ਇੰਟਰਨੈੱਟ ਕਿਵੇਂ ਹੋਂਦ ’ਚ ਆਇਆ ਤੇ ਕਿਵੇਂ ਕਰਦੈ ਕੰਮ?

ਇੰਟਰਨੈੱਟ ਕਿਵੇਂ ਹੋਂਦ ’ਚ ਆਇਆ ਤੇ ਕਿਵੇਂ ਕਰਦੈ ਕੰਮ?

ਅਸੀਂ ਆਪਣੇ ਜੀਵਨ ਵਿੱਚ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ ਪਰ ਕੀ ਸਾਨੂੰ ਇਹ ਪਤਾ ਹੈ ਕਿ ਇੰਟਰਨੈੱਟ ਕਿਵੇਂ ਹੋਂਦ ਵਿੱਚ ਆਇਆ ਆਉ! ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ 1950 ਦੇ ਦਹਾਕੇ ਦੇ ਅਖੀਰ ਵਿੱਚ ਕੰਪਿਊਟਰ ਸਾਇੰਸ ਇੱਕ ਉੱਭਰ ਰਿਹਾ ਅਨੁਸ਼ਾਸਨ ਸੀ ਇਸ ਨੇ ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਵਿਚਕਾਰ ਸਮਾਂ-ਵੰਡ ਦੀ ਧਾਰਨਾ ਨੂੰ ਜਨਮ ਦਿੱਤਾ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਪੌਲ ਬਾਰਨ ਨੇ ਡਾਟਾ ਦੇ ਆਧਾਰ ’ਤੇ ਸੰਦੇਸ਼ ਬਲਾਕਾਂ ਦੇ ਵਿੱਚ ਇੱਕ ਵੰਡੇ ਨੈੱਟਵਰਕ ਦਾ ਪ੍ਰਸਤਾਵ ਪੇਸ਼ ਕੀਤਾ 1965 ਦੇ ਵਿੱਚ ਡੋਨਾਲਡ ਡੇਵਿਸ ਨੇ ਨੈਸ਼ਨਲ ਫਿਜ਼ੀਕਲ ਲੈਬਾਰਟਰੀ ਵਿੱਚ ਪੈਕੇਟ ਸਵਿਚਿੰਗ ਨੈੱਟਵਰਕ ਦੀ ਕਲਪਨਾ ਕੀਤੀ ਅਤੇ ਯੁੂਕੇ ਵਿੱਚ ਇੱਕ ਰਾਸ਼ਟਰੀ ਵਪਾਰਕ ਡੇਟਾ ਨੈੱਟਵਰਕ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ।

ਸੰਯੁਕਤ ਰਾਜ ਅਮਰੀਕਾ ਦੇ ਰੱਖਿਆ ਵਿਭਾਗ ਦੀ ਐਡਵਾਂਸਡ ਰਿਸਰਚ ਪ੍ਰੋਜੈਕਟਸ ਏਜੰਸੀ (ਏਆਰਪੀਏ) ਨੇ 1969 ਵਿੱਚ ਰਾਬਰਟ ਟੇਲਰ¿; ਵੱਲੋ ਨਿਰਦੇਸ਼ਿਤ ਅਤੇ ਲਾਰੈਂਸ ਰੌਬਰਟਸ ਵੱਲੋਂ ਪ੍ਰਬੰਧਿਤ ਅਰਪਾਨੈੱਟ ਦਾ ਵਿਕਾਸ ਕੀਤਾ ਗਿਆ। ਅਰਪਾਨੈੱਟ ਦੁਆਰਾ ਪੌਲ ਬਾਰਨ ਅਤੇ ਡੋਨਾਲਡ ਡੇਵਿਸ ਵੱਲੋਂ ਪ੍ਰਸਤਾਵਿਤ ਪੈਕੇਟ ਸਵਿਚਿੰਗ ਨੈਟਵਰਕ ਨੂੰ ਅਪਣਾਇਆ ਗਿਆ। 1969¿; ਵਿੱਚ ਅਰਪਾਨੈੱਟ ਵੱਲੋਂ ਚਾਰ ਕੰਪਿਊਟਰ, ਜੋ¿; ਵੱਖ-ਵੱਖ ਥਾਵਾਂ ’ਤੇ ਪਏ ਸਨ, ਉਹਨਾਂ ਨੂੰ ਆਪਸ ਵਿਚ ਜੋੜਿਆ ਗਿਆ ਇਹ ਕੰਪਿਊਟਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ, ਯੂਨੀਵਰਸਿਟੀ ਆਫ ਕੈਲੀਫੋਰਨੀਆ ਸੇਂਟ ਬਾਰਬਰਾ, ਸਟੈਂਡਫੋਰਡ ਰਿਸਰਚ ਇੰਸਟੀਚਿਊਟ ਤੇ ਯੂਨੀਵਰਸਿਟੀ ਆਫ ਊਤਾਹ ਵਿਖੇ ਮੌਜੂਦ ਸਨ।

ਸਭ ਤੋਂ ਪਹਿਲਾ ਸੁਨੇਹਾ ਅਰਪਾਨੈੱਟ ’ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ ਤੋਂ ਸਟੈਂਡਫੋਰਡ ਰਿਸਰਚ ਇੰਸਟੀਚਿਊਟ ਵਿਖੇ 29 ਅਕਤੂਬਰ 1969 ਨੂੰ ਭੇਜਿਆ ਗਿਆ ਸੀ ਉਹ ਸੁਨੇਹਾ ਲਾਗਿਨ ਸੀ ਜੋ ਸਿਰਫ ਲੋ ਹੀ ਪ੍ਰਾਪਤ ਹੋਇਆ ਸੀ। 1971 ਵਿੱਚ ਅਰਪਾਨੈੱਟ ਵੱਲੋਂ ਹੋਰ ਯੂਨੀਵਰਸਿਟੀ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਸੀ ਪਰ ਇੰਟਰਨੈੱਟ ਦਾ ਰੂਪ ਨਹੀਂ ਲੈ ਸਕਿਆ ਸੀ।
1972 ਵਿੱਚ ਵਿੰਟ ਸਰਫ ਤੇ ਬੌਬ ਕਾਹਨ, ਜੋ ਅਰਪਾਨੈੱਟ ਦੇ ਨਾਲ ਜੁੜੇ ਹੋੲੋ ਸਨ, ਨੇ ਵੱਖ-ਵੱਖ ਤਰ੍ਹਾਂ ਦੇ ਨੈਟਵਰਕ ਨੂੰ ਆਪਸ ਵਿੱਚ ਜੋੜਨ ਬਾਰੇ ਸੋਚਿਆ ਜਿਸ ਨਾਲ ਇੱਕ ਨੈੱਟਵਰਕ ਦਾ ਕੰਪਿਊਟਰ ਦੂਸਰੇ ਨੈੱਟਵਰਕ ਦੇ ਕੰਪਿਊਟਰ ਦੇ ਨਾਲ ਸੰਚਾਰ ਕਰ ਸਕਦਾ ਸੀ ਇਸ ਨੂੰ ਉਨ੍ਹਾਂ ਨੇ ਇੰਟਰਨੈਟਿੰਗ ਪ੍ਰੋਜੈਕਟ ਦਾ ਨਾਂਅ ਦਿੱਤਾ ਸੀ। ਉਹਨਾਂ ਨੇ ਵੱਖ-ਵੱਖ ਨੈਟਵਰਕ ਨੂੰ ਆਪਸ ਵਿੱਚ ਜੋੜਨ ਲਈ ਗੇਟਵੇਅ ਦਾ ਨਿਰਮਾਣ ਕੀਤਾ। ਉਨ੍ਹਾਂ ਵੱਲੋਂ ਟ੍ਰਾਂਸਫਰ ਕੰਟਰੋਲ ਪ੍ਰੋਟੋਕੋਲ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ਬਾਅਦ ਵਿੱਚ ਟੀਸੀਪੀ/ਆਈਪੀ ਦੇ ਨਾਂਅ ਨਾਲ ਜਾਣਿਆ ਗਿਆ।

1981 ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਸੀਐਸ ਨੈੱਟ ਬਣਾਇਆ ਗਿਆ ਇਸ ਦਾ ਮੁੱਖ ਉਦੇਸ਼ ਜਿਹੜੀਆਂ ਯੂਨੀਵਰਸਿਟੀਆਂ ਅਰਪਾਨੈੱਟ ਦੇ ਨਾਲ ਜੁੜੀਆਂ ਹੋਈਆਂ ਨਹੀਂ ਸਨ ਉਹ ਸੀਐਸ ਨੈਟ ਦੇ ਨਾਲ ਜੁੜ ਸਕਣ ਇਹ ਯੂਨੀਵਰਸਿਟੀਆਂ ਅਰਪਾਨੈੱਟ ਦੇ ਨਾਲ ਜੁੜ ਨਹੀਂ ਸਕਦੀਆਂ ਸਨ ਕਿਉਂਕਿ ਇਨ੍ਹਾਂ ਦਾ ਸੰਯੁਕਤ ਰਾਜ ਅਮਰੀਕਾ ਦੇ ਰੱਖਿਆ ਵਿਭਾਗ ਦੀ ਐਡਵਾਂਸਡ ਰਿਸਰਚ ਪ੍ਰੋਜੈਕਟਸ ਏਜੰਸੀ ਦੇ ਨਾਲ ਕੋਈ ਸਮਝੌਤਾ ਨਹੀਂ ਸੀ। 1983 ’ਚ ਅਰਪਾਨੈੱਟ ਨੂੰ ਦੋ ਭਾਗਾਂ¿; ’ਚ ਵੰਡ ਦਿੱਤਾ ਇੱਕ ਭਾਗ ਨੂੰ ਮਿਲਨੈਟ ਕਿਹਾ ਗਿਆ, ਫੌਜ ਲਈ ਵਰਤਿਆ ਜਾਣ ਲੱਗਾ ਤੇ ਅਰਪਾਨੈੱਟ ਆਮ ਲੋਕਾਂ ਵੱਲੋਂ ਵਰਤਿਆ ਜਾਣ ਲੱਗਾ।

1986 ਵਿੱਚ ਐਨਐਸਐਫ ਨੈੱਟ ਆਇਆ ਜਿਸ ਨੂੰ ਨੈਸ਼ਨਲ ਸਾਇੰਸ ਫਾਊਂਡੇਸ਼ਨ ਵੱਲੋਂ ਬਣਾਇਆ ਗਿਆ ਸੀ। ਇਸ ਵੱਲੋਂ ਪੰਜ ਸੁਪਰ ਕੰਪਿਊਟਰ ਦੇ ਵਿੱਚ 1.544 ਐਮਬੀਪੀਐਸ ਦੀ ਗਤੀ ਦੇ ਨਾਲ ਡਾਟਾ ਟ੍ਰਾਂਸਫਰ ਕਰ ਸਕਦਾ ਸੀ। 1990 ਵਿੱਚ ਅਰਪਾਨੈੱਟ ਨੂੰ ਖਤਮ ਕਰ ਦਿੱਤਾ ਗਿਆ ਤੇ ਇਸ ਦੀ ਥਾਂ ਐਨਐਸਐਫ ਨੈੱਟ ਨੇ ਲੈ ਲਈ। 1991 ਵਿੱਚ ਏਐਨਐਸ ਨੱੈਟ ਆਇਆ ਇਸ ਨੂੰ ਆਬੀਐਮ, ਮਿਰਟ, ਐਮਸੀਆਈ ਕੰਪਨੀਆਂ ਨੇ ਮਿਲ ਕੇ ਬਣਾਇਆ ਸੀ। ਇਸ ਤਰ੍ਹਾਂ ਲੋੜ ਅਨੁਸਾਰ ਕਈ ਨੈੱਟਵਰਕ ਆਉਂਦੇ ਰਹੇ ਤੇ ਆਪਸ ਵਿੱਚ ਜੁੜਦੇ ਰਹੇ ਇਸ ਦੇ ਨਾਲ ਇੰਟਰਨੈੱਟ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ। ਭਾਰਤ ਵਿੱਚ ਇੰਟਰਨੈੱਟ ਸੇਵਾ ਨੂੰ ਵਿਦੇਸ਼ ਸੰਚਾਰ ਨਿਗਮ ਵੱਲੋਂ 15 ਅਗਸਤ 1995 ਨੂੰ ਸ਼ੁਰੂ ਕੀਤਾ ਗਿਆ।

ਇੰਟਰਨੈਟ ਵਿੱਚ ਡਾਟਾ ਛੋਟੇ-ਛੋਟੇ ਟੁਕੜਿਆਂ ਵਿੱਚ ਸੰਚਾਰਿਤ ਹੁੰਦਾ ਹੈ, ਜਿਨ੍ਹਾਂ ਨੂੰ ਪੈਕੇਟ ਕਿਹਾ ਜਾਂਦਾ ਹੈ। ਇਹ ਪੈਕੇਟਸ ਸਮੁੰਦਰ ਦੇ ਵਿੱਚ ਵਿਛੀਆਂ ਹੋਈਆਂ ਆਪਟੀਕਲ ਫਾਈਬਰ ਕੇਬਲਾਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ’ਤੇ ਭੇਜੇ ਜਾਂਦੇ ਹਨ। ਇਨ੍ਹਾਂ ਸਮੁੰਦਰ ਦੇ ਵਿੱਚ ਵਿਛੀਆਂ ਹੋਈਆਂ ਆਪਟੀਕਲ ਫਾਈਬਰ ਕੇਬਲਾਂ ਦਾ ਪ੍ਰਬੰਧਨ ਹਰ ਦੇਸ਼ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਵੱਲੋਂ ਕੀਤਾ ਜਾਂਦਾ ਹੈ ਭਾਰਤ ਵਿੱਚ ਇਨ੍ਹਾਂ ਆਪਟੀਕਲ ਫਾਈਬਰ ਕੇਬਲਾਂ ਦਾ ਪ੍ਰਬੰਧਨ ਟਾਟਾ ਕਮਿਊਨੀਕੇਸ਼ਨਜ਼ ਵੱਲੋ ਕੀਤਾ ਜਾਂਦਾ ਹੈ।

ਇੰਟਰਨੈੱਟ ਸੇਵਾ ਪ੍ਰਦਾਤਾ ਕੰਪਨੀਆਂ ਆਪਟੀਕਲ ਫਾਈਬਰ ਕੇਬਲਾਂ ਦਾ ਪ੍ਰਬੰਧਨ ਕੰਪਨੀਆਂ ਰਾਹੀਂ ਸਾਨੂੰ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਂਦੀਆਂ ਹਨ ਇਸ ਲਈ ਇੰਟਰਨੈੱਟ ਸੇਵਾ ਪ੍ਰਦਾਤਾ ਕੰਪਨੀਆਂ ਆਪਟੀਕਲ ਫਾਈਬਰ ਕੇਬਲਾਂ ਦਾ ਪ੍ਰਬੰਧਨ ਕਰਨ ਵਾਲੀਆਂ ਕੰਪਨੀਆਂ ਨੂੰ ਨਿਸ਼ਚਿਤ ਰਕਮ ਦਾ ਭੁਗਤਾਨ ਕਰਦੀਆਂ ਹਨ। ਇੰਟਰਨੈੱਟ ਸੇਵਾ ਪ੍ਰਦਾਤਾ ਕੰਪਨੀਆਂ ਵੱਲੋ ਇੰਟਰਨੈੱਟ ਦੀ ਇੱਕ ਨਿਸ਼ਚਿਤ ਗਤੀ ਆਪਣੇ ਟਾਵਰਾਂ ਰਾਹੀਂ ਕਿਸੇ ਖੇਤਰ ਵਿੱਚ ਦਿੱਤੀ ਜਾਂਦੀ ਹੈ ਜੋ ਉਸ ਖੇਤਰ ਵਿੱਚ ਇੰਟਰਨੈੱਟ ਸੇਵਾ ਇਸਤੇਮਾਲ ਕਰ ਰਹੇ ਉਪਭੋਗਤਾਵਾਂ ਵਿੱਚ ਵੰਡੀ ਜਾਂਦੀ ਹੈ। ਇੰਟਰਨੈੱਟ ਦੇ ਉਪਭੋਗਤਾਵਾਂ ਦੀ ਉਸ ਖੇਤਰ ਵਿੱਚ ਗਿਣਤੀ ਦੇ ਆਧਾਰ ’ਤੇ ਉਸ ਖੇਤਰ ਵਿੱਚ ਇੰਟਰਨੈੱਟ ਦੀ ਗਤੀ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ।
ਅੰਮਿ੍ਰਤਬੀਰ ਸਿੰਘ
ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here