ਖਸਤਾ ਢਾਹਿਆ, ਪੱਕਾ ਬਣਾਇਆ, ਲੋੜਵੰਦ ਪਰਿਵਾਰ ਦਾ ਫ਼ਿਕਰ ਮੁਕਾਇਆ

0
House, Needy, Family

ਸਾਧ-ਸੰਗਤ ਨੇ ਲੋੜਵੰਦ ਅਪਾਹਿਜ ਵਿਅਕਤੀ ਦਾ ਘਰ ਬਣਾ ਕੇ ਦਿੱਤਾ

ਸੁਖਨਾਮ/ਸੱਚ ਕਹੂੰ ਨਿਊਜ਼/ਬਠਿੰਡਾ। ਪਰਸ ਰਾਮ ਨਗਰ ਦੇ ਸੜਕ ਹਾਦਸੇ ‘ਚ ਲੱਤ ਤੋਂ ਅਪਾਹਿਜ ਹੋ ਚੁੱਕੇ ਹਰਬੰਸ ਲਾਲ ਅਤੇ ਉਸਦੀ ਪਤਨੀ ਰਜਨੀ ਦਾ ਹੁਣ ਬੁਢਾਪੇ ‘ਚ ਮੰਦੀ ਹਾਲਤ ਵਾਲੇ ਘਰ ‘ਚ ਰਹਿਣ ਦਾ ਫ਼ਿਕਰ ਮੁੱਕ ਗਿਆ ਹੈ ਮਹਿੰਗਾਈ ਦੇ ਇਸ ਦੌਰ ਵਿਚ ਪਰਿਵਾਰ ਲਈ ਰੋਜ਼ੀ-ਰੋਟੀ ਵੀ ਔਖੀ ਸੀ ਮੁੜ ਘਰ ਬਣਾਉਣ ਦਾ ਤਾਂ ਸੁਫ਼ਨਾ ਵੀ ਨਹੀਂ ਲਿਆ ਜਾ ਸਕਦਾ ਸੀ। ਪਰਿਵਾਰ ਦੀ ਇਸ ਤੰਗੀ- ਤੁਰਸ਼ੀ ‘ਤੇ ਜਦੋਂ ਡੇਰਾ ਸ਼ਰਧਾਲੂਆਂ ਦੀ ਨਜ਼ਰ ਪਈ ਤਾਂ ਉਨ੍ਹਾਂ ਆਪਣੇ ਸਤਿਗੁਰੂ ਦੇ ਬਚਨਾਂ ਨੂੰ ਮੁੱਖ ਰੱਖਦਿਆਂ ਜਿੰਮੇਵਾਰ ਸੇਵਾਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਹਰਬੰਸ ਲਾਲ ਦੇ ਪੁਰਾਣੇ ਘਰ ਨੂੰ ਢਾਹ ਕੇ ਕੁਝ ਘੰਟਿਆਂ ‘ਚ ਹੀ ਨਵਾਂ ਮਕਾਨ ਬਣਾ ਕੇ ਸੌਂਪ ਦਿੱਤਾ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਗਲੀ-ਗੁਆਂਢ ਤੋਂ ਇਲਾਵਾ ਪੂਰੇ ਮੁਹੱਲੇ ‘ਚ ਪ੍ਰਸੰਸਾ ਹੋ ਰਹੀ ਹੈ।

ਵੇਰਵਿਆਂ ਮੁਤਾਬਿਕ ਪਰਸ ਰਾਮ ਨਗਰ, ਜੈ ਦੁਰਗਾ ਗਲੀ ਨੰ: 2 ‘ਚ ਰਹਿਣ ਵਾਲੇ ਹਰਬੰਸ ਲਾਲ ਦੀ ਸੰਨ 1992 ‘ਚ ਐਕਸੀਡੈਂਟ ਦੌਰਾਨ ਲੱਤ ਟੁੱਟ ਗਈ ਸੀ ਜਿਸ ਦੇ ਕਈ ਵਾਰ ਅਪ੍ਰੇਸ਼ਨ ਹੋਣ ਉਪਰੰਤ ਹੁਣ ਇਨਫੈਕਸ਼ਨ ਕਾਰਨ ਠੀਕ ਨਹੀਂ ਰਹਿੰਦੀ ਸੀ ਜਿਸ ਕਰਕੇ ਉਹ ਕੋਈ ਕੰਮ ਵੀ ਨਹੀਂ ਕਰ ਸਕਦਾ ਉਸ ਦੀ ਪਤਨੀ ਰਜਨੀ ਜ਼ਿਆਦਾ ਸਮਾਂ ਉਸ ਦੀ ਸੰਭਾਲ ਵਿੱਚ ਹੀ ਲਾਉਂਦੀ ਹੈ ਇਸ ਕਰਕੇ ਉਸਦੇ ਘਰ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਉਸ ਦੀਆਂ ਦੋ ਲੜਕੀਆਂ, ਜਿਹਨਾਂ ਦੀ ਕਿ ਸ਼ਾਦੀ ਹੋ ਚੁੱਕੀ ਹੈ।

ਆਪਣੇ ਘਰ ਰਹਿੰਦੀਆਂ ਹਨ ਅਤੇ ਕੋਈ ਪੁੱਤਰ ਨਾ ਹੋਣ ਕਾਰਨ ਇਹ ਦੋਵੇਂ ਜੀਅ ਕਮਜੋਰ ਛੱਤਾਂ ਅਤੇ ਕੰਧਾਂ ਵਾਲੇ ਮਕਾਨ ਵਿੱਚ ਡਰ-ਡਰ ਕੇ ਰਹਿ ਰਹੇ ਸਨ ਪਰਸ ਰਾਮ ਨਗਰ ਮੇਨ ਰੋਡ ਅਤੇ ਨਾਲ ਲੱਗਦੇ ਇਸ ਇਲਾਕੇ ‘ਚ ਅਕਸਰ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਸੀ ਜਿਸ ਨਾਲ ਗਾਰੇ ਨਾਲ ਬਣੇ ਹੋਏ ਇਸ ਮਕਾਨ ਦੀਆਂ ਦੀਵਾਰਾਂ ਮਜਬੂਤ ਨਹੀਂ ਰਹੀਆਂ ਸਨ ਅਤੇ ਛੱਤਾਂ ਦੀ ਹਾਲਤ ਵੀ ਨਾਜੁਕ ਹੋ ਚੁੱਕੀ ਸੀ ਮਕਾਨ ਦੀ ਮਾੜੀ ਹਾਲਤ ਅਤੇ ਘਰੇਲੂ ਆਰਥਿਕ ਤੰਗੀ ਨੂੰ ਦੇਖਦਿਆਂ ਸਥਾਨਕ ਸਾਧ-ਸੰਗਤ ਨੇ ਉਸਦੇ ਮਕਾਨ ਦੀ ਉਸਾਰੀ ਕੀਤੀ ਹੈ ।

ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਤਹਿ-ਦਿਲੋਂ ਧੰਨਵਾਦ ਕੀਤਾ

ਇਸ ਮੌਕੇ ਹਰਬੰਸ ਲਾਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਇਸ ਨੇਕ ਕਾਰਜ ਲਈ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਬਠਿੰਡਾ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਪੁਰਾਣੇ ਕਮਰਿਆਂ ਨੂੰ ਪਹਿਲਾਂ ਢਾਹਿਆ ਗਿਆ ਅਤੇ ਫਿਰ ਸਾਧ-ਸੰਗਤ ਨੇ ਇਸ ਨੂੰ ਬਣਾਇਆ ਹੈ ਲਗਭਗ 100 ਦੇ ਕਰੀਬ ਸੇਵਾਦਾਰਾਂ ਅਤੇ ਮਿਸਤਰੀਆਂ ਦੀ ਮੱਦਦ ਨਾਲ ਉਸਾਰੇ ਇਸ ਮਕਾਨ ਨੂੰ ਦੇਖ ਕੇ ਹਰਬੰਸ ਲਾਲ ਦਾ ਪੂਰਾ ਪਰਿਵਾਰ ਬਹੁਤ ਖੁਸ਼ ਦਿਖਾਈ ਦੇ ਰਿਹਾ ਸੀ।

ਆਂਢ-ਗੁਆਂਢ ਅਤੇ ਗਲੀ ਵਿੱਚੋਂ ਗੁਜ਼ਰਨ ਵਾਲੇ ਹਰ ਇੱਕ ਵਿਅਕਤੀ ਨੇ ਡੇਰਾ ਸ਼ਰਧਾਲੂਆਂ ਦੀ ਇਸ ਨਿਹਸਵਾਰਥ ਭਾਵਨਾ ਦੀ ਮਣਾਂਮੂੰਹੀਂ ਸ਼ਲਾਘਾ ਕੀਤੀ ਇਸ ਮੌਕੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ, ਬਲਾਕ ਦੇ ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਨ ਭੈਣਾਂ, ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ ਵੀਰ ਅਤੇ ਭੈਣਾਂ, ਯੂਥ ਸੇਵਾਦਾਰ, ਵੱਖ-ਵੱਖ ਏਰੀਆਂ ਦੇ ਭੰਗੀਦਾਸ ਵੀਰ ਅਤੇ ਭੈਣਾਂ ਤੋਂ ਇਲਾਵਾ ਹੋਰ ਜਿੰਮੇਵਾਰ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।

ਘਰ ਦੁਬਾਰਾ ਬਣਾਉਣ ਬਾਰੇ ਸੋਚ ਵੀ ਨਹੀਂ ਸਕਦੇ ਸੀ: ਹਰਬੰਸ ਲਾਲ

ਸਾਡੇ ਲਈ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ ਘਰ ਬਣਾਉਣ ਬਾਰੇ ਤਾਂ ਸੁਫ਼ਨਾ ਵੀ ਨਹੀਂ ਲਿਆ ਜਾ ਸਕਦਾ ਸੀ ਅੱਜ ਖਸਤਾਹਾਲ ਘਰ ਦੀ ਥਾਂ ਨਵਾਂ ਮਕਾਨ ਬਣ ਗਿਆ ਹੈ ਇਸ ਲਈ ਮੈਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਾ ਹਾਂ ਜੋ ਆਪਣੇ ਸ਼ਰਧਾਲੂਆਂ ਨੂੰ ਮਾਨਵਤਾ ਭਲਾਈ ਦੀ ਅਜਿਹੀ ਪਾਕ-ਪਵਿੱਤਰ ਸਿੱਖਿਆ ਦਿੰਦੇ ਹਨ।

ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜ ਸ਼ਲਾਘਾਯੋਗ: ਕੌਂਸਲਰ

ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜ ਸ਼ਲਾਘਾਯੋਗ ਹਨ ਸੇਵਾਦਾਰਾਂ ਨੇ ਅੱਜ ਸਾਡੇ ਇਲਾਕੇ ਵਿੱਚ ਹਰਬੰਸ ਲਾਲ ਦਾ ਮਕਾਨ ਬਣਾ ਕੇ ਦਿੱਤਾ ਹੈ ਮੈਂ ਇਸ ਨੇਕ ਕਾਰਜ ਲਈ ਸੇਵਾਦਾਰਾਂ ਦੀ ਸਰਾਹਨਾ ਕਰਦਾ ਹਾਂ ਅੱਜ ਐਤਵਾਰ ਦਾ ਦਿਨ ਹੋਣ ਕਾਰਨ ਜਿੱਥੇ ਆਮ ਲੋਕ ਅਰਾਮ ਕਰ ਰਹੇ ਹਨ ਪਰੰਤੂ ਇਹ ਸੇਵਾਦਾਰ ਆਪਣੇ ਤਨ ਦੀ ਪ੍ਰਵਾਹ ਕੀਤੇ ਬਿਨਾ ਨਿਹਸਵਾਰਥ ਸੇਵਾ ਵਿੱਚ ਲੱਗੇ ਹੋਏ ਹਨ, ਇਨ੍ਹਾਂ ਸੇਵਾਦਾਰਾਂ ਦਾ ਜਜ਼ਬਾ ਕਾਬਿਲ-ਏ-ਤਾਰੀਫ ਹੈ।     ਹਰਵਿੰਦਰ ਸ਼ਰਮਾ (ਗੰਜੂ) ਕੌਂਸਲਰ ਵਾਰਡ ਨੰ.46, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।