Breaking News

ਸਿਲੰਡਰ ਫਟਣ ਨਾਲ ਮਕਾਨ ਤਬਾਹ

House, Destruction, Cylinders, Explosion

ਵਾਲ-ਵਾਲ ਬਚੇ ਘਰ ਦੇ ਪਰਿਵਾਰਕ ਮੈਂਬਰ

ਅਬੋਹਰ, ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼

ਤਹਿਸੀਲ ਸੀਤੋ ਗੁੰਨੋ ਦੇ ਨਜਦੀਕੀ ਪਿੰਡ ਰਾਮਪੁਰਾ ਨਾਰਾਇਣਪੁਰਾ ਵਿੱਚ ਐਤਵਾਰ ਸ਼ਾਮ 5 ਵਜੇ ਘਰ ਵਿੱਚ ਅਚਾਨਕ ਗੈਸ ਸਿਲੰਡਰ ਫਟਣ ਨਾਲ ਮਕਾਨ ਦੇ ਪੜਖੱਚੇ ਉੱਡ ਗਏ ਤੇ ਕਿਸਮਤ ਨਾਲ ਮਕਾਨ ਵਿੱਚ ਮੌਜੂਦ ਪਰਿਵਾਰ ਦੇ ਮੈਂਬਰ ਵਾਲ-ਵਾਲ ਬੱਚੇ। ਜਾਣਕਾਰੀ ਅਨੁਸਾਰ ਰਾਜੂ ਪੁੱਤਰ ਕਾਨਾਰਾਮ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ। ਐਤਵਾਰ ਸ਼ਾਮ ਨੂੰ ਉਨ੍ਹਾਂ ਦੇ ਘਰ ਗੈਸ ਸਿਲੰਡਰ ਦੇ ਚੁੱਲ੍ਹੇ ‘ਤੇ ਚਾਹ ਬਣ ਰਹੀ ਸੀ ਅਤੇ ਪਰਿਵਾਰ ਦੇ ਮੈਂਬਰ ਮਕਾਨ ਤੋਂ ਬਾਹਰ ਵਿਹੜੇ ‘ਚ ਬੈਠੇ ਸਨ। ਐਨੇ ਨੂੰ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਜਿਸ ਵਿੱਚ ਘਰ ਦੀ ਛੱਤ ਅਤੇ ਘਰ ਵਿੱਚ ਪਏ ਸਾਰੇ ਸਾਮਾਨ ਦੇ ਕੁਝ ਸਕਿੰਟਾਂ ਵਿੱਚ ਪਰਖੱਚੇ ਉੱਡ ਗਏ। ਧਮਾਕੇ ਦੀ ਅਵਾਜ ਸੁਣਕੇ ਪਿੰਡ ਵਾਸੀ ਇੱਕਠੇ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਗਰੀਬ ਪਰਿਵਾਰ ਨੇ ਹੋਏ ਨੁਕਸਾਨ ਦੀ ਪ੍ਰਸ਼ਾਸਨ ਤੋਂ ਮੱਦਦ ਦੀ ਮੰਗ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

House, Destruction, Cylinders, Explosion

ਪ੍ਰਸਿੱਧ ਖਬਰਾਂ

To Top