‘ਹਿੰਦ ਕਾ ਨਾਪਾਕ ਕੋ ਜਵਾਬ’ ਦੀ ਰਿਲੀਜ਼ਿੰਗ ‘ਚ 5 ਦਿਨ ਬਾਕੀ

6 ਹੋਰ ਸ਼ਹਿਰਾਂ ‘ਚ ਆਨਲਾਈਨ ਪ੍ਰਮੋਸ਼ਨ
ਸੱਚ ਕਹੂੰ ਨਿਊਜ਼ ਜੈਪੁਰ/ਅੰਬਾਲਾ, 
10 ਫਰਵਰੀ ਨੂੰ ਪੰਜ ਭਾਸ਼ਾਵਾਂ ‘ਚ 3500 ਤੋਂ ਜ਼ਿਆਦਾ ਸਕਰੀਨਾਂ ‘ਤੇ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਦੇ ਆਨਲਾਈਨ ਪ੍ਰਮੋਸ਼ਨ ਦਾ ਦੌਰ ਜਾਰੀ ਹੈ ਸ਼ਨਿੱਚਰਵਾਰ ਨੂੰ ਫਿਰ ਹਰਿਆਣਾ ਤੇ ਰਾਜਸਥਾਨ ਦੇ 6 ਹੋਰ ਸ਼ਹਿਰਾਂ ‘ਚ ਫਿਲਮ ਦਾ ਆਨਲਾਈਨ ਪ੍ਰਮੋਸ਼ਨ ਕੀਤਾ ਗਿਆ, ਜਿਨ੍ਹਾਂ ‘ਚ ਹਰਿਆਣਾ ਦੇ ਅੰਬਾਲਾ ਕੈਂਟ, ਜਗਾਧਰੀ, ਰੇਵਾੜੀ, ਟੋਹਾਣਾ ਤੇ ਰਾਜਸਥਾਨ ਦੇ ਜੈਪੁਰ ਤੇ ਚਿਤੌੜਗੜ੍ਹ ਸ਼ਹਿਰ ਸ਼ਾਮਲ ਹਨ ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਨ੍ਹਾਂ ਸ਼ਹਿਰਾਂ ‘ਚ ਮੀਡੀਆ ਦੇ ਨਾਲ-ਨਾਲ ਸਿਨੇ ਪ੍ਰੇਮੀਆਂ ਨਾਲ ਵੀ ਰੂ-ਬ-ਰੂ ਹੋਏ ਪ੍ਰਮੋਸ਼ਨ ਪ੍ਰੋਗਰਾਮ ਦੌਰਾਨ ਡਾ. ਐੱਮਐੱਸਜੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਇਸ ਮੌਕੇ ਵੱਡੀ ਗਿਣਤੀ ‘ਚ ਪੁੱਜੇ ਸਿਨੇ ਪ੍ਰੇਮੀਆਂ ਦਾ ਉਤਸ਼ਾਹ ਵੇਖਣਯੋਗ ਸੀ ਸਿਨੇ ਪ੍ਰੇਮੀ ਗੁਬਾਰੇ ਲਹਿਰਾ ਕੇ ਤੇ ਹੂਟਿੰਗ ਕਰਕੇ ਆਉਣ ਵਾਲੀ ਫਿਲਮ ਦੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਸਨ ਇਸ ਦੌਰਾਨ ਅਸਮਾਨ ਸ਼ੇਰ-ਏ-ਹਿੰਦ…ਸ਼ੇਰ-ਏ-ਹਿੰਦ …ਦੇ ਨਾਅਰਿਆਂ ਨਾਲਗੂੰਜਣ ਲੱਗਾ ਪੱਤਰਕਾਰਾਂ ਵੱਲੋਂ ਫਿਲਮ ਬਣਾਏ ਜਾਣ ਦੀ ਲੋੜ ਕਿਉਂ ਪਈ, ਸਬੰਧੀ ਪੁੱਛੇ ਗਏ ਸਵਾਲ ‘ਤੇ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਅੱਜ ਦੇ ਸਮੇਂ ‘ਚ ਨੌਜਵਾਨ ਵਰਗ ਫਿਲਮਾਂ ਨੂੰ ਬਹੁਤ ਰੁਚੀ ਨਾਲ ਵੇਖਦੇ ਹਨ, ਜੇਕਰ ਉਹ
ਫਿਲਮ ਵੇਖ ਕੇ ਨਸ਼ੇ ਤੇ ਬੁਰੀਆਂ ਆਦਤਾਂ ਛੱਡ ਦਿੰਦੇ ਹਨ ਤਾਂ ਇਹ ਮਨੋਰੰਜਨ ਦਾ ਮਨੋਰੰਜਨ ਹੋਇਆ ਤੇ ਸੁਧਾਰ ਵੱਖਰਾ  ਆਪ ਜੀ ਨੇ ਦੱਸਿਆ ਕਿ ਸਾਡੀ ਪਹਿਲੀ ਫਿਲਮ ‘ਐੱਮਐੱਸਜੀ ਦ ਮੈਸੰਜਰ’ ਦੇਖ ਕੇ ਨੇਪਾਲ ‘ਚ ਇੱਕ ਨੌਜਵਾਨ ਨੇ ਵੇਸ਼ਵਾਪੁਣਾ ਛੱਡਣ ਵਾਲੀ ਲੜਕੀ ਨਾਲ ਸ਼ਾਦੀ ਕੀਤੀ ਇਹ ਫਿਲਮ ਦਾ ਹੀ ਨਤੀਜਾ ਹੈ ਕਿ ਨਾਮ ਸ਼ਬਦ ਲੈਣ ਵਾਲਿਆਂ ਦੀ ਗਿਣਤੀ ਹਰ ਮਹੀਨੇ ਲਗਾਤਾਰ ਵਧ ਰਹੀ ਹੈ ਤੇ ਬਹੁਤ ਗਿਣਤੀ ‘ਚ ਨੌਜਵਾਨ ਰਾਮ-ਨਾਮ ਨਾਲ ਜੁੜ ਰਹੇ ਹਨ ਮਹਿਲਾ ਸੁਰੱਖਿਆ ਸਬੰਧੀ ਸਵਾਲ ‘ਤੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਹਿਲਾ ਸ਼ਕਤੀਕਰਨ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਕੋਈ ਵੀ ਬਦਮਾਸ਼ ਜਾਂ ਗੁੰਡਾ ਉਨ੍ਹਾਂ ਵੱਲ ਗਲਤ ਨਜ਼ਰ ਨਾਲ ਨਾ ਦੇਖ ਸਕੇ ਪੂਜਨੀਕ ਗੁਰੂ ਜੀ ਨੇ ਆਮ ਲੋਕਾਂ ਨੂੰ ਆਪਣੀ ਬੇਟੀਆਂ ਨੂੰ ਲੜਕਿਆਂ ਦੇ ਬਰਾਬਰ ਸਨਮਾਨ ਤੇ ਸਿੱਖਿਆ ਦਿੱਤੇ ਜਾਣ ਦੀ ਗੱਲ ਕਹੀ ਤਾਂ ਕਿ ਉਹ ਅਬਲਾ ਨਹੀਂ ਸਬਲਾ ਬਣਨ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਆਵਾਮ ਨੂੰ ਦੇਸ਼ ਭਗਤੀ ਨਾਲ ਭਰਪੂਰ ਇਸ ਫਿਲਮ ਨੂੰ ਪਰਿਵਾਰ ਸਮੇਤ ਦੇਖਣ ਦਾ ਸੱਦਾ ਦਿੱਤਾ