲਤਾ ਦਾ ਸਿਹਰਾ ਪਾਪਾ ਨੂੰ : ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ
‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਸਫ਼ਲਤਾ ਦਾ ਪੂਰਾ ਸਿਹਰਾ ਡਾ. ਐੱਮਐੱਸਜੀ ਨੂੰ ਹੀ ਜਾਂਦਾ ਹੈ, ਉਨ੍ਹਾਂ ਹੀ ਸਭ ਕੁਝ ਕਰਵਾਇਆ ਹੈ ਮੇਰੇ ਫੇਵਰੇਟ ਸਟਾਰ ਪੂਜਨੀਕ ਗੁਰੂ ਜੀ ਹੀ ਹਨ ਪਾਪਾ ਜੀ ਨੇ ਮੈਨੂੰ ਲੜਕੀ ਹੋਣ ਦੇ ਬਾਵਜ਼ੂਦ ਫਿਲਮ ‘ਚ ਕਮਾਂਡੋ ਦਾ ਰੋਲ ਦਿੱਤਾ ਸੀ ਜੋ ਇਹ ਦਰਸਾਉਂਦਾ ਹੈ ਕਿ ਔਰਤਾਂ ਵੀ ਕਿਸੇ ਪੱਧਰ ‘ਤੇ ਪੁਰਸ਼ਾਂ ਤੋਂ ਘੱਟ ਨਹੀਂ ਹਨ, ਉਹ ਵੀ ਸਰਹੱਦ ਪਾਰ ਜਾ ਕੇ ਦੇਸ਼ ਦੀ ਰੱਖਿਆ ਲਈ ਖੂਨ ਦਾ ਕਤਰਾ-ਕਤਰਾ ਵਹਾ ਸਕਦੀਆਂ ਹਨ ਮੂਵੀ ਦੀ ਸ਼ੂਟਿੰਗ ਦੌਰਾਨ ਮਾਈਨਸ ਡਿਗਰੀ, 2 ਡਿਗਰੀ, 4 ਡਿਗਰੀ ਤੇ 5 ਡਿਗਰੀ ਤਾਪਮਾਨ ‘ਚ ਪਾਣੀ ਦੇ ਅੰਦਰ ਜਾ ਕੇ ਸ਼ੂਟ ਕਰਨਾ ਬਹੁਤ ਵੱਡੀ ਚੁਣੌਤੀ ਸੀ ਪਰ ਪਾਪਾ ਜੀ ਦੇ ਮਾਰਗਦਰਸ਼ਨ ‘ਚ ਸਭ ਅਸਾਨੀ ਨਾਲ ਸੰਭਵ ਹੋ ਗਿਆ ਮੂਵੀ ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਹੈ, ਸਭ ਦਾ ਬਹੁਤ-ਬਹੁਤ ਧੰਨਵਾਦ

ਹੁਣ ਬਣੇਗਾ ਬੋਨ ਬੈਂਕ
ਇਸ ਫਿਲਮ ਤੋਂ ਮਿਲਣ ਵਾਲੇ ਮਿਹਨਤਾਨੇ ਨਾਲ ਬੋਨ ਬੈਂਕ
(ਹੱਡੀਆਂ ਦਾ ਬੈਂਕ) ਦਾ ਨਿਰਮਾਣ ਕਰਾਂਗੇ ਇਸ ਬੈਂਕ ਦੁਆਰਾ ਹੱਡੀ ਰੋਗਾਂ ਨਾਲ ਸਬੰਧਿਤ ਮਰੀਜ਼ਾਂ ਨੂੰ ਬਣਾਉਟੀ ਹੱਡੀਆਂ ਦੀ ਜਗ੍ਹਾ ਅਸਲ ਹੱਡੀਆਂ ਮੁਹੱਈਆ ਹੋ ਸਕਣਗੀਆਂ ਇਹ ਬੋਨ ਬੈਂਕ ਸੰਭਵਤ ਭਾਰਤ ਦਾ ਪਹਿਲਾ ਬੋਨ ਬੈਂਕ ਹੋਵੇਗਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਨੇ ਆਪਣੀਆਂ ਤਿੰਨ ਫਿਲਮਾਂ ਤੋਂ ਮਿਲੇ ਮਿਹਨਤਾਨੇ ਨੂੰ ਵੀ ਸਮਾਜ ਭਲਾਈ ਲਈ ਖਰਚ ਕੀਤਾ ਹੈ

ਡਾ. ਐੱਮਐੱਸਜੀ ਦੇ ਨਾਂਅ ਇੱਕ ਹੋਰ ਵਿਸ਼ਵ ਰਿਕਾਰਡ
ਸਮਾਰੋਹ ‘ਚ ਡਾ. ਐੱਮਐੱਸਜੀ ਨੇ 68ਵੇਂ ਵਿਸ਼ਵ ਰਿਕਾਰਡ ਦਾ ਵੀ ਲੋਕਅਰਪਣ ਕੀਤਾ 15 ਅਗਸਤ 2016 ਨੂੰ ਡਾ. ਅੱੈਮਐੱਸਜੀ ਦੇ ਪਵਿੱਤਰ ਅਵਤਾਰ ਦਿਹਾੜੇ ‘ਤੇ 32,207 ਪ੍ਰਸੰਸਕਾਂ ਵੱਲੋਂ ਭੇਜੇ ਗਏ ਵਧਾਈ ਸੰਦੇਸ਼ਾਂ ਦੇ ਅਧਾਰ ‘ਤੇ ਇਹ ਵਿਸ਼ਵ ਰਿਕਾਰਡ ਬਣਿਆ ਹੈ ਜੋ ਗਿੰਨੀਜ਼ ਬੁੱਕ ਆਫ਼ ਵਿਸ਼ਵ ਰਿਕਾਰਡ ‘ਚ ਦਰਜ ਹੋਇਆ ਹੈ