ਘਰ-ਪਰਿਵਾਰ

ਇੰਜ ਸੁਧਾਰੋ ਆਪਣੇ ਵਿਗੜੇ ਬੱਚੇ ਨੂੰ

ਅੱਜ-ਕੱਲ੍ਹ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਦੇ ਵਿਹਾਰ ਤੋਂ ਪ੍ਰੇਸ਼ਾਨ ਹਨ ਮਾਪਿਆਂ ਨੂੰ ਕੰਮ ਕਰਨ ਲਈ ਸਾਰਾ ਦਿਨ ਘਰੋਂ ਬਾਹਰ ਰਹਿਣਾ ਪੈਂਦਾ ਹੈ ਤੇ ਸ਼ਾਮ ਨੂੰ ਜਦੋਂ ਉਹ ਥੱਕੇ-ਟੁੱਟੇ ਘਰ ਵਾਪਸ ਪਰਤਦੇ ਹਨ ਤਾਂ ਬੱਚਿਆਂ ਦੀਆਂ ਸ਼ਰਾਰਤਾਂ ਨਾਲ ਨਜਿੱਠਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਹੋ ਜਾਂਦਾ ਹੈ ਬੱਚੇ ਕ੍ਰੋਧੀ, ਚਿੜਚਿੜੇ, ਕਲੇਸ਼ੀ ਅਤੇ ਵਿਗੜਦੇ ਜਾ ਰਹੇ ਹਨ ਇਸ ਦਾ ਇੱਕ ਕਾਰਨ ਤਾਂ ਬਿਲਕੁਲ ਸਾਫ ਹੈ ਕਿ ਅੱਜ-ਕੱਲ੍ਹ ਜ਼ਿਆਦਾਤਰ ਮਾਪੇ ਇੱਕ ਤੋਂ ਜ਼ਿਆਦਾ ਬੱਚਾ ਨਹੀਂ ਚਾਹੁੰਦੇ ਅਤੇ ਇਸ ਇੱਕ ਬੱਚੇ ਨੂੰ ਮਾਤਾ-ਪਿਤਾ, ਦਾਦਾ-ਦਾਦੀ ਦਾ ਐਨਾ ਪਿਆਰ ਮਿਲਦਾ ਹੈ ਕਿ ਬੱਚਾ ਜਿੱਦੀ ਬਣ ਜਾਂਦਾ ਹੈ ਸਾਰੇ ਮਾਪੇ ਆਪਣੇ ਇਕਲੌਤੇ ਬੱਚੇ ਜਾਂ ਬੱਚਿਆਂ ਨੂੰ ਉਹ ਸਾਰੀਆਂ ਸੁੱਖ-ਸਹੂਲਤਾਂ ਦੇਣਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਸਾਥੀ ਬੱਚਿਆਂ ਨੂੰ ਉਪਲੱਬਧ ਹਨ ਬੱਚਾ ਵੀ ਸਭ ਸੁੱਖ-ਸਹੂਲਤਾਂ ਮਿਲਣ ਦੇ ਬਾਵਜ਼ੂਦ ਆਪਣੀ ਹਰ ਫਰਮਾਇਸ਼ ਪੂਰੀ ਕਰਵਾਉਣਾ ਆਪਣਾ ਹੱਕ ਸਮਝਦਾ ਹੈ ਅਤੇ ਇਹ ਲਾਡ ਹੌਲੀ-ਹੌਲੀ ਬੱਚੇ ਨੂੰ ਵਿਗੜੈਲ ਬਣਾ ਦਿੰਦੇ ਹਨ ਬੱਚਿਆਂ ਨਾਲ ਨਜਿੱਠਣ ਲਈ ਮਾਪਿਆਂ ‘ਚ ਬਹੁਤ ਸਬਰ ਅਤੇ ਸਮਝ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਹਾਡਾ ਬੱਚਾ ਵੀ ਵਿਗੜਨਾ ਸ਼ੁਰੂ ਹੋਇਆ ਹੈ ਤਾਂ ਇਨ੍ਹਾਂ ਗੱਲਾਂ ਨੂੰ ਅਜ਼ਮਾਓ ਅਤੇ ਆਪਣੇ ਬੱਚੇ ਦੇ ਵਿਹਾਰ ‘ਚ ਬਦਲਾਅ ਲਿਆਓ
-ਆਪਣੇ ਫੈਸਲੇ ‘ਚ ਦਿੜ੍ਹਤਾ ਲਿਆਓ ਜੇਕਰ ਤੁਹਾਡਾ ਬੱਚਾ ਵਿਗੜ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਵਿਹਾਰ ‘ਤੇ ਨਜ਼ਰ ਪਾਓ ਜੇਕਰ ਤੁਸੀਂ ਹਰ ਗੱਲ ਮੰਨਦੇ ਹੋ ਤਾਂ ਕਸੂਰ ਉਸਦਾ ਘੱਟ, ਤੁਹਾਡਾ ਜ਼ਿਆਦਾ ਹੈ ਆਪਣੇ ਫੈਸਲੇ ‘ਚ ਮਜ਼ਬੂਤੀ ਲਿਆਓ ਜੇਕਰ ਤੁਸੀਂ ਉਸ ਨੂੰ ਕਿਸੇ ਚੀਜ਼ ਲਈ ਮਨ੍ਹਾ ਕੀਤਾ ਹੈ ਤਾਂ ਇਹ ਨਹੀਂ ਕਿ ਬੱਚੇ ਦਾ ਰੋਣਾ ਜਾਂ ਚੀਕ-ਚੰਗਾੜੇ ‘ਤੇ ਤੁਸੀਂ ਉਸਦੀ ਗੱਲ ਮੰਨ ਲਓ ਬੱਚੇ ਨੂੰ ਇਹ ਸਮਝਣ ਦਿਓ ਕਿ ਜੇਕਰ ਤੁਸੀਂ ਕਿਸੇ ਚੀਜ ਲਈ ਨਾਂਹ ਕੀਤੀ ਹੈ ਤਾਂ ਇਸਦਾ ਮਤਲਬ ‘ਨਾਂਹ’ ਹੀ ਹੈ ਆਪਣੇ ਫੈਸਲੇ ‘ਤੇ ਬਣੇ ਰਹੋ ਪਰ ਬੱਚੇ ‘ਤੇ ਵੀ ਗੁੱਸਾ ਨਾ ਕਰੋ ਹੌਲੀ-ਹੌਲੀ ਤੁਹਾਡੇ ਵਿਹਾਰ ਦਾ ਅਸਰ ਬੱਚੇ ‘ਤੇ ਪਵੇਗਾ ਅਤੇ ਉਹ ਸਮਝ ਜਾਵੇਗਾ ਕਿ ਤੁਸੀਂ ਕੋਈ ਵੀ ਬੇਲੋੜੀ ਮੰਗ ਪੂਰੀ ਨਹੀਂ ਕਰੋਗੇ
-ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਜਿੱਦੀ ਹੋਣ ਦਾ ਕਾਰਨ ਮਾਪਿਆਂ ਦਾ ਕੰਮਕਾਜ ਵਿਚ ਜ਼ਿਆਦਾਤਰ ਰੁੱਝੇ ਹੋਣਾ ਵੀ ਹੈ ਕੰਮਕਾਜੀ ਹੋਣ ਕਾਰਨ ਉਹ ਬੱਚੇ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ ਅਤੇ ਬੱਚਾ ਉਨ੍ਹਾਂ ਦਾ ਧਿਆਨ ਪਾਉਣ ਲਈ ਬਹੁਤ ਵਾਰ ਬੇਲੋੜੀ ਜਿੱਦ ਕਰਦਾ ਹੈ ਇਸ ਲਈ ਜੇਕਰ ਤੁਸੀਂ ਵੀ ਬੱਚੇ ਨੂੰ ਸਮਾਂ ਨਹੀਂ ਦੇ ਪਾ ਰਹੇ ਹੋ ਤਾਂ ਤੁਸੀਂ ਆਪਣਾ ਧਿਆਨ ਅਤੇ ਸਮਾਂ ਉਸਨੂੰ ਦੇਣ ਦੀ ਕੋਸ਼ਿਸ਼ ਕਰੋ ਉਸ ਦੀਆਂ ਗੱਲਾਂ ਨੂੰ ਸੁਣੋ, ਉਸ ਦੇ ਸਵਾਲਾਂ ਦਾ ਜਵਾਬ ਦਿਓ, ਉਸ ਨਾਲ ਖੇਡੋ ਕਈ ਮਾਪੇ ਇਹ ਸੋਚਦੇ ਹਨ ਕਿ ਚਲੋ ਬੱਚੇ ਨੂੰ ਸਮਾਂ ਨਹੀਂ ਦਿੱਤਾ ਤਾਂ ਕੀ ਹੈ, ਉਸ ਲਈ ਕੀਮਤੀ ਤੋਹਫੇ, ਖਿਡੌਣੇ, ਚਾਕਲੇਟ ਆਦਿ ਲੈ ਜਾਣ ਨਾਲ ਬੱਚਾ ਖੁਸ਼ ਹੋ ਜਾਵੇਗਾ ਪਰ ਅਜਿਹਾ ਮੁਆਵਜਾ ਬੱਚੇ ਨੂੰ ਵਿਗਾੜੇਗਾ ਇਸ ਲਈ ਬੱਚੇ ਦੇ ਨਾਲ ਅਜਿਹਾ ਪੇਸ਼ ਨਾ ਆਉਣਾ ਹੀ ਬਿਹਤਰ ਹੈ
-ਜੇਕਰ ਤੁਹਾਡਾ ਲਾਡਲਾ ਇਕੱਲਾ ਰਹਿਣਾ ਪਸੰਦ ਕਰਦਾ ਹੈ ਤਾਂ ਉਸ ਨੂੰ ਉਤਸ਼ਾਹਿਤ ਕਰੋ ਕਿ ਉਹ ਦੋਸਤ ਬਣਾਵੇ ਉਸਦੇ ਦੋਸਤਾਂ ਨੂੰ ਘਰ ‘ਚ ਖੇਡਣ ਲਈ ਸੱਦਾ ਦਿਓ ਮਿੱਤਰਤਾ ਦੇ ਨਾਲ ਬੱਚਾ ਚੰਗੀਆਂ ਆਦਤਾਂ ਜਿਵੇਂ ਇੱਕ-ਦੂਜੇ ਦੀ ਪਰਵਾਹ ਕਰਨਾ, ਵੰਡਣਾ, ਸਬੰਧਾਂ ਦੀ ਭੂਮਿਕਾ ਨਿਭਾਉਣਾ ਆਦਿ ਸਿੱਖਦਾ ਹੈ ਪਰ ਐਨਾ ਜ਼ਰੂਰ ਧਿਆਨ ਦਿਓ ਕਿ ਉਸਦੇ ਮਿੱਤਰ ਚੰਗੇ ਹੋਣ ਕਿਤੇ ਉਹ ਬੁਰੀ ਸੋਹਬਤ ‘ਚ ਨਾ ਪੈ ਜਾਵੇ
-ਆਪਣੇ ਵਿਗੜੇ ਬੱਚੇ ਨੂੰ ਸੁਧਾਰਨ ਸਮੇਂ ਉਸ ਨੂੰ ਹੁਕਮ ਨਾ ਦਿਓ ਕਿ ਇਹ ਕਰਨਾ ਹੈ ਇਹ ਨਹੀਂ ਕਰਨਾ ਸਗੋਂ ਉਸ ਦੇ ਨਾਲ ਬੈਠੋ, ਉਸ ਨੂੰ ਸਮਝਾਓ ਕਿ ਉਸ ਦਾ ਵਿਹਾਰ ਠੀਕ ਨਹੀਂ ਹੈ ਅਤੇ ਉਹ ਇਸ ਵਿਚ ਸੁਧਾਰ ਕਰ ਸਕਦਾ ਹੈ ਸਖ਼ਤ ਆਦੇਸ਼ ਦੇਣ ਨਾਲ ਬੱਚਾ ਜਿੱਦੀ ਬਣਦਾ ਹੈ ਇਹੀ ਨਹੀਂ, ਬੱਚੇ ਦੀ ਤੁਲਨਾ ਕਿਸੇ ਹੋਰ ਦੇ ਨਾਲ ਨਾ ਕਰੋ ਇਸ ਨਾਲੇ ਬੱਚੇ ਦੇ ਮਨ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਨਾਲ ਹੀ ਉਹ ਉਸ ਬੱਚੇ ਨਾਲ ਈਰਖਾ ਕਰਨ ਲੱਗਦਾ ਹੈ ਫਿਰ ਭਾਵੇਂ ਜਿਸ ਨਾਲ ਉਸ ਦੀ ਤੁਲਨਾ ਕੀਤੀ ਜਾ ਰਹੀ ਹੈ, ਉਹ ਉਸਦਾ ਸਕਾ ਭਰਾ ਜਾਂ ਭੈਣ ਹੀ ਕਿਉਂ ਨਾ ਹੋਵੇ
-ਕੁਝ ਮਾਪੇ ਬੱਚੇ ਨੂੰ ਜ਼ਿਆਦਾ ਜੇਬ੍ਹ ਖਰਚ ਦੇ ਕੇ ਵਿਗਾੜਦੇ ਹਨ ਉਹ ਇਸ ਪੈਸੇ ਦੀ ਦੁਰਵਰਤੋਂ ਕਰ ਸਕਦਾ ਹੈ ਤੇ ਗਲਤ ਆਦਤਾਂ ਦਾ ਸ਼ਿਕਾਰ ਹੋ ਸਕਦਾ ਹੈ ਬੱਚੇ ਨੂੰ ਪੈਸੇ ਦੀ ਕਦਰ ਕਰਨੀ ਸਿਖਾਓ ਬੱਚਿਆਂ ਨੂੰ ਪੈਸੇ ਜੋੜਨ (ਬੱਚਤ ਕਰਨ) ਦੀ ਆਦਤ ਪਾਓ ਜੇਬ੍ਹ ਖਰਚ ਦਿਓ ਪਰ ਉਨਾ ਹੀ ਜਿੰਨੀ ਉਸ ਨੂੰ ਜ਼ਰੂਰਤ ਹੋਵੇ ਜਦੋਂ ਬੱਚੇ ਨੂੰ ਜ਼ਿਆਦਾ ਖਰਚ ਕਰਨ ਦੀ ਆਦਤ ਪੈ ਜਾਂਦੀ ਹੈ ਤੇ ਤੁਸੀਂ ਉਸ  ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਚੋਰੀ ਕਰ ਸਕਦਾ ਹੈ
-ਬੱਚੇ ਨੂੰ ਉਤਸ਼ਾਹਿਤ ਕਰੋ ਕਿ ਉਹ ਚੰਗੇ ਸੌਂਕ ਅਤੇ ਆਦਤਾਂ ਅਪਣਾਵੇ ਬੱਚੇ ਨੂੰ ਪੇਂਟਿੰਗ, ਸੰਗੀਤ ਆਦਿ ਅਪਣਾਉਣ ਨੂੰ ਕਹੋ ਇਨ੍ਹਾਂ ਕੋਮਲ ਕਲਾਵਾਂ ਦੇ ਨਾਲ ਜੁੜ ਕੇ ਬੱਚੇ ਦੀ ਸ਼ਖਸੀਅਤ ਦਾ ਵਿਕਾਸ ਵੀ ਹੋਵੇਗਾ ਜੇਕਰ ਬੱਚੇ ਦਾ ਧਿਆਨ ਰਚਨਾਤਮਕ ਕੰਮਾਂ ‘ਚ ਲੱਗੇਗਾ ਤਾਂ ਉਸਦਾ ਦਿਮਾਗ ਆਪਣੀ ਜਿੱਤ ਅਤੇ ਬੇਲੋੜੀ ਜ਼ਰੂਰਤ ਤੋਂ ਹਟੇਗਾ ਇਸ ਲਈ ਬੱਚੇ ਨੂੰ ਚੰਗੇ ਸ਼ੌਂਕ ਪਾਲਣ ਲਈ ਪ੍ਰੇਰਿਤ ਕਰੋ
-ਵਿਗੜੇ ਬੱਚੇ ਨਾਲ ਨਜਿੱਠਣਾ ਸੌਖਾ ਨਹੀਂ ਅਜਿਹਾ ਸੰਭਵ ਨਹੀਂ ਕਿ ਬੱਚਾ ਦੋ ਦਿਨ ‘ਚ ਬਦਲ ਜਾਵੇ ਇਸ ਲਈ ਉਸਨੂੰ ਸੁਧਾਰਦੇ ਸਮੇਂ ਤੁਹਾਨੂੰ ਸਹਿਣਸ਼ੀਲਤਾ ਅਤੇ ਸਬਰ ਤੋਂ ਕੰਮ ਲੈਣਾ ਪਵੇਗਾ ਬੇਸਬਰੀ ਅਤੇ ਹੜਬੜਾਹਟ ਨਾ ਦਿਖਾਓ ਅਤੇ ਬੱਚੇ ਨੂੰ ਆਪਣੇ-ਆਪ ‘ਚ ਸੁਧਾਰ ਲਿਆਉਣ ਲਈ ਕੁਝ ਸਮਾਂ ਦਿਓ
-ਬੱਚੇ ਨੂੰ ਸਮੇਂ ਦਾ ਮਹੱਤਵ ਸਿਖਾਓ ਕਈ ਵਾਰ ਬੱਚਾ ਸਮੇਂ ‘ਤੇ ਆਪਣਾ ਕੰਮ ਪੂਰਾ ਨਹੀਂ ਕਰ ਪਾਉਂਦਾ, ਤਾਂ ਇਸ ਗੁੱਸੇ ‘ਚ ਉਹ ਚੀਜ਼ਾਂ ਸੁੱਟਦਾ ਹੈ ਇਹ ਗੁੱਸਾ ਉਸ ਨੂੰ ਇਸ ਗੱਲ ‘ਤੇ ਆ ਰਿਹਾ ਹੁੰਦਾ ਹੈ ਕਿ ਉਹ ਆਪਣਾ ਕੰਮ ਸਮੇਂ ‘ਤੇ ਨਹੀਂ ਕਰ ਪਾਵੇਗਾ ਇਸ ਲਈ ਉਸ ਨੂੰ ਸਮੇਂ ਦਾ ਪ੍ਰਬੰਧਨ ਕਰਨਾ ਸਿਖਾਓ ਜਿਸ ਨਾਲ ਉਹ ਸਮੇਂ ਮੁਤਾਬਕ ਆਪਣਾ ਕੰਮ ਪੂਰਾ ਕਰ ਸਕੇ ਅਤੇ ਬੇਵਜ੍ਹਾ ਗੁੱਸਾ ਨਾ ਆਪਣੇ ‘ਤੇ ਅਤੇ ਨਾ ਹੋਰਾਂ ‘ਤੇ ਉਤਾਰੇ
-ਅਕਸਰ ਮਾਪੇ ਬੱਚੇ ਦੀ ਗਲਤੀ ਤਾਂ ਉਸ ਨੂੰ ਜਲਦ ਗਿਣਾ ਦਿੰਦੇ ਹਨ ਪਰ ਉਸਦੀ ਅੱਛਾਈ ਨੂੰ ਅਣਦੇਖਾ ਕਰ ਦਿੰਦੇ ਹਨ ਇੱਥੇ ਮਾਪੇ ਗਲਤੀ ਕਰਦੇ ਹਨ ਬੱਚੇ ਨੂੰ ਸੁਧਾਰਨ ‘ਚ ਉਸ ਦੇ ਕੰਮ ਦੀ ਪ੍ਰਸੰਸਾ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਬੱਚੇ ਦੇ ਚੰਗੇ ਕੰਮ ਲਈ ਹੱਲਾਸ਼ੇਰੀ ਜਾਂ ਪ੍ਰਸੰਸਾ ਇੱਕ ਚੰਗੀ ਖੁਰਾਕ ਦੇ ਰੂਪ ‘ਚ ਸਾਬਤ ਹੁੰਦੀ ਹੈ ਬੱਚੇ ਨੂੰ ਇਹ ਖੁਰਾਕ ਦਿੰਦੇ ਰਹੋ ਤਾਂ ਹੀ ਉਸਦੀ ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਰਹੇਗੀ
ਹਰਪ੍ਰੀਤ ਸਿੰਘ ਬਰਾੜ,
ਡੀ. ਓ. 174, ਮਿਲਟਰੀ ਹਸਪਤਾਲ
(ਬਠਿੰਡਾ ਕੈਂਟ)
ਮੋ. 94649-96501

ਪ੍ਰਸਿੱਧ ਖਬਰਾਂ

To Top