ਸੰਪਾਦਕੀ

ਕਿਸ ਨੂੰ ਸੁਣਾਉਣ ਬੇਜ਼ੁਬਾਨ ਆਪਣੀ ਕਹਾਣੀ

ਮਨੁੱਖ ਦੀ ਕੁਦਰਤ ‘ਚ ਦਖਲ ਦੇਣ ਦੀ ਆਦਤ ਨੇ ਕੁਦਰਤੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ ਵਿਗੜੇ ਸੰਤੁਲਨ ਦੌਰਾਨ ਵਾਤਾਵਰਨ ‘ਚ ਅਣਚਾਹੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ ਬਿਨਾ ਮੌਸਮ ਦੇ ਹਨ੍ਹੇਰੀ, ਮੀਂਹ ਦਾ ਆਉਣਾ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਸ਼ਾਮਲ ਹੋ ਗਿਆ ਹੈ ਉੱਪਰੋਂ ਵਿਕਾਸ ਦੇ ਨਾਂਅ ‘ਤੇ ਲੱਖਾਂ ਦਰਖੱਤਾਂ ਦੀ ਬਲੀ ਨੇ ਇਸ ਨੂੰ ਹੋਰ ਵਿਸ਼ਾਲ ਰੂਪ ਬਣਾ ਦਿੱਤਾ ਹੈ ਕੁਦਰਤੀ ਅਸੰਤੁਲਨ ਨਾਲ ਮਨੁੱਖ ਜਾਤੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕੀ ਤਾਂ ਬੇਜ਼ੁਬਾਨਾਂ ‘ਤੇ ਇਸ ਦਾ ਅਸਰ ਪੈਣਾ ਲਾਜ਼ਮੀ ਹੈ ਮਨੁੱਖ ਤਾਂ ਆਪਣੇ ਉਲਟ ਹਾਲਾਤਾਂ ਨਾਲ ਸਮਝੌਤਾ ਕਰਕੇ ਆਪਣੇ ਅਨੁਸਾਰ ਮਸ਼ੀਨਰੀ ਰਾਹੀਂ ਸਮਝੌਤਾ ਕਰ ਸਕਦਾ ਹੈ ਪਰ ਇਹ ਬੇਜ਼ੁਬਾਨ ਪੰਛੀ ਅਤੇ ਜਾਨਵਰ ਆਪਣੀ ਕਹਾਣੀ ਕਿਸ ਨੂੰ ਸੁਣਾਉਣ ਉਨ੍ਹਾਂ ਨੂੰ ਤਾਂ ਆਪਣੇ ਹਲਾਤਾਂ ਨਾਲ ਜੂਝਣਾ ਹੀ ਪੈਂਦਾ ਹੈ ਭੁੱਖੇ ਪਿਆਸੇ ਇਹ ਜਾਨਵਰ ਜਿੱਥੇ ਕੀਟਨਾਸ਼ਕਾਂ ਦਾ ਕਾਲ ਬਣ ਰਹੇ ਹਨ ਉੱਥੇ ਸ਼ਿਕਾਰੀਆਂ ਦੀ ਤਿੱਖੀ ਨਜ਼ਰ ਵੀ ਇਨ੍ਹਾਂ ‘ਤੇ ਬਣੀ ਰਹਿੰਦੀ ਹੈ ਰਾਜਸਥਾਨ ਦੇ ਕਈ ਹਿੱਸਿਆਂ ‘ਚ ਹਿਰਨ ਅਤੇ ਪੈਂਥਰ ਪਾਣੀ ਦੀ ਤਲਾਸ਼ ‘ਚ ਹੀ ਆਪਣੀ ਜਾਨ ਗੁਆ ਦਿੰਦੇ ਹਨ ਆਮ ਲੋਕਾਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਤਲਾਬਾਂ ਤੇ ਕਟੋਰਿਆਂ ‘ਚ ਪੀਣ ਦਾ ਪ੍ਰਬੰਧ ਕਰਨ ਅਤੇ ਜਿੱਥੇ ਪਾਣੀ ਹੈ ਉਸ ‘ਚ ਕੂੜਾ ਪਾ ਕੇ ਖਰਾਬ ਨਾ ਕਰਨ ਇਨ੍ਹਾਂ ਬੇਜ਼ੁਬਾਨਾਂ ਦੀ ਜੇਕਰ ਕੋਈ ਸਹਾਇਤਾ ਕਰ ਸਕਦਾ ਹੈ ਤਾਂ ਉਹ ਹਨ ਇਨ੍ਹਾਂ ਲਈ ਪਾਣੀ ਅਤੇ ਭੋਜਣ ਦਾ ਪ੍ਰਬੰਧ ਕਰਨਾ ਇਨ੍ਹਾਂ ਬੇਜ਼ੁਬਾਨਾਂ ਦੀ ਹਾਲਤ ਜਾਣਨ ਦੀ ਜਾਗਰੂਕਤਾ ਦਾ ਕੰਮ ਕੀਤਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਜਨੀਕ ਗੁਰੂ ਜੀ ਵੱਲੋਂ ਸਿਖਾਏ ਮਾਰਗ ‘ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪਹਿਲ ਕੀਤੀ ਅਤੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਪਾਣੀ ਦੇ ਕਟੋਰੇ ਤੇ ਚੋਗਾ ਰੱਖਣਾ ਸ਼ੁਰੂ ਕੀਤਾ ਡੇਰਾ ਸੱਚਾ ਸੌਦਾ ਦੀ ਇਹ ਕੋਸ਼ਿਸ਼ ਰੰਗ ਲਿਆਈ ਅਤੇ ਸ਼ਰਧਾਲੂਆਂ ਦੇ ਘਰਾਂ ਦੇ ਬਨੇਰੇ ‘ਤੇ ਬੈਠੇ ਪੰਛੀਆਂ ਨੂੰ ਵੇਖ ਕੇ ਉਨ੍ਹਾਂ ਦੇ ਗੁਆਂਢੀ ਵੀ ਆਪਣੀਆਂ ਘਰ ਦੀਆਂ ਛੱਤਾਂ ‘ਤੇ ਕਟੋਰੇ ਤੇ ਚੋਗਾ ਰੱਖਣ ਲੱਗੇ ਡੇਰਾ ਸੱਚਾ ਸੌਦਾ ਦਾ ਅਨੁਸਰਨ ਸਮਾਜਸੇਵੀ ਸੰਸਥਾਵਾਂ ਨੇ ਕੀਤਾ
ਅੱਜ ਦੇਸ਼ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਇੱਕ ਅਭਿਆਨ ਦੇ ਰੂਪ ‘ਚ ਪਾਰਕਾਂ ਤੇ ਘਰਾਂ ‘ਚ ਕਟੋਰੇ ਬੰਨ੍ਹਣ ਲੱਗੀਆਂ ਹਨ ਤਾਂ ਕਿਤੇ ਪੰਛੀਆਂ ਲਈ ਭੋਜਣ ਵੀ ਰੱਖਣ ਲੱਗੇ ਹਨ ਪਰ ਦੁੱਖ ਹੁੰਦਾ ਹੈ ਜਦੋਂ ਸਮਾਜਸੇਵੀ ਸੰਸਥਾਵਾਂ ਵੱਲੋਂ ਲਾਏ ਗਏ ਕਟੋਰੇ ਜ਼ਿਆਦਾਤਰ ਪਾਣੀ ਨੂੰ ਤਰਸਦੇ ਰਹਿੰਦੇ ਹਨ ਇਸ ਲਈ ਇਨ੍ਹਾਂ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਕਟੋਰੇ ਟੰਗਣ ਦੇ ਨਾਲ-ਨਾਲ ਉਨ੍ਹਾਂ ‘ਚ ਪਾਣੀ ਭਰਨ ਲਈ ਵੀ ਡਿਊਟੀ ਲਾਈ ਜਾਵੇ ਇਸ ਤੋਂ ਇਲਾਵਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਨ੍ਹਾਂ ਬੇਜ਼ੁਬਾਨਾਂ ਲਈ ਬੱਸ ਸਟੈਂਡ, ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਸਥਾਨਕ ਸਰਕਾਰਾਂ ਦੇ ਪਾਰਕਾਂ ‘ਚ ਪੰਛੀਆਂ ਲਈ ਕਟੋਰੇ ਲਾ ਕੇ ਉਨ੍ਹਾਂ ‘ਚ ਪਾਣੀ ਪਾਉਣ ਦੀ ਵਿਵਸਥਾ ਕਰਵਾਓ ਤੇ ਹੋ ਸਕੇ ਤਾਂ ਇਨ੍ਹਾਂ ਸਥਾਨਾਂ ‘ਤੇ ਸਹਿਯੋਗ ਨਾਲ ਪੰਛੀਆਂ ਲਈ ਚੋਗਾ ਵੀ ਰੱਖਿਆ ਜਾ ਸਕਦਾ ਹੈ ਬਸ ਜ਼ਰੂਰਤ ਹੈ ਜਾਗਰੂਕਤਾ ਦੀ ਇੱਕ ਜਾਗਰੂਕਤਾ ਦੀ ਮੁਹਿੰਮ ਤੇ ਸਰਕਾਰ ਦੀ ਸਾਰਥਕ ਕੋਸ਼ਿਸ਼ ਹੀ ਇਨ੍ਹਾਂ ਬੇਜ਼ੁਬਾਨਾਂ ਦਾ ਸਹਾਰਾ ਬਣ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

 

ਪ੍ਰਸਿੱਧ ਖਬਰਾਂ

To Top