ਸਾਧ-ਸੰਗਤ ਵੱਲੋਂ ਬਣਾ ਕੇ ਦਿੱਤਾ ਗਿਆ ਮਕਾਨ ਪਰਿਵਾਰ ਨੂੰ ਸੌਂਪਿਆ

0
House, Built , Sangat ,Handed over, Family \

ਸਰਪੰਚ ਨੇ ਨਿਭਾਈ ਉਦਘਾਟਨ ਦੀ ਰਸਮ, ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ

ਮੇਵਾ ਸਿੰਘ/ਲੰਬੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਬਲਾਕ ਲੰਬੀ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਬੀਤੇ ਦਿਨੀਂ ਬਲਾਕ ਦੇ ਪਿੰਡ ਕਿੱਲਿਆਂਵਾਲੀ ਦੀ ਇੱਕ ਜ਼ਰੂਰਤਮੰਦ ਵਿਧਵਾ ਭੈਣ ਸੀਤਾ ਦੇਵੀ ਨੂੰ ਮਕਾਨ ਬਣਾਕੇ ਦਿੱਤਾ ਗਿਆ ਸੀ, ਜਿਸ ਨੂੰ ਅੱਜ ਸਬੰਧਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਮਕਾਨ ਦੇ ਉਦਘਾਟਨ ਦੀ ਰਸਮ ਪਿੰਡ ਦੇ ਸਰਪੰਚ ਲਾਲ ਚੰਦ ਨੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਰਿਬਨ ਜੋੜ ਕੇ ਕੀਤੀ ।

ਇਸ ਮੌਕੇ ਸਰਪੰਚ ਲਾਲ ਚੰਦ ਨੇ ਬਲਾਕ ਲੰਬੀ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਸਮੇਂ ਸਿਰ ਜ਼ਰੂਰਤਮੰਦਾਂ ਦੀ ਸਹਾਇਤਾ ਕਰਨਾ ਬਹੁਤ ਹੀ ਵੱਡਾ ਉਪਰਾਲਾ ਹੈ, ਇਸ ਨਾਲ ਸਮਾਜ ਵਿੱਚ ਸਮਾਜਿਕ ਭਾਈਚਾਰੇ ਦੀ ਕੜੀ ਹੋਰ ਵੀ ਮਜ਼ਬੂਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾਂਦੇ ਅਜਿਹੇ ਨਿਹਸਵਾਰਥ ਸੇਵਾ ਕਾਰਜਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਵੀ ਥੋੜ੍ਹੀ ਹੈ। ਇਸ ਦੌਰਾਨ ਉਹਨਾਂ ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਉਹਨਾਂ ਦੀ ਪੰਚਾਇਤ ਵੀ ਇਸ ਵਿਧਵਾ ਭੈਣ ਦੀ ਸਹਾਇਤਾ ਲਈ ਹਰ ਸਮੇਂ ਤਿਆਰ ਰਹੇਗੀ ਤੇ ਜੋ ਵੀ ਇਹਨਾਂ ਨੂੰ ਲੋੜ ਹੋਈ, ਪੰਚਾਇਤ ਵੱਲੋਂ ਪੂਰੀ ਕੀਤੀ ਜਾਵੇਗੀ।
ਇਸ ਮੌਕੇ ਪਿੰਡ ਕਿੱਲਿਆਂਵਾਲੀ ਦੇ ਸਰਪੰਚ ਲਾਲ ਚੰਦ ਤੋਂ ਇਲਾਵਾ ਬਲਾਕ ਦੇ 15 ਮੈਂਬਰਾਂ ਵਿੱਚ ਲਛਮਣ ਸਿੰਘ ਇੰਸਾਂ ਬਲਾਕ 15 ਮੈਂਬਰ ਤੇ ਇੰਚਾਰਜ ਟਰੈਫਿਕ ਸੇਵਾ ਸੰਮਤੀ ਸਰਸਾ, ਅੰਗਰੇਜ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ ਤੇ ਪਿੰਡ ਦੇ ਭੰਗੀਦਾਸ ਬਲਕਰਨ ਸਿੰਘ ਇੰਸਾਂ ਵੀ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।