ਨਸ਼ਾਖੋਰੀ ਦਾ ਖੌਫ਼ਨਾਕ ਕਾਰਾ

0
145

ਨਸ਼ਾਖੋਰੀ ਦਾ ਖੌਫ਼ਨਾਕ ਕਾਰਾ

ਸਿਆਸਤਦਾਨਾਂ ਲਈ ਨਸ਼ੇ ਦੀ ਸਮੱਸਿਆ ਖ਼ਤਮ ਹੋ ਗਈ ਹੈ ਨਸ਼ਾਖੋਰੀ ਜਾਂ ਨਸ਼ਾ ਹੁਣ ਕੋਈ ਵੱਡਾ ਮੁੱਦਾ ਨਹੀਂ ਰਿਹਾ ਖਾਸ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਇਸ ਵਾਰ ਨਸ਼ੇ ਦੇ ਮੁੱਦੇ ’ਤੇ ਨਹੀਂ ਲੜੀਆਂ ਜਾਣਗੀਆਂ ਸਰਕਾਰ ਵੀ ਕਹਿ ਰਹੀ ਹੈ ਕਿ ਸਪੈਸ਼ਲ ਟਾਸਕ ਫੋਰਸ ਨੇ ਨਸ਼ੇ ਦੀ ਸਪਲਾਈ ਲਾਈਨ ਦਾ ਲੱਕ ਤੋੜ ਦਿੱਤਾ ਹੈ ਕੁਝ ਵੀ ਹੋਵੇ ਪਰ ਨਸ਼ੇ ਦੀ ਮਾਰ ਸਮਾਜ ’ਤੇ ਇੰਨੀ ਜਿਆਦਾ ਹੈ ਕਿ ਇਸ ਤੋਂ ਛੁਟਕਾਰਾ ਅਜੇ ਨਜ਼ਰ ਨਹੀਂ ਆ ਰਿਹਾ

ਨਸ਼ੇ ਦੀ ਮਾਰ ਹੁਣ ਸਿਰਫ਼ ਸਰੀਰਕ ਤੇ ਆਰਥਿਕ ਬਰਬਾਦੀ ਨਹੀਂ ਰਹੀ ਸਗੋਂ ਮਨੁੱਖੀ ਰਿਸ਼ਤਿਆਂ ਦੀ ਤੰਦ ਵੀ ਤੋੜ ਦਿੱਤੀ ਹੈ ਨਸ਼ੇੜੀ ਹੁਣ ਘਰੋਂ ਸਿਰਫ਼ ਪੈਸਾ ਚੋਰੀ ਨਹੀਂ ਕਰਦੇ ਸਗੋਂ ਨੌਂ ਮਹੀਨੇ ਗਰਭ ’ਚ ਸੰਭਾਲਣ ਵਾਲੀਆਂ ਮਾਵਾਂ ਨੂੰ ਕੈਂਚੀ ਦੇ ਵਾਰਾਂ ਨਾਲ ਵੀ ਮਾਰ ਮੁਕਾਉਂਦੇ ਹਨ ਨਸ਼ੇ ਦੀ ਲਤ ਨੇ ਪੰਜਾਬੀਆਂ ਨੂੰ ਇੰਨਾਂ ਨੀਵਾਂ ਸੁੱਟ ਦਿੱਤਾ ਹੈ ਕਿ ਜਿਹੜੀ ਮਾਂ ਦੀ ਗਾਲ੍ਹ ਮਿਲਣ ’ਤੇ ਉਹ ਡਾਂਗ ਖਿੱਚ ਲੈਂਦੇ ਸਨ ਉਸੇ ਮਾਂ ਨੂੰ ਨਸ਼ੇ ਲਈ ਪੈਸੇ ਨਾ ਦੇਣ ਲਈ ਮਾਰ ਦਿੰਦੇ ਹਨ

ਪਠਾਨਕੋਟ ’ਚ ਨਸ਼ੱਈ ਪੁੱਤ ਵੱਲੋਂ ਮਾਂ ਨੂੰ ਮਾਰਨ ਵਾਲੀ ਘਟਨਾ ਸਿਆਸਤ ’ਚ ਕੋਈ ਬਹੁਤਾ ਅਰਥ ਨਹੀਂ ਰੱਖਦੀ ਕਿਉਂਕਿ ਇਹ ਇੱਕ ਪਰਿਵਾਰ ਜਾਂ ਮਾਂ ਪੁੱਤ ਦਾ ਮਾਮਲਾ ਹੈ ਮੁੱਦਾ ਬਣਨ ਲਈ ਪਾਰਟੀਆਂ ਦਾ ਨਫ਼ਾ ਨੁਕਸਾਨ ਜ਼ਰੂਰੀ ਹੈ ਜਿਲ੍ਹਾ ਫ਼ਾਜ਼ਿਲਕਾ ਦੇ ਇੱਕ ਪਿੰਡ ਦਾ ਨੌਜਵਾਨ ਓਵਰਡੋਜ਼ ਲੈਣ ਨਾਲ ਚੱਲ ਵਸਿਆ ਉਹ ਵੀ ਨਸ਼ਾ ਲੈਣ ਲਈ ਘਰ ਵਾਲਿਆਂ ਨਾਲ ਲੜਦਾ ਰਹਿੰਦਾ ਸੀ ਨਸ਼ੇ ਖਾਤਰ ਪੁੱਤਰਾਂ ਵੱਲੋਂ ਪਿਓ ਦੇ ਕਤਲ ਦੀਆਂ ਘਟਨਾਵਾਂ ਤਾਂ ਹੁਣ ਪਿੰਡ-ਸ਼ਹਿਰ ਤੱਕ ਹੀ ਸੀਮਿਤ ਹੋ ਗਈਆਂ ਹਨ ਇਹ ਘਟਨਾਵਾਂ ਸਿਆਸੀ ਬਹਿਸਾਂ ਦਾ ਹਿੱਸਾ ਨਹੀਂ ਰਹਿ ਗਈਆਂ ਪਿੰਡਾਂ ਤੱਕ ਨਸ਼ਾ ਕੋਈ ਤਾਂ ਪਹੁੰਚਾ ਰਿਹਾ ਹੈ ਉਤੋਂ ਤੱਕ ਡਿੱਗ ਨਹੀਂ ਰਿਹਾ ਰੋਜ਼ਾਨਾ ਹੀ ਹੈਰੋਇਨ ਦੀਆਂ ਵੱਡੀਆਂ ਛੋਟੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ

ਜੇਕਰ ਵੱਡੀਆਂ ਮੱਛੀਆਂ ਫੜ੍ਹੀਆਂ ਗਈਆਂ ਹੋਣ ਤਾਂ ਕੁਇੰਟਲ ਤੋਂ ਕਿੱਲੋਆਂ ਅਤੇ ਕਿਲੋਆਂ ਗਰਾਮਾਂ ਦੀਆਂ ਪੁੜੀਆਂ ’ਚ ਵੜ ਕੇ ਚਿੱਟਾ ਕਿਵੇਂ ਪਿੰਡ-ਪਿੰਡ ਪਹੁੰਚ ਰਿਹਾ ਹੈ ਨਸ਼ੇ ਦੀ ਰੋਕਥਾਮ ਲਈ ਗ੍ਰਿਫਤਾਰੀਆਂ ਹੋਈਆਂ, ਬਰਾਮਦਗੀਆਂ ਵੀ ਹੋਈਆਂ, ਇਸ ਦੇ ਬਾਵਜੂਦ ਨਸ਼ਾ ਤਾਂ ਵਿਕ ਰਿਹਾ ਹੈ ਬੱਸ ਭਾਸ਼ਾ ’ਚ ਫ਼ਰਕ ਹੈ ਜਾਂ ਸਮੇੇਂ- ਸਮੇਂ ਦਾ ਫਰਕ ਹੈ ਕਿਸੇ ਚੋਣਾਂ ਵੇਲੇ ਕੋਈ ਮੁੱਦਾ ਰਾਸ ਆਉਂਦਾ ਹੈ, ਕਿਸੇ ਵੇਲੇ ਕੋਈ ਨਾ ਤਾਂ ਜੇਲ੍ਹਾਂ ’ਚੋਂ ਮੋਬਾਇਲ ਫੋਨ ਮਿਲਣੇ ਬੰਦ ਹੋਏ ਤੇ ਨਾ ਹੀ ਨਸ਼ੇ ਦੀ ਸਪਲਾਈ ਬੰਦ ਹੋਈ ਦੋਵਾਂ ਦਾ ਤਾਲਮੇਲ ਰਿਹਾ ਹੈ

ਪਿੰਡਾਂ ’ਚ ਨਲਕਿਆਂ ਦੀ ਹੱਥੀਆਂ ਤੇ ਨਹਿਰਾਂ, ਸੇਮਨਲਿਆ ਦੀਆਂ ਰੇÇਲੰਗ ਚੋਰੀਆਂ ਹੋਣ ਦਾ ਸਿਲਸਿਲਾ ਵੀ ਤਾਂ ਇਹੀ ਦੱਸਦਾ ਹੈ ਕਿ ਸਮਾਜ ਦੇ ਮੱਥੇ ਤੋਂ ਅਜੇ ਨਸ਼ੇ ਦਾ ਕਲੰਕ ਨਹੀਂ ਉਤਰਿਆ ਪਰ ਇਹ ‘ਲੋਕ ਮਸਲਾ ’ ਨਹੀਂ ਲੋਕਾਂ ਦਾ ਆਪਣਾ ਮਸਲਾ ਹੈ ਲੋਕ ਆਪਣਾ ਭਲਾ ਆਪ ਵਿਚਾਰਨ ਫ਼ਿਰ ਵੀ ਮੋਹਤਬਰਾਂ ਨੂੰ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਮਰਦੀ ਮਨੁੁੱਖਤਾ, ਟੁੱਟਦੇ ਰਿਸ਼ਤਿਆਂ ਤੇ ਖੁਰਦੇ ਭਵਿੱਖ ਨੂੰ ਬਚਾਉਣ ਲਈ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ