ਅਵਤਾਰ ਮਹੀਨੇ ਦੀ ਖੁਸ਼ੀ ‘ਚ ਵਿਧਵਾ ਨੂੰ ਬਣਾ ਕੇ ਦਿੱਤਾ ਮਕਾਨ

0
House,  Made, Dera Follower ,Avatar Month

ਸੁਰਿੰਦਰ ਸਿੰਘ/ਧੂਰੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 134 ਮਾਨਵਤਾ ਭਲਾਈ ਕਾਰਜਾਂ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸਥਾਨਕ ਬਲਾਕ ਦੇ ਸ਼ਰਧਾਲੂਆਂ ਵੱਲੋਂ ਅਵਤਾਰ ਮਹੀਨੇ ਦੀ ਖੁਸ਼ੀ ‘ਚ ਇੱਕ ਵਿਧਵਾ ਭੈਣ ਨੂੰ ਇੱਕ ਦਿਨ ਵਿੱਚ ਮਕਾਨ ਬਣਾ ਕੇ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਵਿਧਵਾ ਭੈਣ ਅਨੂੰ ਇੰਸਾਂ ਪਤਨੀ ਅਮਰਜੀਤ ਨਿਵਾਸੀ ਤੋਤਾਪੁਰੀ ਬਸਤੀ ਧੂਰੀ ਦੇ ਪਤੀ ਨੂੰ ਸਵਰਗਵਾਸ ਹੋਇਆਂ ਨੂੰ ਸੱਤ-ਅੱਠ ਸਾਲ ਹੋ ਗਏ ਹਨ ਉਨ੍ਹਾਂ ਦੇ ਦੋ ਛੋਟੇ ਬੱਚੇ ਵੀ ਹਨ ਤੇ ਭੈਣ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ ਉਕਤ ਭੈਣ ਨੇ ਬਲਾਕ ਦੀਆਂ ਜ਼ਿੰਮੇਵਾਰ ਭੈਣਾਂ ਕੋਲ ਮਕਾਨ ਬਾਰੇ ਗੱਲਬਾਤ ਕੀਤੀ ਤੇ ਉਹਨਾਂ ਮੌਕੇ ‘ਤੇ ਆ ਕੇ ਦੇਖਿਆ ਤਾਂ ਮਕਾਨ ਦੀਆਂ ਛੱਤਾਂ ਹੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਤੇ ਬਰਸਾਤ ਸਮੇਂ ਪਾਣੀ ਘਰ ਅੰਦਰ ਆਉਂਦਾ ਸੀ ਅਤੇ ਮਕਾਨ ਡਿੱਗਣ ਦੀ ਹਾਲਤ ‘ਚ ਸੀ।

ਇਸ ਮੌਕੇ ਸਥਾਨਕ ਬਲਾਕ ਦੇ ਸੇਵਾਦਾਰ ਭਾਈ-ਭੈਣਾਂ ਨੇ ਇੱਕ ਦਿਨ ਵਿੱਚ  ਹੀ ਦੋ ਕਮਰਿਆਂ ਦਾ ਲੈਂਟਰ ਪਾ ਕੇ ਉਕਤ ਭੈਣ ਨੂੰ ਦੇ ਦਿੱਤਾ ਜਿਸ ਨਾਲ ਹੁਣ ਉਹਨਾਂ ਨੂੰ ਮਕਾਨ ਸਬੰਧੀ ਕੋਈ ਚਿੰਤਾ ਨਹੀਂ ਰਹੀ ਇਸ ਦੌਰਾਨ ਭੈਣ ਅਨੂੰ ਨੇ ਸਤਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਅਤੇ ਸਮੁੱਚੀ ਸਾਧ-ਸੰਗਤ ਦਾ ਤਹਿ-ਦਿਲੋਂ ਧੰਨਵਾਦ ਕੀਤਾ ਇਸ ਮੌਕੇ 45 ਮੈਂਬਰ, 15 ਮੈਂਬਰ, ਸੁਜਾਨ ਭੈਣਾਂ, ਸਹਿਯੋਗੀ ਭੈਣਾਂ, ਪਾਣੀ ਸੰਮਤੀ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਬਲਾਕ ਭੰਗੀਦਾਸ, ਪਿੰਡਾਂ ਦੇ ਭੰਗੀਦਾਸ, ਸ਼ਹਿਰੀ ਭੰਗੀਦਾਸ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਵਾ ਕਰਕੇ ਆਪਣੀ ਹਾਜ਼ਰੀ ਲਗਵਾਈ।

ਬੱਚੇ ਤੋਂ ਲੈ ਕੇ ਬਜ਼ੁਰਗਾਂ ਨੇ ਪਾਇਆ ਸੇਵਾ ‘ਚ ਹਿੱਸਾ

ਉਕਤ ਵਿਧਵਾ ਭੈਣ ਦੇ ਮਕਾਨ ਦੀ ਉਸਾਰੀ ਸਮੇਂ ਧੂਰੀ ਬਲਾਕ ਦੀ ਸਮੁੱਚੀ ਸਾਧ-ਸੰਗਤ ਨੇ ਸੇਵਾ ਵਿੱਚ ਹਿੱਸਾ ਪਾਇਆ ਇਸ ਮੌਕੇ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਾਤਾ ਸੇਵਾਦਾਰਾਂ, ਜਿਹਨਾਂ ‘ਚ ਮਾਤਾ ਸੀਤਾ ਦੇਵੀ ਇੰਸਾਂ, ਜਿਹਨਾਂ ਦੀ ਉਮਰ ਸੌ ਸਾਲ ਦੇ ਕਰੀਬ ਹੈ, ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਕਾਨ ਦੀ ਉਸਾਰੀ ਦੀ ਸੇਵਾ ‘ਚ ਹਿੱਸਾ ਪਾਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।