ਪਵਿੱਤਰ ਅਵਤਾਰ ਦਿਵਸ: ਮਾਨਵਤਾ ਭਲਾਈ ਦੇ 142 ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ

ਡੇਰਾ ਸੱਚਾ ਸੌਦਾ ’ਚ ਸ਼ਰਧਾ ਦਾ ਸਮੁੰਦਰ, ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਪਵਿੱਤਰ ਭੰਡਾਰਾ

ਕਈ-ਕਈ ਕਿੱਲੋਮੀਟਰ ਤੱਕ ਲੱਗੀਆਂ ਸਾਧਨਾਂ ਦੀਆਂ ਲੰਮੀਆਂ ਕਤਾਰਾਂ

ਗਊਮਾਤਾ ਦੀ ਸੇਵਾ ਤੋਂ ਹੋਇਆ ਆਗਾਜ, ਗਊਸ਼ਾਲਾ ’ਚ ਭੇਜਿਆ ਸੈਂਕੜੇ ਕੁਇੰਟਲ ਹਰਾ ਚਾਰਾ ਤੇ ਫੀਡ

155 ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

ਅਨਾਥ ਮਾਤਰ-ਪਿੱਤਰ ਸੇਵਾ ਮੁਹਿੰਮ ਤਹਿਤ 15 ਜ਼ਰੂਰਤਮੰਦ ਬਜੁਰਗਾਂ ਨੂੰ ਦਿੱਤੀਆਂ ਪੌਸ਼ਟਿਕ ਆਹਾਰ ਕਿੱਟਾਂ

15 ਗਰੀਬ ਬੱਚਿਆ ਦੇ ਇਲਾਜ ਦਾ ਉਠਾਇਆ ਬੀੜਾ, ਸੌਂਪੀਆਂ ਪੌਸ਼ਟਿਕ ਆਹਾਰ ਕਿੱਟਾਂ

ਧਰਤੀ ਨੂੰ ਦਿੱਤਾ 37 ਲੱਖ ਤੋਂ ਜ਼ਿਆਦਾ ਪੌਦਿਆਂ ਦੀ ਸੌਗਾਤ ਦੇ ਕੇ ਕੀਤਾ ਵਾਤਾਵਰਨ ਸੁਰੱਖਿਅਤ

ਸਰਸਾ (ਸੱਚ ਕਹੂੰ ਨਿਊਜ਼) |  ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 55ਵਾਂ ਪਵਿੱਤਰ ਅਵਤਾਰ ਦਿਹਾੜਾ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਧੂਮਧਾਮ ਨਾਲ ਤੇ ਨੱਚਟੱਪ ਕੇ ਮਨਾਇਆ। ਇਸ ਮੌਕੇ ਜਿੱਥੇ ਸ਼ਾਹ ਸਤਿਨਾਮ ਜੀ ਧਾਮ ਪਵਿੱਤਰ ਭੰਡਾਰਾ ਲਹਿਰਾਉਂਦੇ ਰਾਸ਼ਟਰੀ ਝੰਡੇ ਤਿਰੰਗੇ ਨਾਲ ਦੇਸ਼ਭਗਤੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ ਉੱਥੇ ਸਾਧ-ਸੰਗਤ ਨੇ ਆਪਣੇ ਘਰਾਂ ’ਚ ਆਨਲਾਈਨ ਭੰਡਾਰਾ ਵੀ ਸੁਣਿਆ। ਇਸ ਮੌਕੇ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਨੂੰ ਰਫ਼ਤਾਰ ਦਿੱਤੀ ਗਈ।

ਇਸ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਮਾਨਵਤਾ ਭਲਾਈ ਦੇ 140ਵੇਂ ਕਾਰਜ ‘ਸੰਸਕ੍ਰਿਤੀ ਕੋਰ’ ਦੇ ਨਾਲ ਹੋਈ ਇਸ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਨੇਕ ਕਮਾਈ ’ਚੋਂ ਸਰਸਾ ਸ਼ਹਿਰ ਦੀਆਂ ਸਾਰੀਆਂ ਗਊਸ਼ਾਲਾਂਵਾਂ ’ਚ ਹਜ਼ਾਰਾਂ ਗਊਆਂ ਲਈ ਹਰਾ ਚਾਰਾ ਤੇ ਫੀਡ ਦੇ ਗੱਟੇ ਭੇਜੇ ਗਏ, ਤਾਂਕਿ ਗਾਵਾਂ ਨੂੰ ਭਰਪੂਰ ਪੋਸ਼ਣ ਮਿਲੇ ਅਤੇ ਉਹ ਸਿਹਤਮੰਦ ਰਹਿਣ ਇਸ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੌਰਾਨ ਗੁਰੂਭਗਤੀ ਤੇ ਦੇਸ਼ਭਗਤੀ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਇੱਕ ਪਾਸੇ ਜਿੱਥੇ ਲੱਖਾਂ ਲੋਕਾਂ ਨੂੰ ਤਿਰੰਗੇ ਝੰਡੇ ਵੰਡੇ ਗਏ ਉੱਥੇ 155 ਪਰਿਵਾਰਾਂ ਨੂੰ ਰਾਸ਼ਨ, ਅਨਾਥ ਮਾਤਰ-ਪਿੱਤਰ ਸੇਵਾ ਮੁਹਿੰਮ ਤਹਿਤ 15 ਜ਼ਰੂਰਤਮੰਦ ਬਜੁਰਗਾਂ ਨੂੰ ਰਾਸ਼ਨ, ਕੇਅਰ ਫਾਰ ਇਨੋਸੈਂਟ ਮੁਹਿੰਮ ਤਹਿਤ 15 ਗਰੀਬ ਬੱਚਿਆਂ ਦਾ ਇਲਾਜ ਕਰਵਾਇਆ ਤੇ ਪੌਸ਼ਟਿਕ ਆਹਾਰ (ਫਲ-ਫਰੂਟ ਕਿੱਟਾਂ) ਦਿੱਤੀਆਂ ਗਈਆਂ।

ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਕਰਵਾਏ ਗਏ ਜਨ ਕਲਿਆਣ ਪਰਮਾਰਥੀ ਮੈਡੀਕਲ ਕੈਂਪ ’ਚ ਮਾਹਿਰ ਡਾਕਟਰਾਂ ਵੱਲੋਂ ਹਜ਼ਾਰਾਂ ਲੋਕਾਂ ਦੀ ਮੁਫ਼ਤ ਜਾਂਚ ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 14 ਅਗਸਤ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਦੇਸ਼ ਤੇ ਦੁਨੀਆਂ ’ਚ 37 ਲੱਖ 30 ਹਜ਼ਾਰ 462 ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇ ਕੇ ਵਾਤਾਵਰਨ ਸੁਰੱਖਿਅਤ ’ਚ ਮਹੱਤਵਪੂਰਨ ਯੋਗਦਾਨ ਦਿੱਤਾ। ਪੂਜਨੀਕ ਗੁਰੂ ਜੀ ਵੱਲੋਂ 11ਵੀਂ ਚਿੱਠੀ ’ਚ ਦਿੱਤੇ ਗਏ ਸੱਦੇ ’ਤੇ ਅਮਲ ਕਰਦੇ ਹੋਏ ਸਾਧ-ਸੰਗਤ ਨੇ ਆਪਣੇ ਘਰਾਂ, ਗੱਡੀਆਂ ਅਤੇ ਦਫ਼ਤਰਾਂ ’ਤੇ ਰਾਸ਼ਟਰੀ ਝੰਡਾ ਤਿਰੰਗਾ ਸਥਾਪਿਤ ਕਰਕੇ ਉਸ ਨੂੰ ਸਲੂਟ ਕਰਕੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਤੇ ਦੇਸ਼ ਦੇ ਵੀਰ ਜਵਾਨਾਂ ਦਾ ਧੰਨਵਾਦ ਕੀਤਾ।

ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਨੇ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ, ਸ੍ਰੀ ਗੰਗਾਨਗਰ (ਰਾਜਸਥਾਨ) ’ਚ ਪਵਿੱਤਰ ਅਵਤਾਰ ਧਾਰਨ ਕੀਤਾ ਸੀ। ਪਵਿੱਤਰ ਅਵਤਾਰ ਦਿਹਾੜੇ ਸਬੰਧੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਬੇਮਿਸਾਲ ਸ਼ਰਧਾ, ਬੇਮਿਸਾਲ ਵਿਸ਼ਵਾਸ ਅਤੇ ਪੂਰਾ ਜੋਸ਼ ਤੇ ਜਜ਼ਬਾ ਦੇਖਣ ਨੂੰ ਮਿਲਿਆ ਐਤਵਾਰ ਰਾਤ ਤੋਂ ਹੀ ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਮਸਤਾਨਾ ਜੀ ਧਾਮ ਵਿਖੇ ਸਾਧ-ਸੰਗਤ ਦਾ ਆਉਣਾ ਸ਼ੁਰੂ ਹੋ ਗਿਆ, ਜੋ ਕਿ ਲਗਾਤਾਰ ਜਾਰੀ ਰਿਹਾ। 15 ਅਗਸਤ ਸਵੇਰੇ 11 ਵਜੇ ਜਦੋਂ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸ਼ੁਰੂਆਤ ਤੋਂ ਪਹਿਲਾਂ ਹੀ ਪੂਰਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਚੁੱਕਾ ਸੀ ਇਸ ਤੋਂ ਇਲਾਵਾ ਆਸ਼ਰਮ ਵੱਲ ਆਉਣ ਜਾਣ ਵਾਲੇ ਸਾਰੇ ਰਾਹਾਂ ’ਤੇ ਜਿੱਥੇ ਤੱਕ ਵੀ ਨਜ਼ਰ ਜਾਂਦੀ ਸੀ ਸਾਧ-ਸੰਗਤ ਦਾ ਹੀ ਇਕੱਠ ਨਜ਼ਰ ਆਉਂਦਾ ਸੀ।

ਵੱਖ-ਵੱਖ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਨਜ਼ਰ ਆਈਆਂ ਇਸ ਸ਼ੁੱਭ ਮੌਕੇ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਵਾਇਤੀ ਪਹਿਰਾਵਿਆਂ ਅਤੇ ਸਾਜਾਂ ’ਤੇ ਨੱਚਦੇ ਹੋਏ ਨਾਮ ਚਰਚਾ ਪੰਡਾਲ ’ਚ ਪਹੁੰਚੇ ਅਤੇ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ ਪ੍ਰਗਟ ਕੀਤੀ।

ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਦੇ ਰੂਪ ’ਚ ਵਧਾਈ ਦੇ ਨਾਲ ਹੋਇਆ ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਣ ਕੀਤਾ ਉਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨ ਚਲਾਏ ਗਏ, ਜਿਨ੍ਹਾਂ ਨੂੰ ਸਾਧ-ਸੰਗਤ ਨੇ ਧਿਆਨ ਇਕਾਗਰ ਕਰਕੇ ਸਰਵਣ ਕੀਤੇ।

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਤਿਸੰਗ, ਸੇਵਾ, ਸਿਮਰਨ ਤਿੰਨ ਅਜਿਹੀਆਂ ਗੱਲਾਂ ਹਨ, ਜੋ ਬੇਹੱਦ ਜ਼ਰੂਰੀ ਹਨ ਆਤਮਾ ਲਈ ਇਨਸਾਨ ਦਾ ਮਨ ਜਦੋਂ ਹੰਕਾਰੀ ਹੋ ਜਾਂਦਾ ਹੈ, ਗਰੂਰ, ਘਮੰਡ ਕਰਨ ਲੱਗ ਜਾਂਦਾ ਹੈ ਤਾਂ ਇਨਸਾਨ ਦੁਨੀਆਦਾਰੀ ’ਚ, ਰਾਮ-ਨਾਮ ’ਚ ਪੱਛੜ ਜਾਂਦਾ ਹੈ। ਸਤਿਸੰਗ ’ਚ ਆ ਕੇ ਪਤਾ ਲੱਗਦਾ ਹੈ ਕਿ ਕਿਹੜੇ ਕੰਮ ਕਰਨੇ ਚਾਹੀਦੇ ਹਨ ਤੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਇਸ ਦੌਰਾਨ ਪੂਜਨੀਕ ਗੁਰੂ ਜੀ ਦੁਆਰਾ ਮਾਨਵਤਾ ’ਤੇ ਕੀਤੇ ਗਏ ਉਪਕਾਰਾਂ ਨੂੰ ਦਰਸਾਉਂਦੀ ਇੱਕ ਡਾਕੂਮੈਂਟਰੀ ਵੀ ਚਲਾਈ ਗਈ ਅਤੇ ਪੂਜਨੀਕ ਗੁਰੂ ਜੀ ਦੀ 11ਵੀਂ ਚਿੱਠੀ ਸਾਧ-ਸੰਗਤ ਨੂੰ ਸੁਣਾਈ ਗਈ ਨਾਮ ਚਰਚਾ ਦੀ ਸਮਾਪਤੀ ’ਤੇ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ