ਪੰਜਾਬ

ਇਤਿਹਾਸ : ਕ੍ਰਿਸ਼ਨ ਦੀ ਰਿਪੋਰਟ ਬਣ ਸਕਦੀ ਐ, ਚੇਅਰਮੈਨ ਲਈ ਬਿਪਤਾ

History, Creation, Report, Affirmed, Challenge, Chairman

ਇੱਕ ਹਫ਼ਤੇ ‘ਚ ਸਿੱਖਿਆ ਸਕੱਤਰ ਨੂੰ ਜਾਂਚ ਰਿਪੋਰਟ ਸੌਂਪਣ ਦੇ ਆਦੇਸ਼ ਜਾਰੀ

ਰਾਜਸਥਾਨ ਨਾਲ ਸਬੰਧਤ ਹੋਣ ਕਾਰਨ ਵੱਡੀ ਗਲਤੀ ਕਰ ਗਏ ਬੋਰਡ ਦੇ ਚੇਅਰਮੈਨ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਛਿੜੀ 12ਵੀ ਦੀ ਇਤਿਹਾਸ ਦੀ ਕਿਤਾਬ ‘ਤੇ ਮਹਾਂਭਾਰਤ ਸਬੰਧੀ ਹੁਣ ਸਿੱਖਿਆ ਵਿਭਾਗ ਦੇ ਕ੍ਰਿਸ਼ਨ ਕੁਮਾਰ ਰਿਪੋਰਟ ਪੇਸ਼ ਕਰਨਗੇ। ਇਸ ਸੰਦੇਸ਼ ਵਿੱਚ ਕ੍ਰਿਸ਼ਨ ਕੁਮਾਰ ਕਈ ਸਿੱਖਿਆ ਬੋਰਡ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ ਬੋਰਡ ਦੇ ਚੇਅਰਮੈਨ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦੇ ਸਕਦੇ ਹਨ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਇਸ ਮਹਾਂਭਾਰਤ ਦੇ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਅਧਿਕਾਰੀ ਖ਼ਿਲਾਫ਼ ਸਜਾ ਸੁਣਾਉਣ ਦੀ ਕਾਰਵਾਈ ਕਰ  ਸਕਦੇ।  ਹਾਲਾਂਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਸ ਵਾਰ ਜਾਂਚ ਕਰਨ ਲਈ ਕੋਈ ਜ਼ਿਆਦਾ ਸਮਾਂ ਨਹੀਂ ਸਗੋਂ ਸਿਰਫ਼ ਇੱਕ ਹਫ਼ਤਾ ਹੀ ਦਿੱਤਾ ਗਿਆ ਹੈ, ਜਿਸ ਵਿੱਚ ਉਹ ਸਾਰੇ ਮਾਮਲੇ ਦੀ ਜੜ੍ਹ ਤੱਕ ਜਾਂਦੇ ਹੋਏ ਆਪਣੀ ਰਿਪੋਰਟ ਤਿਆਰ ਕਰਨਗੇ।

ਇਸ ਵਿੱਚ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਬਲੀ ਤੱਕ ਚੜ੍ਹਨ ਦੇ ਅਸਾਰ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਾਂਭਾਰਤ ਛੇੜੀ ਹੋਈ ਹੈ। ਪੰਜਾਬ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਉਲੀਕਦੇ ਹੋਏ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ‘ਤੇ ਦੋਸ਼ੀ ਤੱਕ ਕਰਾਰ ਦਿੱਤਾ ਹੋਇਆ ਹੈ। ਇਸੇ ਮਹਾਂਭਾਰਤ ਵਿੱਚ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਧਰਨਾ ਦਿੱਤਾ, ਉਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਤੱਕ ਘੇਰੀ ਜਾ ਚੁੱਕੀ ਹੈ। ਇਸ ਵਧਦੇ ਦਬਾਅ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਓ.ਪੀ. ਸੋਨੀ ਤੋਂ ਜੁਆਬ ਮੰਗੀਆਂ ਹੋਇਆ ਹੈ ਤਾਂ ਓ.ਪੀ. ਸੋਨੀ ਨੇ ਇਸ ਮਾਮਲੇ ਵਿੱਚ ਮੁਕੰਮਲ ਜਾਂਚ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ। ਕ੍ਰਿਸ਼ਨ ਕੁਮਾਰ ਨੇ ਇੱਕ ਹਫ਼ਤੇ ਤੱਕ ਸਿੱਖ ਇਤਿਹਾਸ ਨੂੰ ਜਾਰੀ ਕਰਨ ਵਿੱਚ ਗਲਤੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਰਿਪੋਰਟ ਦੇਣੀ ਹੋਏਗੀ ਅਤੇ ਇਹ ਗਲਤੀ ਹੋਣ ਦਾ ਮੁੱਖ ਕਾਰਨ ਵੀ ਦੱਸਣਾ ਹੋਏਗੀ। ਜਿਸ ਤੋਂ ਬਾਅਦ ਕਾਰਵਾਈ ਹੋਣਾ ਲਗਭਗ ਤੈਅ ਹੈ।

ਇਸ ਨਾਲ ਹੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਰਾਜਸਥਾਨ ਬੈਕਗਰਾਉਂਡ ਹੋਣ ਦੇ ਕਾਰਨ ਇਸ ਗਲਤੀ ਨੂੰ ਸਮਾਂ ਰਹਿੰਦੇ ਫੜ ਨਹੀਂ ਸਕੇ ਅਤੇ ਜਿਹੜੀ ਗਲਤੀ ਹੁਣ ਮਹਾਂਭਾਰਤ ਦਾ ਰੂਪ ਧਾਰਨ ਕਰ ਚੁੱਕੀ ਹੈ। ਜੇਕਰ ਇਸ ਰਿਪੋਰਟ ਵਿੱਚ ਕਿਸੇ ਵੀ ਥਾਂ ‘ਤੇ ਚੇਅਰਮੈਨ ਦਾ ਰੋਲ ਆ ਗਿਆ ਤਾਂ ਉਨਾਂ ਦੀ ਬਲੀ ਚੜਨੀ ਪੱਕੀ ਹੈ, ਕਿਉਂਕਿ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਮੁੜ ਤੋਂ ਇਹੋ ਜਿਹੀ ਗਲਤੀ ਹੋਵੇ ਅਤੇ ਚੇਅਰਮੈਨ ਦੀ ਬੈਕਗਰਾਊਂਡ ਪੰਜਾਬ ਦੀ ਨਾ ਹੋਣ ਦੇ ਕਾਰਨ ਗਲਤੀ ਮੁੜ ਤੋਂ ਹੋਣ ਲਈ ਇਨਕਾਰੀ ਵੀ ਨਹੀਂ ਕੀਤੀ ਜਾ ਸਕਦੀ ਹੈ। ਹਫ਼ਤੇ ਬਾਅਦ ਨਹੀਂ ਬਖ਼ਸ਼ੇ ਜਾਣਗੇ ਦੋਸ਼ੀ : ਸਿੱਖਿਆ ਮੰਤਰੀ ਓ. ਪੀ. ਸੋਨੀ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਕ੍ਰਿਸ਼ਨ ਕੁਮਾਰ ਨੂੰ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਅਗਲੇ ਹਫ਼ਤੇ ਰਿਪੋਰਟ ਆਉਣ ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਗਲਤੀ ਕਿਥੇ ਅਤੇ ਕਿਵੇਂ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top