ਹੁਸ਼ਿਆਰਪੁਰ : ਸਾਬਕਾ ਫੌਜੀ ਵੱਲੋਂ ਥਾਣੇ ‘ਚ ਮੁਨਸ਼ੀ ਦਾ ਗੋਲੀ ਮਾਰ ਕੇ ਕਤਲ

Hoshiarpur, Munshi, Shot Dead, Police Station, Former Military

ਹੁਸ਼ਿਆਰਪੁਰ : ਸਾਬਕਾ ਫੌਜੀ ਵੱਲੋਂ ਥਾਣੇ ‘ਚ ਮੁਨਸ਼ੀ ਦਾ ਗੋਲੀ ਮਾਰ ਕੇ ਕਤਲ

ਸੱਚ ਕਹੂੰ ਨਿਊਜ਼, ਹੁਸ਼ਿਆਰਪੁਰ

ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਹਿਲਪੁਰ ‘ਚ ਡਿਊਟੀ ‘ਤੇ ਤਾਇਨਾਤ ਮੁਨਸ਼ੀ ਨੂੰ ਸਾਬਕਾ ਫੌਜੀ ਵੱਲੋਂ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਮੁਤਾਬਕ ਡਿਊਟੀ ਦੌਰਾਨ ਮੁਨਸ਼ੀ ਅਮਰਜੀਤ ਸਿੰਘ ਨੂੰ ਸੇਵਾ ਮੁਕਤ ਫੌਜੀ ਸੁਰਿੰਦਰ ਸਿੰਘ (55) ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇਸ ਦੌਰਾਨ ਇੱਕ ਹੋਰ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਫੌਜੀ ਨੇ ਥਾਣੇ ‘ਚ ਦਾਖਲ ਹੋਣ ਤੋਂ ਪਹਿਲਾਂ ਸੰਤਰੀ ਨੂੰ ਦੱਸਿਆ ਕਿ ਉਹ ਅਸਲਾ ਜਮ੍ਹਾ ਕਰਵਾਉਣ ਆਇਆ ਹੈ,

ਉਸ ਨੇ ਆਉਂਦੇ ਹੀ ਮੁਨਸ਼ੀ ਅਮਰਜੀਤ ਸਿੰਘ ‘ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ ਵਿਚੋਂ ਲੰਘ ਗਈ ਫੌਜੀ ਨੇ ਇੱਕ ਹੋਰ ਪੁਲਿਸ ਮੁਲਾਜ਼ਮ ‘ਤੇ ਵੀ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਜੋ ਉਸ ਤੋਂ ਬੰਦੂਕ ਖੋਹੇ ਜਾਣ ਨਾਲ ਛੱਤ ‘ਤੇ ਜਾ ਵੱਜੀ ਮੁਨਸ਼ੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਮਹਿਲਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ. ਇਸ ਮਾਮਲੇ ਪਿੱਛੇ ਕੋਈ ਰੰਜਿਸ ਸੀ ਜਾਂ ਨਹੀਂ ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਉਂਜ ਹੁਸ਼ਿਆਰਪੁਰ ਦੇ ਐਸਐਸਪੀ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਤੋਂ ਪਹਿਲਾਂ ਦੋਵਾਂ ਦਰਮਿਆਨ ਕੋਈ ਤਕਰਾਰ ਨਹੀਂ ਹੋਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।