ਅਭਿਨੰਦਨ ਨੂੰ ਰਿਹਾਅ ਕਰਨ ‘ਚ ਲੱਗੀ ਘੰਟਿਆਂ ਦੀ ਦੇਰੀ

0
Hours Delay, Releasing, Abhinandan

ਰਾਤ 9 : 15 ਤੋਂ ਬਾਅਦ ਭਾਰਤ ‘ਚ ਦਾਖਲ ਹੋਏ ਵਿੰਗ ਕਮਾਂਡਰ ਅਭਿਨੰਦਨ

ਨਵੀਂ ਦਿੱਲੀ/ਵਾਘਾ 

ਭਾਰਤੀ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨ ‘ਚ ਪਾਕਿਸਤਾਨ ਵੱਲੋਂ ਘੰਟਿਆਂ ਦੀ ਦੇਰੀ ਕੀਤੀ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਇਹ ਧਾਰਨਾ ਸੀ ਕਿ ਵਿੰਗ ਕਮਾਂਡਰ ਨੂੰ ਸ਼ੁੱਕਰਵਾਰ ਤੀਜੇ ਪਹਿਰ ਤੱਕ ਛੱਡ ਦਿੱਤਾ ਜਾਵੇਗਾ ਪਰ ਰਾਤ 9 : 15 ਤੋਂ ਬਾਅਦ ਹੀ ਉਹ ਭਾਰਤ ‘ਚ ਦਾਖਲ ਹੋਏ।ਵਾਘਾ ਬਾਰਡਰ ਚੇਕ ਪੋਸਟ ‘ਤੇ ਪਾਇਲਟ ਅਭਿਨੰਦਨ ਦੇ ਭਾਰਤ ਨੂੰ ਸੌਂਪਣ ‘ਚ ਦੇਰੀ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੂੰ ਇੱਕ ਵੀਡੀਓ ਰਿਕਾਰਡਿੰਗ ਤੋਂ ਗੁਜਰਨਾ ਪਿਆ ਸੀ, ਜਿਸ ‘ਚ ਹੋਰ ਗੱਲਾਂ ਤੋਂ ਇਲਾਵਾ ਉਨ੍ਹਾਂ ਨੂੰ ਇਹ ਕਹਿਣ ਲਈ ਕਿਹਾ ਗਿਆ ਕਿ ਪਾਕਿਸਤਾਨੀ ਫੌਜ ਬਹੁਤ ਪੇਸ਼ੇਵਰ ਹੈ ਤੇ ਮੈਂ ਇਸ ਤੋਂ ਪ੍ਰਭਾਵਿਤ ਹਾਂ।

ਸੂਤਰਾਂ ਅਨੁਸਾਰ ਉਨ੍ਹਾਂ ਨੇ ਕਹੀ ਵੀਡੀਓ ਵਿੱਚ ਕਿਹਾ,  ਮੈਂ ਟੀਚੇ ਦੀ ਤਲਾਸ਼ ‘ਚ ਸੀ ਉਦੋਂ ਪਾਕਿਸਤਾਨੀ ਹਵਾਈ ਫੌਜ ਨੇ ਮਾਰ ਗਿਰਾਇਆ। ਪਾਕਿਸਤਾਨੀ ਬਲਾਂ ਤੇ ਅਧਿਕਾਰੀਆਂ ਵੱਲੋਂ ਆਪਣੇ ਦਾਵਿਆਂ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ ਕਿ ਐਫ-16 ਲੜਾਕੂ ਜੇਟ ਨੂੰ ਮਿਗ 21 ਬਾਇਸਨ ਨੇ ਨਹੀਂ ਮਾਰ ਗਿਰਾਇਆ ਸੀ। ਅਭਿਨੰਦਨ ਚਾਰ ਵਜੇ ਵਾਘਾ ਬਾਰਡਰ ਪਾਕਿਸਤਾਨੀ ਚੇਕ ਪੋਸਟ ‘ਤੇ ਸਨ ਤੇ ਇਸ ਵੀਡੀਓ ਰਿਕਾਰਡਿੰਗ ਕਾਰਨ ਘੰਟਿਆਂ ਤੋਂ ਜ਼ਿਆਦਾ ਦੀ ਦੇਰੀ ਹੋਈ। ਹਵਾਈ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਮੀਡੀਆ ਨੂੰ ਦੇਰੀ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸੁਰੱਖਿਆ ਬਲ ਖੁਸ਼ ਹਨ ਕਿਉਂਕਿ ਉਨ੍ਹਾਂ ਦਾ ਬਹਾਦੁਰ ਮੁੰਡਾ ਘਰ ਵਾਪਸ ਆ ਗਿਆ ਹੈ।

ਏਅਰ ਵਾਈਸ ਮਾਰਸ਼ਲ ਆਰਜੀਕੇ ਕਪੂਰ ਨੇ ਪਾਇਲਟ ਅਭਿਨੰਦਨ ਦੇ ਲੰਮੀ ਤੇ ਰਸਮੀ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ ਭਾਰਤ ਆਉਣ ‘ਤੇ ਮੀਡੀਆ ਨੂੰ ਦੱਸਿਆ, ਉਨ੍ਹਾਂ ਨੂੰ (ਅਭਿਨੰਦਨ ਨੂੰ) ਸੌਂਪ ਦਿੱਤਾ ਗਿਆ ਹੈ। ਹਵਾਈ ਫੌਜ ਦੇ ਮਾਣਕ ਸੰਚਾਲਨ ਪ੍ਰਕਿਰਿਆ ਅਨੁਸਾਰ ਹੁਣ ਉਨ੍ਹਾਂ ਨੂੰ ਵਿਸ਼ੇਸ਼ ਜਾਂਚ ਲਈ ਲੈ ਜਾਇਆ ਜਾਵੇਗਾ। ਜਿਕਰਯੋਗ ਹੈ ਕਿ ਭਾਰਤੀ ਫੌਜੀ ਠਿਕਾਣਿਆਂ ‘ਤੇ ਹਮਲੇ ‘ਚ ਐਫ-16 ਲੜਾਕੂ ਜਹਾਜ਼ਾਂ ਦਾ ਇਸਤੇਮਾਲ ਨਾ ਕਰਨ ਦੇ ਪਾਕਿਸਤਾਨ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਿਜ ਕਰਦੇ ਹੋਏ ਹਵਾਈ ਫੌਜ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਸ ਨੇ ਜਵਾਬੀ ਕਾਰਵਾਈ ‘ਚ ਇਸ ਜਹਾਜ਼ ਨੂੰ ਮਾਰ ਗਿਰਾਇਆ ਤੇ ਇਸਦੇ ਸਬੂਤ ਵੀ ਪੇਸ਼ ਕੀਤੇ।

ਕੋਵਿੰਦ ਨੇ ਅਭਿਨੰਦਨ ਦੀ ਵਾਪਸੀ ਦਾ ਕੀਤਾ ਸਵਾਗਤ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ੁੱਕਰਵਾਰ ਦੇਰ ਸ਼ਾਮ ਵਿੰਗ ਕਮਾਂਡਰ ਅਭਿਨੰਦਨ ਦੀ ਸੁਰੱਖਿਅਤ ਵਾਪਸੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਉਸਦੇ ਕਰਤੱਵ ‘ਤੇ ਗਰਵ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ, ਜੀ ਆਇਆਂ ਨੂੰ ਵਿੰਗ ਕਮਾਂਡਰ ਅਭਿਨੰਦਨ, ਦੇਸ਼ ਨੂੰ ਤੁਹਾਡੇ ਕਰਤੱਵ ਦੀ ਭਾਵਨਾ ਅਤੇ ਤੁਹਾਡੀ ਗਰਿਮਾ ‘ਤੇ ਗਰਵ ਹੈ। ਤੁਹਾਨੂੰ ਅਤੇ ਪੂਰੀ ਹਵਾਈ ਫੌਜ ਨੂੰ ਭਵਿੱਖ ‘ਚ ਹਰ ਸਫਲਤਾ ਦੀ ਕਾਮਨਾ ਕਰਦੇ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।