Breaking News

ਹਾਕੀ ਵਿਸ਼ਵ ਕੱਪ:ਪਾਕਿਸਤਾਨ ਟੀਮ ਪਹੁੰਚੀ ਭੁਵਨੇਸ਼ਵਰ

ਵਾਗ੍ਹਾ ਸਰਹੱਦ ‘ਤੇ ਹੋਇਆ ਨਿੱਘਾ ਸਵਾਗਤ

 

ਵਿਸ਼ਵ ਕੱਪ ਇਤਿਹਾਸ ਦੀ ਸਭ ਤੋਂ ਸਫ਼ਲ ਟੀਮ ਹੈ ਪਾਕਿਸਤਾਨ

 
ਏਜੰਸੀ,
ਭੁਵਨੇਸ਼ਵਰ, 24 ਨਵੰਬਰ
ਭਾਰਤ ਅਤੇ ਪਾਕਿਸਤਾਨ ਦਰਮਿਆਨ ਰਾਜਨੀਤਿਕ ਤਣਾਅ ਦੇ ਕਾਰਨ ਦੁਵੱਲੇ ਖੇਡ ਸੰਬੰਧ ਬੇਸ਼ੱਕ ਟੁੱਟੇ ਹੋਏ ਹਨ ਪਰ ਪਾਕਿਸਤਾਨੀ ਟੀਮ ਹਾਕੀ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਵਾਘਾ ਸਰਹੱਦ ਤੋਂ ਭਾਰਤ ਪਹੁੰਚ ਚੁੱਕੀ ਹੈ ਪਾਕਿਸਤਾਨੀ ਟੀਮ ਦਾ ਵਾਘਾ ਸਰਹੱਦ ‘ਤੇ ਨਿੱਘਾ ਸਵਾਗਤ ਕੀਤਾ ਗਿਆ ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਸੀਨੀਅਰ ਨੇ ਕਲਿੰਗਾ ਸਟੇਡੀਅਮ ਨੂੰ ਆਪਣੀ ਟੀਮ ਲਈ ਭਾਗਾਂਵਾਲਾ ਦੱਸਿਆ ਪਾਕਿਸਤਾਨ 2014 ‘ਚ ਆਖ਼ਰੀ ਵਾਰ ਜਦੋਂ ਇੱਥੇ ਖੇਡਿਆ ਸੀ ਤਾਂ ਉਹ ਐਫਆਈਐਚ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਆਸਟਰੇਲੀਆ ਨਾਲ ਖੇਡਿਆ ਸੀ ਰਿਜ਼ਵਾਨ ਨੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਕਿਹਾ ਕਿ ਅਸੀਂ ਇੱਥੇ ਪਹਿਲਾਂ ਵੀ ਖੇਡ ਚੁੱਕੇ ਹਾਂ ਅਤੇ ਸਾਨੂੰ ਇਸ ਮੈਦਾਨ ‘ਤੇ ਖੇਡਣ ਦਾ ਮਜ਼ਾ ਆਉਂਦਾ ਹੈ ਇਹ ਸਾਡੇ ਲਈ ਕਿਸਮਤ ਵਾਲਾ ਮੈਦਾਨ ਹੈ ਅਤੇ ਇੱਥੇ ਵਾਪਸ ਪਰਤਣ ‘ਤੇ ਅਸੀਂ ਕਾਫ਼ੀ ਖੁਸ਼ ਹਾਂ

 

ਪਾਕਿਸਤਾਨ ਦੇ ਪੂਲ ਡੀ ਨੂੰ ਮੰਨਿਆ ਜਾ ਰਿਹਾ ਹੈ ਪੂਲ ਆਫ਼ ਡੈੱਥ

 
ਪਾਕਿਸਤਾਨ ਦੇ ਟੀਮ ਮੈਨੇਜਰ ਅਤੇ ਮਹਾਨ ਖਿਡਾਰੀ ਹਸਨ ਸਰਦਾਰ ਨੇ ਪਾਕਿਸਤਾਨ ਦੇ ਪੂਲ ਡੀ ਨੂੰ ਪੂਲ ਆਫ ਡੈੱਥ ਦੱਸੇ ਜਾਣ ‘ਤੇ ਕਿਹਾ ਕਿ ਸਾਡੇ ਪੂਲ ‘ਚ ਜਰਮਨੀ, ਹਾਲੈਂਡ ਅਤੇ ਮਲੇਸ਼ੀਆ ਜਿਹੀਆਂ ਟੀਮਾਂ ਹਨ ਅਤੇ ਇਹ ਪੂਲ ਆਫ਼ ਡੈੱਥ ਹੈ ਸਾਡੇ ਲਈ ਹਰ ਮੈਚ ਬਹੁਤ ਮਹੱਤਵਪੂਰਨ ਹੋਵੇਗਾ ਸਾਨੂੰ ਹਰ ਮੈਚ ਨਾਕਆਊਟ ਵਾਂਗ ਖੇਡਣਾ ਹੋਵੇਗਾ ਜਿਸਨੂੰ ਹਰ ਹਾਲ ‘ਚ ਜਿੱਤਣਾ ਜਰੂਰੀ ਹੁੰਦਾ ਹੈ ਉਹਨਾਂ ਕਿਹਾ ਕਿ ਸਾਡਾ ਪਹਿਲਾ ਮੈਚ ਜਰਮਨੀ ਨਾਲ ਹੈ ਅਸੀਂ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਮੈਂ ਆਸ ਕਰਦਾ ਹਾਂ ਕਿ ਵਿਸ਼ਵ ਕੱਪ ‘ਚ ਹਿੱਸਾ ਲੈ ਰਹੀਆਂ ਸਾਰੀਆਂ 16 ਟੀਮਾਂ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਨ ਤਾਂਕਿ ਭਾਰਤ ਅਤੇ ਦੁਨੀਆਂ ਦੇ ਖੇਡ ਪ੍ਰੇਮੀ ਇਸ ਦਾ ਮਜਾ ਲੈ ਸਕਣ

 

 

ਪਾਕਿਸਤਾਨੀ ਹਾਕੀ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਸਫ਼ਲ ਦੇਸ਼ ਹੈ ਪਰ ਪਿਛਲੇ ਕੁਝ ਸਾਲਾਂ ‘ਚ ਉਸਦੇ ਪ੍ਰਦਰਸ਼ਨ ‘ਚ ਗਿਰਾਵਟ ਆਈ ਹੈ ਪਾਕਿਸਤਾਨ ਨੂੰ ਹਾਲ ਹੀ ‘ਚ ਜਕਾਰਤਾ ਏਸ਼ੀਆਈ ਖੇਡਾਂ ‘ਚ ਭਾਰਤ ਤੋਂ ਹਾਰਨ ਦੇ ਬਾਅਦ ਚੌਥਾ ਸਥਾਨ ਮਿਲਿਆ ਸੀ ਪਾਕਿਸਤਾਨ ਨੇ ਚਾਰ ਵਾਰ (1971, 1978, 1982, 1994) ਵਿਸ਼ਵ ਕੱਪ ਜਿੱਤਿਆ ਹੈ ਜਦੋਂਕਿ 1975, 1990 ‘ਚ ਉਪ ਜੇਤੂ ਅਤੇ 1973 ‘ਚ ਚੌਥੇ ਸਥਾਨ ‘ਤੇ ਰਿਹਾ ਸੀ 2014 ‘ਚ ਪਾਕਿਸਤਾਨ ਨੂੰ ਹਰਾ ਕੇ ਇੱਥੇ ਚੈਂਪੀਅੰਜ਼ ਟਰਾਫ਼ੀ ਜਿੱਤਣ  ਵਾਲੀ ਜਰਮਨੀ ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਐਤਵਾਰ ਸ਼ਾਮ ਭੁਵਨੇਸ਼ਵਰ ਪਹੁੰਚ ਗਈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top