ਹਿੰਦ ਕਾ ਨਾਪਾਕ ਕੋ ਜਵਾਬ’ ਦਾ ਦੂਜਾ ਵੀਡੀਓ ਗਾਣਾ ‘ਸਿਸਟਮ ਹਿਲ ਗਿਆ’ ਰਿਲੀਜ਼

ਸ਼ਾਮ 6:00 ਵਜੇ ਤੱਕ 6 ਲੱਖ 34 ਹਜ਼ਾਰ 127 ਸਿਨੇ ਪ੍ਰੇਮੀ ਦੇਖ ਤੇ ਸੁਣ ਚੁੱਕੇ ਸਨ ਗਾਣਾ
ਮਿੰਟ ਦਰ ਮਿੰਟ ਤੇਜ਼ੀ ਨਾਲ ਵਧ ਰਿਹਾ ਹੈ ਵਿਊਅਰ ਦਾ ਅੰਕੜਾ
ਸੱਚ ਕਹੂੰ ਨਿਊਜ਼ ਸਰਸਾ,  
10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਲੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਦਾ ਦੂਜਾ ਵੀਡੀਓ ਗਾਣਾ ‘ਸਿਸਟਮ ਹਿਲ ਗਿਆ, ਮੰਗਲਵਾਰ ਦੇਰ ਰਾਤ ਰਿਲੀਜ਼ ਹੋ ਗਿਆ ਜਿਉਂ ਹੀ ਡਾ. ਐੱਮਐੱਸਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਗਾਣੇ ਨੂੰ ਯੂ-ਟਿਊਬ ਲਿੰਕ ਟਵੀਟ ‘ਤੇ ਰਿਲੀਜ਼ ਕੀਤਾ, ਤਾਂ ਉਸੇ ਵੇਲੇ ਸੋਸ਼ਲ ਮੀਡੀਆ ‘ਤੇ ਧੁੰਮਾਂ ਪੈ ਗਈਆਂ
ਯੂ-ਟਿਊਬ ‘ਤੇ ਵਿਊਅਰਜ਼ ਦੇ ਮਾਮਲੇ ‘ਚ ਸਿਰਫ਼ ਕੁਝ ਹੀ ਘੰਟਿਆਂ ‘ਚ ਲੱਖਾਂ ਸਿਨੇ ਪ੍ਰੇਮੀ ਇਸ ਨੂੰ ਦੇਖ ਚੁੱਕੇ ਸਨ ਯੂ-ਟਿਊਬ ‘ਤੇ ਮਿੰਟ ਦਰ ਮਿੰਟ ਵਿਊਰਜ਼ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ ਬੁੱਧਵਾਰ ਸ਼ਾਮ ਛੇ ਵਜੇ ਤੱਕ 6,34, 127 ਸਿਨੇ ਪ੍ਰੇਮੀ ਇਸ ਨੂੰ ਵੇਖ ਚੁੱਕੇ ਸਨ
ਹਕੀਕਤ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਦੇ ਬੈਨਰ ਹੇਠ ਬਾਪ-ਬੇਟੀ ਦੀ ਜੋੜੀ ਭਾਵ  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਉਨ੍ਹਾਂ ਦੀ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਨਿਰਦੇਸ਼ਨ ਤੇ ਅਦਾਕਾਰੀ ‘ਚ ਬਣੀ ‘ਹਿੰਦ ਕਾ ਨਾਪਾਕ ਕੋ ਜਵਾਬ’ ਦੇਸ਼ ਭਗਤੀ ਦੇ ਜਜ਼ਬਾਤ ਪੈਦਾ ਕਰਲ ਵਾਲੀ ਅਜਿਹੀ ਫਿਲਮੀ ਹੈ ਜਿਸ ‘ਚ ਉੜੀ ਹਮਲੇ ਤੇਂ ਬਾਅਦ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟਰਾਈਕ ਤੇ ਉਸੇ ਤੋਂ ਬਾਅਦ ਦੇ ਹਾਲਾਤਾਂ ਨੂੰ ਫਿਲਮਾਇਆ ਗਿਆ ਹੈ