ਮਹਾਮਹਿਮ ਰਾਸ਼ਟਰਪਤੀ: ਦੇਸ਼ ਦੀ ਭਾਵਨਾ

President

ਮਹਾਮਹਿਮ ਰਾਸ਼ਟਰਪਤੀ: ਦੇਸ਼ ਦੀ ਭਾਵਨਾ

ਇਹ ਕਹਾਣੀ ਨਾ ਸਿਰਫ਼ ਭਾਰਤ ਨੂੰ ਮਾਣ ਬਖ਼ਸ਼ਦੀ ਹੈ ਸਗੋਂ ਉਲਟ ਹਾਲਾਤਾਂ, ਵਿਅਕਤੀਗਤ ਤ੍ਰਾਸਦੀਆਂ, ਸੰਘਰਸ਼, ਦਿ੍ਰੜ ਨਿਸ਼ਚੈ ਅਤੇ ਕਈ ਨਾਬਰਾਬਰੀਆਂ ਨਾਲ ਜੂਝਦੇ ਹੋਏ ਸਫ਼ਲਤਾ, ਸਾਡੇ ਲੋਕਤੰਤਰ ਦੀ ਭਾਵਨਾ ਦਾ ਪ੍ਰਤੀਬਿੰਬ, ਸੰਭਾਵਨਾਵਾਂ ਨੂੰ ਪੂਰਨ ਕਰਨ ਦਾ ਪ੍ਰਮਾਣ ਅਤੇ ਆਸਾਂ ਅਤੇ ਨਵੇਂ ਭਾਰਤ ਦੀ ਅਗਵਾਈ ਕਰਨ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈl

ਇੱਕ ਸੰਥਾਲੀ ਆਦਿਵਾਸੀ ਮਹਿਲਾ ਦੀ ਓਡੀਸ਼ਾ ਦੇ ਗਰੀਬ ਰੈਰੰਗਪੁਰ ਖੇਤਰ ਤੋਂ ਦਿੱਲੀ ਦੇ ਰਾਇਸੀਨਾ ਹਿਲ ’ਚ ਸਰਵਉੱਚ ਸੰਵਿਧਾਨਕ ਅਹੁਦੇ ’ਤੇ ਪਹੁੰਚਣਾ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਜੀ ਹਾਂ, ਮੈਂ ਭਾਰਤ ਦੀ 15ਵੀਂ ਰਾਸ਼ਟਰਪਤੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਗੱਲ ਕਰ ਰਹੀ ਹਾਂl

ਦ੍ਰੋਪਦੀ ਮੁਰਮੂ ਹੁਣ ਤੱਕ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਰਾਸ਼ਟਰਪਤੀ ਹਨ 64 ਸਾਲਾ ਮੁਰਮੂ ਇੱਕ ਛੋਟੇ ਜਿਹੇ ਪਿੰਡ ’ਚ ਪੈਦਾ ਹੋਏ ਜਿੱਥੇ ਮੁੱਢਲੀ ਸਿੱਖਿਆ ਪ੍ਰਾਪਤ ਕਰਨਾ ਵੀ ਇੱਕ ਸੁਫ਼ਨੇ ਦੇ ਸਮਾਨ ਸੀ ਅਤੇ ਉਹ ਆਪਣੇ ਪਿੰਡ ਤੋਂ ਪਹਿਲੀ ਗ੍ਰੈਜ਼ੂਏਟ ਸਨ ਉਨ੍ਹਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਇੱਕ ਅਧਿਆਪਕ ਦੇ ਰੂਪ ’ਚ ਕੀਤੀ ਅਤੇ 1997 ’ਚ ਭਾਜਪਾ ’ਚ ਸ਼ਾਮਲ ਹੋਏ ਅਤੇ ਇੱਕ ਵਾਰ ਕੌਂਸਲਰ ਤੋਂ ਲੈ ਕੇ ਓਡੀਸ਼ਾ ’ਚ ਦੋ ਵਾਰ ਵਿਧਾਇਕ ਬਣਨਾ, ਫਿਰ ਮੰਤਰੀ ਬਣਨਾ, ਫ਼ਿਰ 2015 ਤੋਂ 2021 ਤੱਕ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣੇ ਉਨ੍ਹਾਂ ਦੇ ਸਿਆਸੀ ਪ੍ਰਭਾਵ ਅਤੇ ਚੁਣਾਵੀ ਕੁਸ਼ਲਤਾ ਨਾਲ ਸਰਹੱਦੀ ਲੋਕਾਂ ਲਈ ਜੋ ਰਾਜਨੀਤੀ ਹੁਣ ਤੱਕ ਕੇਵਲ ਸੰਕੇਤਿਕ ਸੀ, ਆਪਣੀ ਚੁਣਾਵੀ ਕੁਸ਼ਲਤਾ ਦੇ ਚੱਲਦਿਆਂ ਉਹ ਉਨ੍ਹਾਂ ਨੂੰ ਮੁੱਖਧਾਰਾ ’ਚ ਲਿਆਈl

ਉਨ੍ਹਾਂ ਨੇ ਆਪਣੇ ਪਹਿਲੇ ਭਾਸ਼ਣ ਵਿਚ ਕਿਹਾ ਕਿ ਦੇਸ਼ ਦੇ ਵਾਂਝੇ, ਗਰੀਬ, ਦਲਿਤ ਅਤੇ ਆਦਿਵਾਸੀ ਮੇਰੇ ’ਚ ਆਪਣਾ ਪਰਛਾਵਾਂ ਦੇਖ ਸਕਦੇ ਹਨ ਇਹ ਦੱਸਦਾ ਹੈ ਕਿ ਹਰੇਕ ਗਰੀਬ ਆਦਮੀ ਨਾ ਸਿਰਫ਼ ਹੁਣ ਸੁਫ਼ਨੇ ਦੇਖ ਸਕਦਾ ਹੈ ਸਗੋਂ ਉਨ੍ਹਾਂੇ ਸੁਫਨਿਆਂ ਨੂੰ ਪੂਰਾ ਵੀ ਕਰ ਸਕਦਾ ਹੈ ਉਨ੍ਹਾਂ ਦੇ ਧੀਰਜ ਅਤੇ ਹਿੰਮਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਵਿਅਕਤੀਗਤ ਤ੍ਰਾਸਦੀ ਤੋਂ ਉੱਭਰੇ ਜਦੋਂ ਸਾਲ 2009 ’ਚ ਉਨ੍ਹਾਂ ਦੇ ਵੱਡੇ ਪੁੱਤਰ ਦੀ ਮੌਤ ਹੋਈ ਅਤੇ ਉਹ ਪੂਰੀ ਤਰ੍ਹਾਂ ਟੁੱਟ ਗਏ ਸਨ ਅਤੇ ਟੈਨਸ਼ਨ ਦਾ ਸ਼ਿਕਾਰ ਹੋ ਗਏ ਸਨl

ਫ਼ਿਰ ਉਨ੍ਹਾਂ ਨੇ ਯੋਗਾ ਅਤੇ ਧਿਆਨ ਦਾ ਸਹਾਰਾ ਲਿਆ ਸਾਲ 2013 ’ਚ ਉਨ੍ਹਾਂ ਦੇ ਛੋਟੇ ਬੇਟੇ ਅਤੇ ਬਾਅਦ ’ਚ ਉਨ੍ਹਾਂ ਦੇ ਭਰਾ ਅਤੇ ਮਾਂ ਦੀ ਮੌਤ ਹੋ ਗਈ ਉਨ੍ਹਾਂ ਕਿਹਾ ਮੈਂ ਆਪਣੇ ਜੀਵਨ ’ਚ ਵੱਡੇ ਦੁੱਖਾਂ ਦਾ ਸਾਹਮਣਾ ਕੀਤਾ ਅਤੇ ਛੇ ਮਹੀਨਿਆਂ ਦੇ ਅੰਦਰ ਆਪਣੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੁੰਦੀ ਦੇਖੀ ਉਸ ਤੋਂ ਬਾਅਦ ਮੇਰੇ ਪਤੀ ਦੀ ਮੌਤ ਹੋਈ ਅਤੇ ਇੱਕ ਸਮਾਂ ਅਜਿਹਾ ਸੀ ਜਦੋਂ ਮੈਨੂੰ ਲੱਗਾ ਕਿ ਮੈਂ ਕਿਸੇ ਵੀ ਸਮੇਂ ਮਰ ਸਕਦੀ ਹਾਂ ਸਿਆਸੀ ਨਿਗ੍ਹਾ ਨਾਲ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਦੇ ਨਾਮਕਰਨ ਨੂੰ ਇੱਕ ਸਿਆਸੀ ਮਾਸਟਰ ਸਟ੍ਰੋਕ ਮੰਨਿਆ ਜਾ ਰਿਹਾ ਹੈ ਜਿਸ ਨੇ ਵਿਰੋਧੀ ਧਿਰ ਦੀ ਏਕਤਾ ਨੂੰ ਖਿੰਡਾ ਦਿੱਤਾ ਅਤੇ ਇਹ ਆਦਿਵਾਸੀ ਖੇਤਰਾਂ ’ਚ ਆਪਣੇ ਜਨਾਧਾਰ ਨੂੰ ਵਧਾਉਣ ਦੇ ਭਾਜਪਾ ਦੇ ਲਗਾਤਾਰ ਯਤਨਾਂ ਨੂੰ ਵੀ ਦਰਸਾਉਂਦਾ ਹੈ ਭਾਜਪਾ ਸਿਆਸੀ ਅਤੇ ਸੰਸਤਿਕ ਦਿ੍ਰਸ਼ਟੀ ਨਾਲ ਅਤੇ ਪੇਂਡੂ ਅਤੇ ਸੀਮਾਂਤ ਪਿੱਠਭੂਮੀ ਵਾਲੀਆਂ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਨੂੰ ਆਪਣੀ ਵਿਚਾਰਧਾਰਾ ’ਚ ਲਿਆਉਣਾ ਚਾਹੁੰਦੀ ਹੈl

ਨਾਲ ਹੀ ਉਹ ਆਪਣੇ ਸਮਾਜਿਕ ਆਧਾਰ ਦੇ ਵਿਸਥਾਰ ਲਈ ਲਗਾਤਾਰ ਯਤਨ ਕਰ ਰਹੀ ਹੈ ਤਾਂ ਕਿ ਸਮਾਜਿਕ ਸੁਹਿਰਦਤਾ ਸਥਾਪਿਤ ਹੋਵੇ ਅਤੇ ਪਾਰਟੀ ਵਾਂਝਿਆਂ ਅਤੇ ਦਲਿਤਾਂ ਦੀ ਪਾਰਟੀ ਬਣੇ ਮੁਰਮੂ ਦੀ ਜਿੱਤ ਨੇ ਵਿਰੋਧੀ ਧਿਰ ਦੀ ਵਕਤੀ ਏਕਤਾ ਨੂੰ ਇਸ ਚੋਣ ਲਈ ਇੱਕਜੁਟ ਹੋਣ ਤੋਂ ਪਹਿਲਾਂ ਹੀ ਤੋੜ ਦਿੱਤਾ ਉਨ੍ਹਾਂ ਦੀ ਜਿੱਤ ਨੇ ਵਿਰੋਧੀ ਧਿਰ ਦੇ ਬਿਖਰਾਅ, ਅੰਦਰੂਨੀ ਵਿਰੋਧਤਾ, ਵਿਚਾਰਕ ਵਿਰੋਧਤਾ ਅਤੇ ਰਾਸ਼ਟਰੀ ਪਾਰਟੀ ਦਾ ਸਾਹਮਣਾ ਕਰਨ ਲਈ ਵਿਚਾਰਾਂ ਦੀ ਘਾਟ ਨੂੰ ਦਰਸਾਇਆ ਹੈ ਅਤੇ ਇਹ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈl

ਕਿ ਜਿਨ੍ਹਾਂ ਮੁੱਦਿਆਂ ਦਾ ਉਨ੍ਹਾਂ ’ਤੇ ਕੋਈ ਸਿਆਸੀ ਪ੍ਰਭਾਵ ਨਹੀਂ ਪੈਂਦਾ, ਉਨ੍ਹਾਂ ’ਤੇ ਉਹ ਇੱਕਜੁਟ ਨਹੀਂ ਹੋ ਸਕਦੇ ਹਨ ਅਤੇ ਇਹ ਇਸ ਗੱਲ ਨਾਲ ਸਿੱਧ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਦੇ 17 ਸਾਂਸਦਾਂ ਅਤੇ 126 ਵਿਧਾਇਕਾਂ ਨੇ ਮੁਰਮੂ ਨੂੰ ਆਪਣੀ ਵੋਟ ਦਿੱਤੀ ਨਤੀਜੇ ਵਜੋਂ ਧਰਮ ਨਿਰਪੱਖ ਬਨਾਮ ਸੰਪ੍ਰਦਾਇਕ ਦੇ ਨਵੇਂ ਭਾਰਤ ਲਈ ਵਿਚਾਰਕ ਸੰਘਰਸ਼ ’ਚ ਵਿਰੋਧੀ ਧਿਰ ਨਾ ਸਿਰਫ਼ ਅਸਲ ਮਾਇਨਿਆਂ ’ਚ ਸਗੋਂ ਪ੍ਰਤੀਕਾਤਮਕ ਅਰਥਾਂ ’ਚ ਵੀ ਹਾਰਿਆ ਦਸ ਕਰੋੜ ਤੋਂ ਜ਼ਿਆਦਾ ਆਦਿਵਾਸੀ ਭਾਈਚਾਰੇ ਦੇ ਪ੍ਰਤੀਨਿਧੀ, ਜਿਨ੍ਹਾਂ ਦੀ ਗਿਣਤੀ ਦੇਸ਼ ਦੀ ਅਬਾਦੀ ’ਚ 9 ਫੀਸਦੀ ਦੇ ਲਗਭਗ ਹੈ ਅਤੇ ਜੋ ਕਈ ਬੁਨਿਆਦੀ ਨਾਬਰਾਬਰੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਭਾਈਚਾਰੇ ਤੋਂ ਇੱਕ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ, ਇਹ ਭਾਰਤ ਦੇ ਲੋਕਤੰਤਰ ਦੀ ਦਿ੍ਰੜ੍ਹਤਾ ਦਾ ਪ੍ਰਤੀਕ ਹੈ ਉਮੀਦ ਕੀਤੀ ਜਾਂਦੀ ਹੈl

ਕਿ ਮੁਰਮੂ ਜਨਤਕ ਖੇਤਰ ’ਚ ਨੈਤਿਕ ਪੱਧਰਾਂ, ਇਮਾਨਦਾਰੀ, ਸੱਚਾਈ ’ਚ ਗਿਰਾਵਟ ਆਦਿ ’ਤੇ ਧਿਆਨ ਕੇਂਦਰਿਤ ਕਰਨਗੇ ਅਜਿਹੀ ਭਾਵਨਾ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਜਾਣੀ ਚਾਹੀਦੀ ਕਿ ਹਿੰਸਕ ਵਿਕਾਰ, ਅਵਿਵਸਥਾ ਤੋਂ ਇਲਾਵਾ ਕੋਈ ਬਦਲਾਅ ਨਹੀਂ ਲਿਆਂਦਾ ਜਾ ਸਕਦਾ ਹੈ ਜਨਤਕ ਜੀਵਨ ਦੇ ਹਰੇਕ ਖੇਤਰ ’ਚ ਬੇਈਮਾਨੀ ਆਉਣ ਕਾਰਨ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਾਡੇ ਜੀਵਨ ’ਚ ਸਮੁੱਚਾ ਸੁਧਾਰ ਕਰਨਾ ਚਾਹੀਦਾ ਹੈl

ਇਹ ਸੱਚ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਆਪਣੀਆਂ ਸੰਵਿਧਾਨਕ ਸੀਮਾਵਾਂ ’ਚ ਬੱਝਾ ਹੋਇਆ ਹੈ ਅਤੇ ਇੱਕ ਰਾਸ਼ਟਰਮੁਖੀ ਦੇ ਰੂਪ ’ਚ ਰਾਸ਼ਟਰਪਤੀ ਆਪਣੀ ਮੰਤਰੀ ਪ੍ਰੀਸ਼ਦ ਦੀ ਸਲਾਹ ’ਤੇ ਕੰਮ ਕਰਦਾ ਹੈ ਪਰ ਉਸ ਨੂੰ ਸਲਾਹ ਲੈਣ, ਉਸ ਨੂੰ ਚਿਤਾਵਨੀ ਦੇਣ ਅਤੇ ਉਤਸ਼ਾਹ ਦੇਣ ਦਾ ਅਧਿਕਾਰ ਹੈ ਹੋਰ ਗੱਲਾਂ ਦੇ ਨਾਲ-ਨਾਲ ਉਹ ਹਮੇਸ਼ਾ ਆਪਣੇ ਫੈਸਲੇ ਦੀ ਵਰਤੋਂ ਕਰ ਸਕਦਾ ਹੈ ਅਤੇ ਸਰਕਾਰ ਵੱਲੋਂ ਲਏ ਗਏ ਕਿਸੇ ਵੀ ਫੈਸਲੇ ’ਤੇ ਮੁੜ-ਵਿਚਾਰ ਲਈ ਕਹਿ ਸਕਦਾ ਹੈ ਇਸ ਤਰ੍ਹਾਂ ਰਾਸ਼ਟਰਪਤੀ ਨੂੰ ਸੰਵਿਧਾਨ ਦੀ ਰੱਖਿਆ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਸਵਾਲ ਪੁੱਛ ਕੇ ਜਾਂ ਕਿਸੇ ਵੀ ਐਲਾਨ ਜਾਂ ਹੋਰ ਪੱਤਰਾਂ ’ਤੇ ਉਦੋਂ ਤੱਕ ਦਸਤਖਤ ਕਰਨ ’ਚ ਦੇਰੀ ਕਰਨਾ ਜਦੋਂ ਤੱਕ ਅਥੋਰਾਇਜ਼ਡ ਉਨ੍ਹਾਂ ਨੂੰ ਸੰਤੁਸ਼ਟ ਨਾ ਕਰ ਦੇਣl

ਉਨ੍ਹਾਂ ਨੂੰ ਅਧਿਕਾਰ ਪ੍ਰਾਪਤ ਹਨ ਉਹ ਕਿਸੇ ਵੀ ਦਸਤਾਵੇਜ਼ ’ਤੇ ਦਸਤਖਤ ਕਰਨ ਤੋਂ ਪਹਿਲਾਂ ਕੇਂਦਰ ਤੋਂ ਸੰਗਤ ਸਵਾਲ ਪੁੱਛ ਸਕਦਾ ਹੈ ਅਤੇ ਆਪਣੀ ਪੂਰਨ ਸੰਤੁਸ਼ਟੀ ਕਰ ਸਕਦਾ ਹੈ ਇਸ ਕੰਮ ਲਈ ਉਨ੍ਹਾਂ ਲਈ ਕੋਈ ਸਮਾਂ-ਹੱਦ ਨਹੀਂ ਹੈ ਅਤੇ ਅਜਿਹਾ ਕਰਨ ’ਚ ਉਹ ਪੂਰਨ ਤੌਰ ’ਤੇ ਸੰਵਿਧਾਨਕ ਮਾਪਦੰਡਾਂ ਦਾ ਪਾਲਣ ਕਰਨਗੇ ਅਤੇ ਨਿਰਪੱਖਤਾ ਅਤੇ ਸੁਤੰਤਰਤਾ-ਪੂਰਵਕ ਕੰਮ ਕਰਨਗੇ ਕੁੱਲ ਮਿਲਾ ਕੇ ਨਵੇਂ ਰਾਸ਼ਟਰਪਤੀ ਨੂੰ ਇੱਕ ਸੁਹਿਰਦਤਾਪੂਰਨ ਸਮਾਜ ਦੀ ਸਥਾਪਨਾ ਕਰਨੀ ਹੋਵੇਗੀ ਅਤੇ ਭਾਰਤੀ ਲੋਕਤੰਤਰ ਦੇ ਸਿਹਤਮੰਦ ਵਿਕਾਸ ਲਈ ਮਹੱਤਵਪੂਰਨ ਸਵਾਲਾਂ ਦਾ ਹੱਲ ਕਰਨਾ ਹੋਵੇਗਾ ਸਾਨੂੰ ਇਸ ਗੱਲ ਨੂੰ ਧਿਆਨ ’ਚ ਰੱਖਣਾ ਹੋਵੇਗਾl

ਕਿ ਰਾਸ਼ਟਰਪਤੀ ਇੱਕ ਰਸਮੀ ਰਾਸ਼ਟਰਮੁਖੀ ਨਹੀਂ ਹਨ ਨਾ ਹੀ ਜਿਵੇਂ ਕਿ ਉਨ੍ਹਾਂ ਬਾਰੇ ਕਹਿ ਸਕਦੇ ਹਾਂ ਕਿ ਰਬੜ ਸਟੈਂਪ ਹਨ ਰਾਸ਼ਟਰਪਤੀ ਨੂੰ ਸਮਝਣਾ ਹੋਵੇਗਾ ਕਿ ਰਾਸ਼ਟਰ ਦੇ ਇੱਕ ਨਵੇਂ ਚੁਣੇ ਮੁਖੀ ਦੇ ਰੂਪ ’ਚ ਉਨ੍ਹਾਂ ਦੀ ਭੂਮਿਕਾ ਖਾਨਦਾਨੀ ਰਾਜਿਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਉਨ੍ਹਾਂ ਦੀ ਚੋਣ ਅਗਵਾਈ ਅਤੇ ਸੰਕੇਤਿਕਤਾ ਦੀ ਰਾਜਨੀਤੀ ਤੋਂ ਪਰੇ ਹੈ ਜੋ ਭਾਰਤ ਦੇਖਦਾ ਆਇਆ ਹੈ ਅਤੇ ਜਿਸ ਨਾਲ ਭਾਰਤ ਨੂੰ ਕੋਈ ਲਾਭ ਨਹੀਂ ਮਿਲਿਆ ਹੈl

ਉਮੀਦ ਕੀਤੀ ਜਾਂਦੀ ਹੈ ਕਿ ਮਾਣਯੋਗ ਰਾਸ਼ਟਰਪਤੀ ਸਾਡੀ ਰਾਜਨੀਤੀ ਦੇ ਅੰਦਰ ਵਧ ਰਹੀ ਵਿਰੋਧਤਾ ਨੂੰ ਸੰਤੁਲਿਤ ਕਰਨ ਦਾ ਯਤਨ ਕਰਨਗੇ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਆਪਣੇ ਸੰਵਿਧਾਨਕ ਫ਼ਰਜਾਂ ਨੂੰ ਪੂਰਾ ਕਰਨਗੇ ਉਨ੍ਹਾਂ ਦਾ ਨੈਤਿਕ ਫਰਜ਼ ਹੈ ਕਿ ਜਦੋਂ ਲੋਕਾਂ ਦੇ ਹਿੱਤ ’ਚ ਫੈਸਲੇ ਨਾ ਲਏ ਜਾ ਰਹੇ ਹੋਣ ਉਹ ਆਪਣੇ ਫਰਜਾਂ ਦਾ ਪਾਲਣ ਕਰਨ ਹੁਣ ਸਭ ਦੀਆਂ ਨਜ਼ਰਾਂ ਦੇਸ਼ ਦੀ ਪਹਿਲਾ ਨਾਗਰਿਕ ਮੁਰਮੂ ਵੱਲ ਲੱਗੀਆਂ ਹੋਈਆਂ ਹਨl

ਕੀ ਉਹ ਇੱਕ ਰੋਲ ਮਾਡਲ ਬਣਨਗੇ? ਕੀ ਉਹ ਭਾਰਤ ਦੀ ਸਥਿਰਤਾ ਅਤੇ ਏਕਤਾ ਦਾ ਭਰੋਸਾ ਦੇਣਗੇ? ਕੀ ਉਹ ਇੱਕ ਅਜਿਹੀ ਵਿਰਾਸਤ ਛੱਡਣਗੇ ਜੋ ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣ ਦੇ ਪਲ ਦੇ ਸ਼ਕਤੀਸ਼ਾਲੀ ਵਾਅਦਿਆਂ ਨਾਲ ਨਿਆਂ ਕਰੇਗਾ ਜਾਂ ਇੱਕ ਰਬੜ ਸਟੈਂਪ ਬਣੇ ਰਹਿਣਗੇ ਇਸ ਸਬੰਧ ’ਚ ਅਬ੍ਰਾਹਮ ਦਾ ਪ੍ਰਸਿੱਧ ਵਿਚਾਰ ਜ਼ਿਕਰਯੋਗ ਹੈ, ਜਨਤਾ ਦੀ ਰਾਇ ਸਭ ਕੁਝ ਹੈ ਜਨਤਾ ਦੀ ਭਾਵਨਾ ਨਾਲ ਕੁਝ ਵੀ ਅਸਫ਼ਲ ਨਹੀਂ ਹੋ ਸਕਦਾ ਹੈ ਅਤੇ ਇਸ ਤੋਂ ਬਿਨਾਂ ਕੁਝ ਵੀ ਸਫ਼ਲ ਨਹੀਂ ਹੋ ਸਕਦਾ ਹੈ ਨਤੀਜੇ ਵਜੋਂ ਜੋ ਜਨਤਾ ਦੀ ਰਾਇ ਨੂੰ ਆਪਣੇ ਪੱਖ ’ਚ ਕਰਦਾ ਹੈ ਉਹ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਜੋ ਕਾਨੂੰਨ ਬਣਾਉਂਦੇ ਹਨ ਜਾਂ ਫੈਸਲੇ ਦਾ ਐਲਾਨ ਕਰਦੇ ਹਨl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here