ਗ੍ਰਹਿ ਅਤੇ ਸਿਹਤ ਮੰਤਰੀ ਵਿੱਜ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

0
919

‘ਵੀਆਈਪੀ ਮੂਵਮੈਂਟ ’ਚ ਕੋਰੋਨਾ ਮਰੀਜ਼ਾਂ ਦੇ ਇਲਾਜ ’ਚ ਨਾ ਹੋਵੇ ਕੋਈ ਕੁਤਾਹੀ’

ਸੱਚ ਕਹੂੰ ਨਿਊਜ, ਚੰਡੀਗੜ੍ਹ। ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸੂਬੇ ਦੇ ਹਸਪਤਾਲਾਂ ’ਚ ਵੀਆਈਪੀ ਮੂਵਮੈਂਟ ਦੌਰਾਨ ਕੋਰੋਨਾ ਦੇ ਮਰੀਜ਼ਾਂ ਨੂੰ ਹੋਣ ਵਾਲੀਆਂ ਪੇ੍ਰੇਸ਼ਾਨੀਆਂ ਨੂੰ ਦੇਖਦਿਆਂ ਸਖ਼ਤ ਨੋਟਿਸ ਲੈਂਦੇ ਹੋਏ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ। ਮੰਤਰੀ ਅਨਿਲ ਵਿੱਜ ਨੇ ਇਸ ਮਾਮਲੇ ’ਚ ਟਵੀਟ ਕਰਦਿਆਂ ਲਿਖਿਆ ਕਿ ਸਾਰੇ ਸਿਵਲ ਸਰਜਨ ਇਸ ਗੱਲ ਨੂੰ ਯਕੀਨੀ ਕਰਨ ਕਿ ਹਸਪਤਾਲ ’ਚ ਕਿਸੇ ਵੀ ਵੀਆਈਪੀ ਮੂਵਮੇਂਟ ਦੌਰਾਨ ਕੋਰੋਨਾ ਪੀੜਤਾਂ ਦਾ ਇਲਾਜ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਨ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ।

ਸਾਡੀ ਪਹਿਲੀ ਪਹਿਲ ਕੋਰੋਨਾ ਦੇ ਮਰੀਜ਼ ਅਤੇ ਉਨ੍ਹਾਂ ਦਾ ਇਲਾਜ ਹੈ। ਦੱਸ ਦੇਈਏ ਕਿ ਹਰਿਆਣਾ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲਾਂ ਦੇ ਦੌਰਿਆਂ ਸਨ, ਜਿਸ ਦੌਰਾਨ ਕੋਰੋਨਾ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਮਰੀਜ਼ਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਿਹਤ ਮੰਤਰੀ ਅਨਿਲ ਵਿੱਜ ਨੇ ਸਾਰੇ ਹਸਪਤਾਲਾਂ ਦੇ ਸੀਐਮਓ ਨੂੰ ਇਹ ਨਿਰਦੇਸ਼ ਜਾਰੀ ਕੀਤੇ।

ਰੋਹਿਤ ਸਰਦਾਨਾ ਦੇ ਦੇਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸੀਨੀਅਰ ਐਂਕਰ ਰੋਹਿਤ ਸਰਦਾਨਾ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਵਿੱਜ ਨੇ ਟਵੀਟ ਕੀਤਾ ਕਿ ਆਜ ਤੱਕ ਦੇ ਸੀਨੀਅਰ ਐਂਕਰ ਰੋਹਿਤ ਸਰਦਾਨਾ ਦੇ ਦੇਹਾਂਤ ਨਾਲ ਬਹੁਤ ਦੁਖੀ ਹਾਂ। ਪੱਤਰਕਾਰ ਜਗਤ ਦਾ ਇੱਕ ਚਮਕਦਾ ਸਿਤਾਰਾ ਕਿਤੇ ਛੁਪ ਗਿਆ ਹੈ।

ਸਾਰੀਆਂ ਸੰਸਥਾਵਾਂ ਅਤੇ ਸੰਗਠਨ ਚਲਾਉਣ ਰੋਟੀ ਬੈਂਕ

ਸਿਹਤ ਮੰਤਰੀ ਨੇ ਸੂਬੇ ਦੀਆਂ ਸਾਰੀਆਂ ਸੰਸਥਾਵਾਂ ਅਤੇ ਸੰਗਠਨਾਂ ਨੂੰ ਰੋਟੀ ਬੈਂਕ ਚਲਾਉਣ ਦੀ ਅਪੀਲ ਕੀਤੀ ਹੈ ਕਿ ਇਸ ਮੁਹਿੰਮ ’ਚ ਸੂਬੇ ਦੇ ਹਸਪਤਾਲਾਂ ’ਚ ਭਰਤੀ ਕੋਰੋਨਾ ਮਰੀਜ਼ਾਂ ਨੂੰ ਪੋਸ਼ਟਿਕ ਖੁਰਾਕ ਮਿਲੇਗੀ, ਜਿਸ ਨਾਲ ਉਨ੍ਹਾਂ ਨੂੰ ਇਸ ਬਿਮਾਰੀ ਨਾਲ ਲੜਨ ਦੀ ਤਾਕਤ ਮਿਲੇਗੀ। ਅਨਿਲ ਵਿੱਜ ਨੇ ਕਿਹਾ ਕਿ ਸੂਬੇ ’ਚ ਚਲਾਈ ਗਈ ਰੋਟੀ ਬੈਂਕ ਦੀ ਇਹ ਮੁਹਿੰਮ ਪੂਰੇ ਦੇਸ਼ ’ਚ ਇੱਕ ਨਵੀਂ ਮਿਸਾਲ ਕਾਇਮ ਕਰੇਗੀ। ਵਿੱਜ ਨੇ ਅੰਬਾਲਾ ਛਾਉਣੀ ’ਚ ਚਲਾਈ ਜਾ ਰਹੀ ਰੋਟੀ ਬੈਂਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਰੀਜ਼ਾਂ ਨੂੰ ਇਲਾਜ ਲਈ ਚੰਗੀਆਂ ਦਵਾਈਆਂ ਦਾ ਸਾਥ ਚੰਗਾ ਅਤੇ ਪੋਸ਼ਟਿਕ ਖੁਰਾਕ ਦੀ ਵੀ ਜ਼ਰੂਰਤ ਹੁੰਦੀ ਹੈ, ਅਜਿਹੇ ’ਚ ਰੋਟੀ ਬੈਂਕ ਸ਼ੁਰੂ ਕਰਕੇ ਮਰੀਜ਼ਾਂ ਦੀ ਦਿਨ ਰਾਤ ਸੇਵਾ ਕਰਨ ਵਾਲੇ ਮੈਂਬਰ ਤਾਰੀਫ਼ ਦੇ ਕਾਬਲ ਹਨ, ਜਿਨ੍ਹਾਂ ਨੇ ਮਾਨਵਤਾ ਦੀ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ।

ਯੂਐਸਏ ਇੰਡੀਆ ਸੰਸਥਾ ਨੇ  ਵਧਾਇਆ ਮੱਦਦ ਲਈ ਹੱਥ

ਸਿਹਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਯੂਐਸਏ ’ਚ ਇੱਕ ਯੂਐਸਏ ਇੰਡੀਆ ਨਾਂਅ ਦੀ ਭਾਰਤੀਆਂ ਦੀ ਸੰਸਥਾ ਹੈ, ਜਿਨ੍ਹਾਂ ਨੇ ਹਰਿਆਣਾ ਨੂੰ ਢਾਈ ਸੌ ਆਕਸੀਜਨ ਕੰਸਟੇ੍ਰਟਰ ਅਤੇ ਵੈਂਟੀਲੇਟਰ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੀ ਪਹਿਲੀ ਖੇਪ 112 ਕਾਸਟੇ੍ਰਟਰ ਆ ਰਹੇ ਹਨ। ਮੰਤਰੀ ਅਨਿਲ ਵਿੱਜ ਨੇ ਟਵੀਟ ਜ਼ਰੀਏ ਯੂਐਸਏ ਇੰਡੀਆ ਦਾ ਧੰਨਵਾਦ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਲਈ ਕੇਂਦਰੀ ਊਡਾਨ ਮੰਤਰੀ ਹਰਦੇਵ ਪੂਰੀ ਨਾਲ ਕੀਤੀ ਹੈ ਕਿ ਅਮਰੀਕਾ ਤੋਂ ਉਨ੍ਹਾਂ ਨੂੰ ਫ੍ਰੀ ਏਅਰਲਿਫ਼ਟ ਕਰ ਲਿਆ ਜਾਵੇ ਅਤੇ ਉਨ੍ਹਾਂ ਨੇ ਇਸ ਲਈ ਸਹਿਮਤੀ ਵੀ ਪ੍ਰਦਾਨ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।