Breaking News

ਹਾਕੀ ਵਿਸ਼ਵ ਕੱਪ: ਭਾਰਤ ਨੇ 5-0 ਨਾਲ ਦਰੜਿਆ ਦੱ ਅਫ਼ਰੀਕਾ

ਸਿਮਰਨਜੀਤ ਰਹੇ ਮੈਨ ਆਫ਼ ਦ ਮੈਚ

 

ਉਪਕਪਤਾਨ ਚਿੰਗਲੇਨਸਾਨਾ ਸਿੰਘ ਨੇ ਖੇਡਿਆ 200ਵਾਂ ਅੰਤਰਰਾਸ਼ਟਰੀ ਮੈਚ

ਭੁਵਨੇਸ਼ਵਰ, 28 ਨਵੰਬਰ

 

ਭਾਰਤ ਨੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਕਲਿੰਗਾ ਸਟੇਡੀਅਮ ‘ਚ ਦੱਖਣੀ ਅਫ਼ਰੀਕਾ ਨੂੰ ਗਰੁੱਪ ਸੀ ਦੇ ਮੁਕਾਬਲੇ ‘ਚ 5-0 ਨਾਲ ਮਧੋਲ ਦਿੱਤਾ ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਪੂਰੇ ਮੈਚ ‘ਚ ਦਬਦਬਾ ਬਣਾਈ ਰੱਖਦਿਆਂ ਬਿਹਤਰੀਨ ਜਿੱਤ ਦਰਜ ਕੀਤੀ ਭਾਰਤ ਦੀ ਜਿੱਤ ‘ਚ ਮਨਦੀਪ ਸਿੰਘ ਨੇ 10ਵੇਂ, ਆਕਾਸ਼ਦੀਪ ਸਿੰਘ ਨੇ 12ਵੇਂ, ਸਿਮਰਨਜੀਤ ਸਿੰਘ ਨੇ 43ਵੇਂ ਅਤੇ 46ਵੇਂ ਅਤੇ ਲਲਿਤ ਉਪਧਿਆਏ ਨੇ 45ਵੇਂ ਮਿੰਟ ‘ਚ ਗੋਲ ਕੀਤੇ ਸਿਮਰਨਜੀਤ ਸਿੰਘ ਨੂੰ ਮੈਨ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ
ਭਾਰਤ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ਤੱਕ ਹੀ 2-0 ਦਾ ਵਾਧਾ ਬਣਾ ਲਿਆ ਪਰ ਦੂਸਰੇ ਕੁਆਰਟਰ ‘ਚ ਭਾਰਤ ਨੇ ਇੱਕ ਪੈਨਲਟੀ ਕਾਰਨਰ ਅਤੇ ਕੁਝ ਨਜਦੀਕੀ ਮੌਕੇ ਗੁਆਏ ਪਰ ਇਸ ਤੋਂ ਬਾਅਦ ਟੀਮ ਨੇ 3 ਮਿੰਟਾਂ ‘ਚ ਤਿੰਨ ਗੋਲ ਕਰਕੇ ਖਚਾਖਚ ਭਰੇ ਸਟੇਡੀਅਮ ‘ਚ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ

ਇੰਝ ਹੋਏ ਗੋਲ

ਭਾਰਤ ਨੂੰ 10ਵੇਂ ਮਿੰਟ ‘ਚ ਮਨਦੀਪ ਨੇ ਵਾਧਾ ਦਿਵਾਇਆ ਜਦੋਂ ਹਰਮਨਪ੍ਰੀਤ ਸਿੰਘ ਨੇ ਸਲੀਵ ਫਲਿੱਕ ਨਾਲ ਗੋਲ ਦੀ ਕੋਸ਼ਿਸ਼ ਕੀਤੀ ਜਿਸਨੂੰ ਅਫ਼ਰੀਕੀ ਕੀਪਰ ਨੇ ਰੋਕਿਆ ਪਰ ਰਿਬਾਰਊਂਡ ‘ਤੇ ਮਨਦੀਪ ਸਿੰਘ ਨੇ ਸ਼ਾਟ ਖੇਡਿਆ ਅਤੇ ਭਾਰਤ ਦਾ ਖ਼ਾਤਾ ਖੋਲ੍ਹ ਦਿੱਤਾ ਦੋ ਮਿੰਟ ਬਾਅਦ ਹੀ ਭਾਰਤ ਨੂੰ ਦੂਸਰੀ ਸਫ਼ਲਤਾ ਮਿਲੀ, ਇਸ ਵਾਰ ਆਕਾਸ਼ਦੀਪ ਨੇ ਭਾਰਤ ਲਈ ਦੂਸਰਾ ਗੋਲ ਕੀਤਾ ਡਿਫੈਂਡਰਾਂ  ਨਾਲ ਘਿਰੇ ਆਕਸ਼ਦੀਪ ਨੇ ਸਿਮਰਨਜੀਤ ਦੇ ਸ਼ਾਟ ਨੂੰ ਸਹੀ ਦਿਸ਼ਾ ਦਿੱਤੀ ਅਤੇ ਦੂਸਰੀ ਸਫ਼ਲਤਾ ਦਿਵਾਈ ਇਸ ਤਰ੍ਹਾਂ ਭਾਰਤ ਨੇ ਪਹਿਲੇ ਕੁਆਰਟਰ ‘ਚ ਹੀ 2-0 ਦਾ ਵਾਧਾ ਬਣਾ ਲਿਆ ਸੀ ਪਰ ਇਸ ਤੋਂ ਬਾਅਦ ਅਗਲੇ ਕੁਆਰਟਰ ‘ਚ ਟੀਮ ਕੋਈ ਗੋਲ ਨਾ ਕਰ ਸਕੀ ਭਾਰਤ ਨੇ ਆਪਣਾ ਤੀਸਰਾ ਗੋਲ 43ਵੇਂ ਮਿੰਟ ‘ਚ ਕੀਤਾ ਸਿਮਰਨਜੀਤ ਨੇ ਗੇਂਦ ਨੂੰ 25 ਗਜ ਦੇ ਘੇਰੇ ਤੋਂ ਹਾਸਲ ਕੀਤਾ ਅਤੇ ਘੇਰੇ ਦੇ ਅੰਦਰ ਮਨਦੀਪ ਸਿੰਘ ਗੋਲ ਕੋਲ ਆਏ ਅਤੇ ਪਾਸ ਨੂੰ ਟਰੈਪ ਕਰਕੇ ਉਸਨੂੰ ਗੋਲ ‘ਚ ਬਦਲ ਦਿੱਤਾ

4 ਗੋਲ
ਤੀਜੇ ਗੋਲ ਤੋਂ ਇੱਕ ਮਿੰਟ ਬਾਅਦ ਹੀ ਭਾਰਤ ਨੇ ਚੌਥਾ ਗੋਲ ਕੀਤਾ ਇਸ ਵਾਰ ਲਲਿਤ ਗੇਂਦ ਨੂੰ ਲੈ ਕੇ ਸਰਕਲ ਅੰਦਰ ਪਹੁੰਚੇ ਆਕਾਦਸ਼ਦੀਪ ਨੂੰ ਗੋਲਪੋਸਟ ਕੋਲ ਦੇਖ ਕੇ ਫਿਰ ਪਾਸ ਦਿੱਤਾ ਆਕਸ਼ਦੀਪ ਨੇ ਸਹੀ ਦਿਸ਼ਾ ਦੇ ਨਾਲ ਗੇਂਦ ਨੂੰ ਗੋਲਾਂ ‘ਚ ਪਹੁੰਚਾ ਕੇ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ

5ਵਾਂ ਗੋਲ
ਇਸ ਤੋਂ ਅਗਲੇ ਹੀ ਮਿੰਟ ‘ਚ
ਲਲਿਤ ਨੂੰ ਗਲਤ ਢੰਗ ਨਾਲ ਰੋਕਣ ‘ਤੇ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਇਸ ਵਾਰ ਪੈਨਲਟੀ ਕਾਰਨਰ ‘ਤੇ ਕਪਤਾਨ ਮਨਪ੍ਰੀਤ ਨੇ ਗੇਂਦ ਰੋਕੀ ਅਤੇ ਹਰਮਨਪ੍ਰੀਤ ਨੇ ਡਰੈਗ ਫਲਿੱਕ ਨੂੰ ਗੋਲਕੀਪਰ  ਨੇ ਬਚਾਅ ਕੀਤਾ ਪਰ ਇਸ ਵਾਰ ਸਿਮਰਨਜੀਤ ਨੇ ਅੱਗੇ ਵਧ ਕੇ ਰਿਬਾਊਂਡ ‘ਤੇ ਸ਼ਾਟ ਲਿਆ ਅਤੇ ਭਾਰਤ ਦਾ ਪੰਜਵਾਂ ਗੋਲ ਕੀਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top