ਪਵਿੱਤਰ ਅਵਤਾਰ ਦਿਹਾੜੇ ’ਤੇ ਸਰਸਾ ’ਚ ਢੁੱਕਿਆ ਆਲਮ

ਪਵਿੱਤਰ ਅਵਤਾਰ ਦਿਹਾੜਾ : ਪ੍ਰਭੂ-ਭਗਤੀ ਅਤੇ ਦੇਸ਼-ਭਗਤੀ ਦੇ ਰੰਗ ’ਚ ਰੰਗਿਆ ਪਵਿੱਤਰ ਭੰਡਾਰਾ, ਚਾਰੇ ਪਾਸੇ ਲਹਿਰਾਇਆ ਕੌਮੀ ਤਿਰੰਗਾ

  • ਪੂਜਨੀਕ ਗੁਰੂ ਜੀ ਨੇ ਹਜਾਰਾਂ ਗਊੁਆਂ ਲਈ ਗਊਸ਼ਾਲਾਵਾਂ ’ਚ ਰੋਟੀ, ਹਰਾ ਚਾਰਾ ਅਤੇ ਫੀਡ ਭੇਜਿਆ
  • ਮਾਨਵਤਾ ਭਲਾਈ ਦੇ 142 ਕਾਰਜਾਂ ਨੂੰ ਮਿਲੀ ਨਵੀਂ ਗਤੀ
  • 155 ਜਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
  • ਅਨਾਥ ਮਾਤਾ-ਪਿਤਾ ਸੇਵਾ ਮੁਹਿੰਮ ਤਹਿਤ 15 ਜਰੂਰਤਮੰਦ ਬਜ਼ੁਰਗਾਂ ਨੂੰ ਦਿੱਤੀਆਂ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ
  • 15 ਗਰੀਬ ਬੱਚਿਆਂ ਦੇ ਇਲਾਜ ਦਾ ਉਠਾਇਆ ਬੀੜਾ, ਸੌਂਪੀਆਂ ਪੌਸ਼ਟਿਕ ਖੁਰਾਕ ਕਿੱਟਾਂ
  • ਜਨ ਕਲਿਆਣ ਪਰਮਾਰਥੀ ਕੈਂਪ ’ਚ ਹਜ਼ਾਰਾਂ ਲੋਕਾਂ ਦਾ ਹੋਇਆ ਇਲਾਜ, ਮਿਲੀਆਂ ਮੁਫਤ ਦਵਾਈਆਂ

(ਸੁਨੀਲ ਵਰਮਾ/ਸੱਚ ਕਹੂੰ ਨਿਊਜ਼) ਸਰਸਾ। ਰੂਹਾਨੀਅਤ ਅਤੇ ਸਮਾਜ ਸੇਵਾ ਦੇ ਵਿਸ਼ਵ ਕੀਰਤੀਮਾਨ ਸਥਾਪਿਤ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 55ਵਾਂ ਪਵਿੱਤਰ ਅਵਤਾਰ ਦਿਹਾੜਾ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਦੇਸ਼-ਵਿਦੇਸ਼ ਦੀ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਅਤੇ ਆਨਲਾਈਨ ਨਾਮ ਚਰਚਾ ਸੁਣਕੇ ਭੰਡਾਰੇ ਦਾ ਲਾਹਾ ਖੱਟਿਆ ਇਸ ਮੌਕੇ ’ਤੇ ਸ਼ਾਹ ਸਤਿਨਾਮ ਜੀ ਧਾਮ ਲਹਿਰਾਉਦੇ ਕੌਮੀ ਝੰਡੇ ਤਿਰੰਗਿਆਂ ਨਾਲ ਦੇਸ਼-ਭਗਤੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ।

ਇਸ ਮੌਕੇ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਚਲਾਏ ਜਾ ਰਹੇ 142 ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੱਤੀ ਗਈ ਅਵਤਾਰ ਦਿਹਾੜੇ ਦੀ ਸ਼ੁਰੂਆਤ ਪੂਜਨੀਕ ਗੁਰੂ ਜੀ ਵੱਲੋਂ ਗਊ ਸੇਵਾ ਦੀ ਦਿਸ਼ਾ ’ਚ ਚੁੱਕੇ ਗਏ ਕ੍ਰਾਂਤੀਕਾਰੀ ਕਦਮ 140ਵੇਂ ਮਾਨਵਤਾ ਭਲਾਈ ਕਾਰਜ ‘ਸੰਸਕ੍ਰਿਤੀ ਕੌਰ’ (ਪੰਜਾਬੀ ਸੱਭਿਆਚਾਰ ’ਚ ਕੌਰ ਨੂੰ ਬੁਰਕੀ ਕਿਹਾ ਜਾਂਦਾ ਹੈ, ਕਿਸੇ ਪਸ਼ੂ ਨੂੰ ਪਹਿਲੀ ਰੋਟੀ ਦੇਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ) ਦੇ ਨਾਲ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਰਸਾ ਸ਼ਹਿਰ ਦੀਆਂ ਸਾਰੀਆਂ ਗਊਸ਼ਾਲਾਵਾਂ ’ਚ ਹਜ਼ਾਰਾਂ ਗਊਆਂ ਲਈ ਹਰਾ ਚਾਰਾ ਅਤੇ ਫੀਡ ਦੇ ਗੱਟੇ ਭੇਜੇ, ਤਾਂ ਕਿ ਗਊਆਂ ਨੂੰ ਭਰਪੂਰ ਪੋਸ਼ਣ ਮਿਲੇ ਅਤੇ ਉਹ ਠੀਕ ਰਹਿਣ।

ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ 11ਵੀਂ ਚਿੱਠੀ ’ਚ ਦਿੱਤੇ ਗਏ ਸੱਦੇ ’ਤੇ ਅਮਲ ਕਰਦੇ ਹੋਏ ਸਾਧ-ਸੰਗਤ ਨੇ ਆਪਣੇ ਘਰਾਂ, ਗੱਡੀਆਂ ’ਤੇ ਰਾਸ਼ਟਰੀ ਝੰਡਾ ਤਿਰੰਗਾ ਸਥਾਪਿਤ ਕਰਕੇ ਉਸ ਨੂੰ ਸਲੂਟ ਕਰਕੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਭਗਤ ਵੀਰ ਜਵਾਨਾਂ ਨੂੰ ਪ੍ਰਣਾਮ ਕੀਤਾ ਦੱਸ ਦਈਏ ਕਿ ਪੂਜਨੀਕ ਗੁੁਰੂ ਜੀ ਨੇ 15 ਅਗਸਤ 1967 ਨੂੰ ਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ ਪਵਿੱਤਰ ਅਵਤਾਰ ਦਿਹਾੜੇ ਸਬੰਧੀ ਡੇਰਾ ਸੱਚਾ ਸੌਦਾ ਦੀ
ਸਾਧ-ਸੰਗਤ ’ਚ ਸ਼ਰਧਾ, ਦ੍ਰਿੜ ਵਿਸ਼ਵਾਸ, ਅਦਭੁਤ ਜੋਸ਼ ਤੇ ਜਜ਼ਬਾ ਵੇਖਣ ਨੂੰ ਮਿਲਿਆ।

ਸਰਸਾ : ਪੂਜਨੀਕ ਗੁਰੂ ਜੀ ਦੇ ਅਵਤਾਰ ਦਿਹਾੜੇ ਮੌਕੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਈ ਭੰਡਾਰੇ ਦੀ ਨਾਮ ਚਰਚਾ ’ਚ ਮੌਜ਼ੂਦ ਪੂਜਨੀਕ ਗੁਰੂ ਜੀ ਦੇ ਪਰਿਵਾਰਕ ਮੈਂਬਰ। ਤਸਵੀਰਾਂ ਸੁਸ਼ੀਲ ਕੁਮਾਰ

ਐਤਵਾਰ ਰਾਤ ਤੋਂ ਹੀ ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਮਸਤਾਨਾ ਜੀ ਧਾਮ ’ਚ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜੋ ਕਿ ਲਗਾਤਾਰ ਜਾਰੀ ਰਿਹਾ 15 ਅਗਸਤ ਸਵੇਰੇ 11 ਵਜੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪੂਰਾ ਪੰਡਾਲ ਸਾਧ-ਸੰਗਤ ਨਾਲ ਪੂਰੀ ਤਰ੍ਹਾਂ ਭਰ ਚੁੱਕਿਆ ਸੀ ਇਸ ਦੇ ਨਾਲ ਹੀ ਦਰਬਾਰ ਵੱਲ ਆਉਣ ਸਾਰੇ ਮਾਰਗਾਂ ’ਤੇ ਜਿੱਥੋਂ ਤੱਕ ਨਜ਼ਰ ਪਹੁੰਚ ਰਹੀ ਸੀ, ਸਾਧ-ਸੰਗਤ ਦਾ ਇਕੱਠ ਨਜ਼ਰ ਆਇਆ।

ਵੱਖ-ਵੱਖ ਮਾਰਗਾਂ ’ਤੇ ਕਈ-ਕਈ ਕਿਲੋਮੀਟਰਾਂ ਤੱਕ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆਈਆਂ ਇਸ ਸ਼ੁੱਭ ਮੌਕੇ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀਆਂ ਰਵਾਇਤੀ ਪੁਸ਼ਾਕਾਂ ਅਤੇ ਸੰਗੀਤਕ ਸਾਜ਼ਾਂ ’ਤੇ ਨੱਚਦੇ ਹੋਏ ਨਾਮ ਚਰਚਾ ਪੰਡਾਲ ’ਚ ਪਹੁੰਚੇ ਅਤੇ ਇੱਕ-ਦੂੁਜੇ ਨੂੰ ਵਧਾਈਆਂ?ਦੇ ਕੇ ਖੁਸ਼ੀ ਇਜ਼ਹਾਰ ਕੀਤਾ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਦਾ ਸ਼ੁਭਅਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਦੇ ਰੂਪ ’ਚ ਵਧਾਈ ਦੇਣ ਦੇ ਨਾਲ ਹੋਇਆ ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਸ਼ਬਦਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ।

ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨ ਚਲਾਏ ਗਏ, ਜਿਸ ਨੂੰ ਸਾਧ-ਸੰਗਤ ਨੇ ਇਕਾਗਰ ਹੋ ਕੇ ਸਰਵਣ ਕੀਤਾ ਇਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ’ਤੇ ਕੀਤੇ ਗਏ ਉਪਕਾਰਾਂ ਨੂੰ ਦਰਸਾਉਦੀ ਇੱਕ ਡਾਕੂਮੈਂਟਰੀ ਵੀ ਚਲਾਈ ਗਈ ਅਤੇ ਪੂਜਨੀਕ ਗੁਰੂ ਜੀ ਦੀ 11ਵੀਂ ਚਿੱਠੀ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਨਾਮ ਚਰਚਾ ਦੀ ਸਮਾਪਤੀ ’ਤੇ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ।

ਸੇਵਾ ਅਤੇ ਸਿਮਰਨ ’ਚ ਸਮਾਂ ਲਗਾਓ : ਪੂਜਨੀਕ ਗੁਰੂ ਜੀ

ਸਤਿਸੰਗ, ਸੇਵਾ, ਸਿਮਰਨ ਤਿੰਨ ਅਜਿਹੀਆਂ ਗੱਲਾਂ ਹਨ, ਜੋ ਆਤਮਾ ਲਈ ਬਹੁਤ-ਬਹੁਤ ਜ਼ਰੂਰੀ ਹਨ ਇਨਸਾਨ ਦਾ ਮਨ ਜਦੋਂ ਹੰਕਾਰੀ ਹੋ ਜਾਂਦਾ ਹੈ, ਘੁਮੰਡ ਕਰਨ ਲੱਗ ਜਾਂਦਾ ਹੈ ਤਾਂ ਇਨਸਾਨ ਦੁਨੀਆਦਾਰੀ ’ਚ, ਰਾਮ-ਨਾਮ ’ਚ ਬਹੁਤ ਪਿੱਛੇ ਰਹਿ ਜਾਂਦਾ ਹੈ, ਪੱਛੜ ਜਾਂਦਾ ਹੈ ਸਤਿਸੰਗ ’ਚ ਆ ਕੇ ਪਤਾ ਲੱਗਦਾ ਹੈ ਕਿ ਕਰਨ ਵਾਲੇ ਕੰਮ ਕਿਹੜੇ ਹਨ, ਸਤਿਸੰਗ ’ਚ ਆ ਕੇ ਪਤਾ ਹੈ ਕਿ ਕਿਹੜੇ ਕੰਮ ਕਰਨੇ ਚਾਹੀਦੇ ਅਤੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦਾ ਦੌਰ ਕਲਿਯੁਗ ਦਾ ਦੌਰ ਹੈ ਅਜਿਹੇ ਸਮੇਂ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਲੋਕ ਬੁਰਾਈਆਂ ਦੇ ਨੁਮਾਇੰਦੇ ਬਣ ਜਾਂਦੇ ਹਨ ਅਤੇ ਰਾਮ-ਨਾਮ ਨਾਲ ਨੇਕੀ ਤੋਂ ਪਾਸਾ ਵੱਟਦੇ ਹਨ, ਸੱਚਾਈ, ਨੇਕੀ ਨੂੰ ਬਹੁਤ ਘੱਟ ਲੋਕ ਅਪਣਾਉਦੇ ਹਨ ਪਰ ਜ਼ਿਆਦਾਤਰ ਲੋਕ ਬੁਰਾਈਆਂ ਨਾਲ ਜੁੜੇ ਰਹਿੰਦੇ ਹਨ ਇਹੀ ਕਾਰਨ ਹੈ ਅੱਜ ਇਨਸਾਨ ਦੁਖੀ ਹੈ, ਪ੍ਰੇਸ਼ਾਨ ਹੈ, ਗਮਗੀਨ ਹੈ, ਟੈਨਸ਼ਨਾਂ ਨਾਲ ਘਿਰਿਆ ਹੋਇਆ ਹੈ।

ਟੈਨਸ਼ਨ ਫ੍ਰੀ ਤੁਸੀਂ ਉਦੋਂ ਹੋ ਸਕਦੇ ਹੋ, ਜਦੋਂ ਤੁਹਾਡੇ ਅੰਦਰ ਵਿਲ ਪਾਵਰ ਹੋਵੇ, ਤੁਹਾਡਾ ਆਤਮਬਲ ਚਰਮ ਸੀਮਾ ’ਤੇ ਪਹੁੰਚ ਜਾਵੇ ਅਤੇ ਇਸ ਆਤਮਬਲ ਨੂੰ, ਇਸ ਵਿਲ ਪਾਵਰ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸੇਵਾ ਅਤੇ ਸਿਮਰਨ ’ਚ ਸਮਾਂ ਲਾਓ ਸੇਵਾ ਦਾ ਮਤਲਬ, ਘਰ ਤੋਂ ਸ਼ੁਰੂਆਤ ਕਰੋ, ਆਪਣੇ ਮਾਂ-ਬਾਪ ਦੀ, ਬਜ਼ੁਰਗਾਂ ਦੀ ਸੰਭਾਲ ਕਰੋ, ਜਦੋਂ ਤੁਸੀਂ ਘਰ-ਗਿ੍ਰਹਸਥ ’ਚ ਰਹਿ ਰਹੇ ਹੋ ਉਸ ਦੇ ਨਾਲ-ਨਾਲ ਜਿੱਥੇ ਤੁਸੀਂ ਰਹਿੰਦੇ ਹੋ, ਆਂਢ-ਗੁਆਂਢ ’ਚ ਵੇਖੋ ਕਿ ਕੋਈ ਭੁੱਖਾ, ਕੋਈ ਬਿਮਾਰ, ਕੋਈ ਤਕਲੀਫ ’ਚ ਹੈ ਤਾਂ ਜਾ ਕੇ ਉਸ ਨੂੰ ਖਾਣਾ ਦਿਓ, ਉਸ ਦੀ ਬਿਮਾਰੀ ਦਾ ਇਲਾਜ ਕਰਵਾਓ, ਹੋ ਸਕੇ ਤਾਂ ਉਸ ਦੇ ਰਹਿਣ ਦਾ ਕੋਈ ਇੰਤਜਾਮ ਕਰੋ ਇਹ ਮਹਾਨ ਸੇਵਾ ਹੈ ਉਂਜ ਜੋ ਜਿੰਨੇ ਵੀ ਜੀਵ-ਜੰਤੂੁ ਹਨ, ਇਨਸਾਨ ਹਨ ਸਭ ਭਗਵਾਨ ਦੀ ਔਲਾਦ ਹਨ ਅਤੇ ਜੋ ਭਗਵਾਨ ਦੀ ਸੰਤਾਨ ਦੀ ਸੇਵਾ ਕਰਦਾ ਹੈ ਉਸ ਨੂੰ ਅਸਲੀ ਆਨੰਦ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਚੈਨ ਮਿਲਦਾ ਹੈ।

ਤਿਰੰਗੇ ਦੇ ਰੰਗ ’ਚ ਰੰਗਿਆ ਪੰਡਾਲ, ਦੇਸ਼-ਭਗਤੀ ਦਾ ਅਦਭੁਤ ਨਜ਼ਾਰਾ

ਪਵਿੱਤਰ ਅਵਤਾਰ ਦਿਹਾੜੇ ਦੇ ਸ਼ੁੱਭ ਮੌਕੇ ’ਤੇ ਸਾਰਾ ਪੰਡਾਲ ਪ੍ਰਭੂ ਭਗਤੀ ਦੇ ਨਾਲ-ਨਾਲ ਦੇਸ਼-ਭਗਤੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ ਇਸ ਮੌਕੇ ਜਿਥੇ ਸਾਧ-ਸੰਗਤ ਦੇ ਹੱਥਾਂ ’ਚ ਤਿਰੰਗੇ ਝੰਡੇ ਫੜੇ ਹੋਏ ਸਨ ਉੱਥੇ ਹੀ ਨੌਜਵਾਨਾਂ ਨੇ ਆਪਣੇ ਸਰੀਰ ਨੂੰ ਤਿੰਨ ਰੰਗਾਂ ਨਾਲ ਰੰਗਿਆ ਹੋਇਆ ਸੀ ਬੱਚਿਆਂ, ਬਜ਼ੁਰਗਾਂ ਸਮੇਤ ਸ਼ਰਧਾਲੂ ਭੈਣਾਂ ਅਤੇ ਵੀਰ ਕੇਸ਼ਰੀ, ਚਿੱਟੇ ਅਤੇ ਹਰੇ ਗੁਬਾਰੇ ਲਹਿਰਾ ਕੇ ਗੁਰੂ ਭਗਤੀ ਦੇ ਨਾਲ-ਨਾਲ ਦੇਸ਼ ਭਗਤੀ ’ਚ ਲੀਨ ਨਜ਼ਰ ਆਏ ਸਿਰਾਂ ’ਤੇ ਤਿੰਨ ਰੰਗੀ ਟੋਪੀਆਂ ਵੀ ਅਨੋਖਾ ਨਜ਼ਾਰਾ ਪੇਸ਼ ਕਰ ਰਹੀਆਂ ਸਨ ਆਪਣੇ ਸਤਿਗੁਰੂ ਤੇ ਦੇਸ਼ ਦੇ ਪ੍ਰਤੀ ਅਥਾਹ ਪ੍ਰੇਮ, ਦਿ੍ਰੜ ਵਿਸ਼ਵਾਸ ਅਤੇ ਭਗਤੀ ਦਾ ਜਜ਼ਬਾ ਪੂਰੇ ਸਮਾਜ ਤੇ ਰਾਸ਼ਟਰ ਨੂੰ ਇੱਕ ਪ੍ਰੇਰਨਾਦਾਇਕ ਸੰਦੇਸ਼ ਦੇ ਰਿਹਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ