ਹਾਕੀ ਚੈਂਪੀਅੰਜ਼ ਟਰਾਫ਼ੀ: ਭਾਰਤ ਨੇ 4-0 ਨਾਲ ਦਰੜਿਆ ਪਾਕਿਸਤਾਨ

0
200

ਏਜੰਸੀ, ਬ੍ਰੇਡਾ, 23 ਜੂਨ

ਭਾਰਤੀ ਹਾਕੀ ਟੀਮ ਨੇ ਆਖ਼ਰੀ ਸੱਤ ਮਿੰਟਾਂ ‘ਚ ਤਿੰਨ ਗੋਲ ਠੋਕ ਕੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਹਾਲੈਂਡ ‘ਚ ਚੱਲ ਰਹੀ ਹਾੱਕੀ ਚੈਂਪੀਅੰਜ਼ ਟਰਾਫ਼ੀ ਦੇ ਪਹਿਲੇ ਮੈਚ ‘ਚ ਸ਼ਨਿੱਚਰਵਾਰ ਨੂੰ 4-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਮੈਚ ਦੇ ਪਹਿਲੇ ਕੁਆਰਟਰ ‘ਚ ਕੋਈ ਟੀਮ ਗੋਲ ਕਰਨ ‘ਚ ਕਾਮਯਾਬ ਨਾ ਹੋਈ ਜਦੋਂਕਿ ਦੂਸਰੇ ਕੁਆਰਟਰ ‘ਚ  ਰਮਨਦੀਪ ਨੇ ਭਾਰਤ ਦਾ ਖਾਤਾ ਖੋਲ੍ਹਿਆ.

ਚੌਥੇ ਅਤੇ ਆਖ਼ਰੀ ਗੇੜ ਦੇ ਆਖ਼ਰੀ 7 ਮਿੰਟਾਂ ‘ਚ ਭਾਰਤ ਨੇ ਲਗਾਤਾਰ ਤਿੰਨ ਗੋਲ ਕਰਕੇ ਪਾਕਿਸਤਾਨ ਨੂੰ ਸ਼ਰਮਨਾਕ ਹਾਰ ਝੱਲਣ ਲਈ ਮਜ਼ਬੂਰ ਕਰ ਦਿੱਤਾ। ਵਿਸ਼ਵ ਦੀ 6ਵੇ ਨੰਬਰ ਦੀ ਭਾਰਤੀ ਟੀਮ ਦੀ ਇਸ ਸ਼ਾਨਦਾਰ ਜਿੱਤ ‘ਚ ਰਮਨਦੀਪ ਸਿੰਘ ਨੇ 26ਵੇਂ, ਦਿਲਪ੍ਰੀਤ ਸਿੰਘ ਨੇ 54ਵੇਂ, ਮਨਦੀਪ ਸਿੰਘ ਨੇ 57ਵੇਂ ਅਤੇ ਲਲਿਤ ਉਪਾਧਿਆਏ ਨੇ 60ਵੇਂ ਮਿੰਟ ‘ਚ ਗੋਲ ਕੀਤੇ ਭਾਰਤ ਦੇ ਚਾਰੇ ਗੋਲ ਮੈਦਾਨੀ ਰਹੇ ਭਾਰਤ ਦਾ ਅਗਲਾ ਮੁਕਾਬਲਾ 24 ਜੂਨ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਵਿਰੁੱਧ ਹੋਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ