ਮੀਂਹ ਨਾਲ ਹੋਏ ਨੁਕਸਾਨ ਦੀ ਕਿਵੇਂ ਹੋਵੇ ਭਰਪਾਈ

ਮੀਂਹ ਨਾਲ ਹੋਏ ਨੁਕਸਾਨ ਦੀ ਕਿਵੇਂ ਹੋਵੇ ਭਰਪਾਈ

ਖੇਤੀ ਕਿਸਾਨੀ ਹੁਣ ਤੁੱਕਾ ਹੋ ਗਈ ਹੈ, ਸਹੀ-ਸਲਾਮਤ ਫ਼ਸਲ ਵੱਢੀ ਜਾਵੇ ਤਾਂ ਸਮਝੋ ਬੜੀ ਵੱਡੀ ਗੱਲ ਹੈ ਨਹੀਂ ਤਾਂ, ਕੁਦਰਤ ਦੀ ਕਰੋਪੀ ਉਸ ਨੂੰ ਨਹੀਂ ਛੱਡਦੀ ਬੀਤੇ ਤਿੰਨ ਸਾਲਾਂ ਤੋਂ ਲਗਾਤਾਰ ਬੇਮੌਸਮੇ ਮੀਂਹ ਨੇ ਕਿਸਾਨਾਂ ਦਾ ਲੱਕ ਤੋੜ ਰੱਖਿਆ ਹੈ ਜਦੋਂ ਫ਼ਸਲ ਪੱਕ ਕੇ ਖੇਤਾਂ ਵਿਚ ਖੜ੍ਹੀ ਹੁੰਦੀ ਹੈ ਉਦੋਂ ਮੀਂਹ ਪੈ ਜਾਂਦਾ ਹੈ ਅਤੇ ਉਸ ਨੂੰ ਬਰਬਾਦ ਕਰ ਦਿੰਦਾ ਹੈ ਕਿਸਾਨ ਚਾਹ ਕੇ ਕੁਝ ਨਹੀਂ ਕਰ ਸਕਦੇ ਸਿਰਫ਼ ਆਪਣੀ ਕਿਸਮਤ ਨੂੰ ਕੋਸਦੇ ਰਹਿ ਜਾਂਦੇ ਹਨ

ਅੰਨਦਾਤਿਆਂ ਦੀ ਫ਼ਸਲ ਨੂੰ ਬੇਮੌਸਮੇ ਮੀਂਹ ਨੇ ਇੱਕ ਵਾਰ ਫਿਰ ਤਬਾਹ ਕਰ ਦਿੱਤਾ ਹੈ ਕਿਸਾਨ ਖੇਤਾਂ ਵਿਚ ਜਾ ਕੇ ਬਰਬਾਦ ਹੋਈਆਂ ਫ਼ਸਲਾਂ ਨੂੰ ਭਰੀਆਂ ਅੱਖਾਂ ਨਾਲ ਦੇਖ ਰਹੇ ਹਨ ਤੇਜ਼ ਵਰਖਾ ਨੇ ਹਜ਼ਾਰਾਂ-ਲੱਖਾਂ ਹੈਕਟੇਅਰ ਫ਼ਸਲ ਬਰਬਾਦ ਕਰ ਦਿੱਤੀ ਕਈ ਮਹੀਨਿਆਂ ਦੀ ਮਿਹਨਤ ਪਲ ਭਰ ਵਿਚ ਪਾਣੀ-ਪਾਣੀ ਹੋ ਗਈ ਆਪਣੇ ਖੇਤਾਂ ਵਿਚ ਕਿਸਾਨ ਵਿਚਾਰੇ ਮਜ਼ਬੂਰ ਖੜ੍ਹੇ ਹੋ ਕੇ ਕੁਦਰਤ ਦੇ ਕਹਿਰ ਨਾਲ ਬਰਬਾਦ ਹੁੰਦੀਆਂ ਆਪਣੀਆਂ ਫ਼ਸਲਾਂ ਦੇਖਦੇ ਰਹੇ ਦੇਖਦੇ ਨਾ, ਤਾਂ ਹੋਰ ਕਰ ਵੀ ਕੀ ਸਕਦੇ ਸਨ? ਆਖ਼ਰ ਕੁਦਰਤ ਦੀ ਕਰੋਪੀ ਸਾਹਮਣੇ ਕਿਸੇ ਦੀ ਕੀ ਮਜ਼ਾਲ?

ਤਬਾਹੀ ਤੋਂ ਬਾਅਦ ਕਿਸਾਨ ਆਪਣੀਆਂ ਉੱਜੜਦੀਆਂ ਫ਼ਸਲਾਂ ਨੂੰ ਮਨ ਮਸੋਸ ਕੇ ਬੱਸ ਚੁੱਪਚਾਪ ਦੇਖਦੇ ਰਹੇ ਇਹ ਦੁਖਦਾਈ ਨਜ਼ਾਰਾ ਦੇਖ ਕੇ ਕਿਸਾਨ ਕੀ ਮਹਿਸੂਸ ਕਰਦੇ ਹੋਣਗੇ, ਇਹ ਅਸੀਂ-ਤੁਸੀਂ ਸ਼ਾਇਦ ਅੰਦਾਜ਼ਾ ਵੀ ਨਹੀਂ ਲਾ ਸਕਦੇ! ਕਿਸਾਨਾਂ ਲਈ ਉਨ੍ਹਾਂ ਦੀਆਂ ਫ਼ਸਲਾਂ ਨਵਜੰਮੇ ਬੱਚੇ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਛੇ ਮਹੀਨੇ ਆਪਣੀ ਔਲਾਦ ਵਾਂਗ ਪਾਲ਼ਦਾ-ਸਾਂਭਦਾ ਹੈ ਨਵਜੰਮੇ ਬੱਚੇ ਸਾਡੇ ਲਈ ਕਿੰਨੇ ਪਿਆਰੇ ਹੁੰਦੇ ਹਨ

ਸ਼ਾਇਦ ਦੱਸਣ ਦੀ ਲੋੜ ਨਹੀਂ? ਸੋਚੋ, ਜਦੋਂ ਕਿਸਾਨਾਂ ਦੇ ਫ਼ਸਲਨੁਮਾ ਬੱਚੇ ਉਨ੍ਹਾਂ ਦੀਆਂ ਅੱਖਾਂ ਤੋਂ ਸਦਾ ਲਈ ਓਹਲੇ ਹੋ ਜਾਣ, ਤਾਂ ਉਨ੍ਹਾਂ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ? ਸਤੰਬਰ ਦੇ ਅੰਤ ਵਿਚ ਜ਼ਿਆਦਾ ਮੀਂਹ ਪੈਣਾ ਨਿਸ਼ਚਿਤ ਰੂਪ ਨਾਲ ਖੇਤੀ-ਕਿਸਾਨੀ ਲਈ ਨੁਕਸਾਨਦੇਹ ਹੁੰਦਾ ਹੈ ਇਸ ਸਮੇਂ ਝੋਨੇ ਦੀ ਫ਼ਸਲ ਅੱਧੀ ਪੱਕੀ ਖੇਤਾਂ ਵਿਚ ਖੜ੍ਹੀ ਹੁੰਦੀ ਹੈ ਕਈ ਥਾਵਾਂ ’ਤੇ ਤਾਂ ਪੱਕ ਚੁੱਕੀ ਹੁੰਦੀ ਹੈ ਮੌਸਮ ਵਿਗਿਆਨੀਆਂ ਨੇ ਫ਼ਿਲਹਾਲ ਮੌਜ਼ੂਦਾ ਮੀਂਹ ਦਾ ਕਾਰਨ ਪੱਛਮੀ ਖੇਤਰ ਦੇ ਉੱਪਰੀ ਹਿੱਸੇ ਵਿਚ ਵਗਦੀਆਂ ਚੱਕਰਵਾਤੀ ਹਵਾਵਾਂ ਨੂੰ ਦੱਸਿਆ ਹੈ ਇਹ ਵੀ ਸਭ ਕੁਦਰਤ ਦੀ ਹੀ ਮਾਇਆ ਹੈ ਜਿਸ ਦੇ ਸਾਹਮਣੇ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ

ਫ਼ਿਲਹਾਲ, ਸਮੁੱਚੇ ਦੇਸ਼ ਭਰ ਵਿਚ ਲਗਾਤਾਰ ਪਿਛਲੇ ਹਫ਼ਤੇ ਤਿੰਨ ਦਿਨ ਪਏ ਤੇਜ਼ ਮੀਂਹ ਨੇ ਫ਼ਸਲਾਂ ਨੂੰ ਜ਼ਮੀਨ ’ਤੇ ਵਿਛਾ ਦਿੱਤਾ ਹੈ ਜਦੋਂ ਤੱਕ ਉੱਠਣਗੀਆਂ, ਉਦੋਂ ਤੱਕ ਮੁੰਜਰਾਂ ਦੇ ਦਾਣੇ ਸੜ ਚੁੱਕੇ ਹੋਣਗੇ ਝੋਨੇ ਤੋਂ ਇਲਾਵਾ ਇਸ ਸਮੇਂ ਗੰਨਾ ਵੀ ਖੇਤਾਂ ਵਿਚ ਪੱਕਿਆ ਖੜ੍ਹਾ ਹੈ, ਉਹ ਵੀ ਮੀਂਹ ਅਤੇ ਗੜੇਮਾਰੀ ਨਾਲ ਬਰਬਾਦ ਹੋਇਆ ਹੈ ਤਰਾਈ ਵਰਗੇ ਕਈ ਜ਼ਿਲ੍ਹਿਆਂ ਵਿਚ ਖੇਤਾਂ ਅੰਦਰ ਪਾਣੀ ਗੋਡੇ-ਗੋਡੇ ਭਰਿਆ ਹੋਇਆ ਹੈ ਹੇਠਲੇ ਇਲਾਕਿਆਂ ਵਿਚ ਤਾਂ ਹੜ ਵਰਗੇ ਹਾਲਾਤ ਬਣੇ ਹੋਏ ਹਨ,

ਉੱਥੇ ਸਬਜ਼ੀਆਂ ਅਤੇ ਕੱਚੀਆਂ ਫ਼ਸਲਾਂ ਖੇਤਾਂ ਵਿਚ ਹੀ ਸੜਨ ਲੱਗੀਆਂ ਹਨ ਮੂਲੀ, ਮੂੰਗਫ਼ਲੀ, ਪਾਲਕ, ਗੋਭੀ ਦਾ ਤਾਂ ਨਾਮੋ-ਨਿਸ਼ਾਨ ਮਿਟ ਗਿਆ ਹੈ ਖਾਸਕਰ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼ ਵਰਗੇ ਇਲਾਕਿਆਂ ਵਿਚ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ ਦਰਅਸਲ, ਇਹ ਸੂਬੇ ਅਜਿਹੇ ਹਨ ਜਿੱਥੇ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਝੋਨੇ ਦੀ ਫ਼ਸਲ ਇਸ ਮੌਸਮ ਵਿਚ ਬਹੁਤਾਤ ਵਿਚ ਹੁੰਦੀ ਹੈ ਪੰਜਾਬ ਨੂੰ ਜਿਵੇਂ ਝੋਨੇ ਦਾ ਕਟੋਰਾ ਕਹਿੰਦੇ ਹਨ, ਤਾਂ ਉੱਥੇ ਤਰਾਈ ਖੇਤਰ ਸਮੁੱਚੇ ਹਿੰਦੁਸਤਾਨ ਵਿਚ ਝੋਨ ਉਗਾਉਣ ਲਈ ਪ੍ਰਸਿੱਧ ਹੈ

ਦੋਵੇਂ ਥਾਈਂ ਮੀਂਹ ਨੇ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਹੈ ਫ਼ਿਲਹਾਲ ਨੁਕਸਾਨ ਦੀ ਭਰਪਾਈ ਲਈ ਸੂਬਾ ਸਰਕਾਰਾਂ ਨੇ ਪ੍ਰਭਾਵਿਤ ਇਲਾਕਿਆਂ ਵਿਚ ਸਰਵੇ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਜਾਂਚ ਟੀਮਾਂ ਨੂੰ ਭੇਜਿਆ ਜਾਣ ਲੱਗਾ ਹੈ ਸ਼ਾਸਨ ਦੇ ਆਦੇਸ਼ਾਂ ’ਤੇ ਸੂਬਾ ਪੱਧਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਮੁਸ਼ਤੈਦ ਹੋ ਗਏ ਹਨ ਫ਼ਾਈਨਲ ਰਿਪੋਰਟ ਮਿਲਣ ਤੋਂ ਬਾਅਦ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਪਰ , ਸਵਾਲ ਉੱਠਦਾ ਹੈ ਕਿ ਕੀ ਮੁਆਵਜ਼ੇ ਨਾਲ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਹੋ ਜਾਵੇਗੀ, ਸ਼ਾਇਦ ਨਹੀਂ? ਸਭ ਨੂੰ ਪਤਾ ਹੈ ਕਿ ਕਿੰਨਾ ਮੁਆਵਜ਼ਾ ਮਿਲੇਗਾ, ਸ਼ਾਇਦ ਨਾ-ਮਾਤਰ ਦਾ?

ਜੇਕਰ ਯਾਦ ਹੋਵੇ ਤਾਂ ਬੀਤੇ ਸਾਲ ਵੀ ਇਸੇ ਮੌਸਮ ਵਿਚ ਬੇਹਿਸਾਬੇ ਮੀਂਹ ਨੇ ਕਿਸਾਨਾਂ ਨੂੰ ਬੇਹਾਲ ਕੀਤਾ ਸੀ ਪਤਾ ਨਹੀਂ ਖੇਤੀ ਕਿਸਾਨੀ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ ਕਿਉਂਕਿ ਖੇਤੀ ਖੇਤਰ ’ਤੇ ਉਂਜ ਹੀ ਸੰਕਟ ਦੇ ਬੱਦਲ ਛਾਏ ਹੋਏ ਅਤੇ ਬੇਮੌਸਮੇ ਮੀਂਹ ਨੇ ਸੰਕਟ ਹੋਰ ਡੂੰਘਾ ਕਰ ਦਿੱਤਾ ਹੈ ਅਜਿਹੀਆਂ ਸਥਿਤੀਆਂ ਵਿਚ ਕਿਸਾਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਰਨ ਤਾਂ ਕੀ ਕਰਨ? ਕਾਗਜ਼ਾਂ ਵਿਚ ਕਿਸਾਨਾਂ ਲਈ ਕਲਿਆਣਕਾਰੀ ਸਰਕਾਰੀ ਸਹੂਲਤਾਂ ਦੀ ਕੋਈ ਕਮੀ ਨਹੀਂ ਫ਼ਸਲਾਂ ਨੂੰ ਐਮਐਸਪੀ ’ਤੇ ਖਰੀਦਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ,

ਹੋਰ ਫ਼ਸਲਾਂ ਦੀ ਉਚਿਤ ਕੀਮਤ ਦੇਣ ਦਾ ਦਮ ਭਰਿਆ ਜਾਂਦਾ ਹੈ ਪਰ, ਜ਼ਮੀਨ ’ਤੇ ਸੱਚਾਈ ਸਿਫ਼ਰ ਹੁੰਦੀ ਹੈ ਦਰਅਸਲ, ਸੱਚਾਈ ਤਾਂ ਇਹ ਹੈ ਕਿ ਕਿਸਾਨ ਬੇਸਹਾਰਾ ਹੋਇਆ ਪਿਆ ਹੈ ਸੁਖ-ਸਹੂਲਤਾਂ ਤੋਂ ਉਹ ਕੋਹਾਂ ਦੂਰ ਹੈ ਸਬਸਿਡੀ ਵਾਲੀਆਂ ਖਾਦਾਂ ਵੀ ਉਨ੍ਹਾਂ ਨੂੰ ਬਲੈਕ ਵਿਚ ਖਰੀਦਣੀਆਂ ਪੈਂਦੀਆਂ ਹਨ ਯੂਰੀਆ ਅਜਿਹੀ ਜ਼ਰੂਰੀ ਖਾਦ ਹੈ ਜਿਸ ਤੋਂ ਬਿਨਾ ਫ਼ਸਲਾਂ ਦਾ ਉੱਗਣਾ ਹੁਣ ਸੰਭਵ ਨਹੀਂ! ਉਸ ਦੀ ਕਿੱਲਤ ਨਾਲ ਵੀ ਕਿਸਾਨਾਂ ਨੂੰ ਬੀਤੇ ਕਈ ਸਾਲਾਂ ਤੋਂ ਜੂਝਣਾ ਪੈ ਰਿਹਾ ਹੈ ਬਾਅਦ ਵਿਚ ਰਹਿੰਦੀ-ਖੂੰਹਦੀ ਕਸਰ ਕੁਦਰਤ ਕੱਢ ਦਿੰਦੀ ਹੈ ਇਸ ਸਮੇਂ ਮੀਂਹ ਤੋਂ ਜੋ ਫ਼ਸਲਾਂ ਬਚ ਗਈਆਂ ਹਨ ਉਨ੍ਹਾਂ ਦਾ ਦਾਣਾ ਕਾਲਾ ਪੈ ਜਾਵੇਗਾ, ਜਿਸ ਨੂੰ ਮੰਡੀ ਵਿਚ ਸਰਕਾਰ ਦੁਆਰਾ ਤੈਅ ਕੀਤੀ ਕੀਮਤ ’ਤੇ ਨਹੀਂ ਖਰੀਦਿਆ ਜਾਵੇਗਾ ਮਜ਼ਬੂਰੀ ਵਿਚ ਉਸ ਨੂੰ ਕਿਸਾਨ ਅੱਧੀ-ਅਧੂਰੀ ਕੀਮਤ ’ਤੇ ਵੇਚਣ ਲਈ ਮਜ਼ਬੂਰ ਹੋਣਗੇ

ਕਾਇਦੇ ਨਾਲ ਗੌਰ ਕਰੀਏ ਤਾਂ ਫ਼ਸਲਾਂ ਦੇ ਨੁਕਸਾਨ ਦਾ ਬਦਲ ਮੁਆਵਜ਼ਾ ਬਿਲਕੁਲ ਨਹੀਂ ਹੋ ਸਕਦਾ ਬਰਬਾਦੀ ਦੀ ਭਰਪਾਈ ਮੁਆਵਜ਼ੇ ਨਾਲ ਨਹੀਂ ਕੀਤੀ ਜਾ ਸਕਦੀ ਇਸ ਲਈ ਬੀਮਾ ਯੋਜਨਾ ਨੂੰ ਠੀਕ ਤਰ੍ਹਾਂ ਲਾਗੂ ਕਰਨਾ ਹੋਵੇਗਾ ਉਂਜ, ਯੋਜਨਾ ਹੁਣ ਵੀ ਲਾਗੂ ਹੈ, ਪਰ ਜਿਸ ਢੰਗ ਨਾਲ ਲਾਗੂ ਹੋਣੀ ਚਾਹੀਦੀ ਹੈ,

ਉਹੋ-ਜਿਹੀ ਨਹੀਂ ਹੈ! ਫ਼ਸਲ ਬਰਬਾਦ ਹੋਣ ’ਤੇ ਕਿਸਾਨਾਂ ਨੂੰ ਪ੍ਰਤੀ ਏਕੜ ਉਚਿਤ ਬੀਮਾ ਫ਼ਸਲ ਦੇ ਮੁਤਾਬਿਕ ਦੇਣ ਦੀ ਤਜ਼ਵੀਜ਼ ਬਣਾਈ ਜਾਵੇ ਕੇਂਦਰ ਸਰਕਾਰ ਤੋਂ ਲੈ ਕੇ ਸਾਰੀਆਂ ਸੂਬਾ ਸਰਕਾਰਾਂ ਨੂੰ ਇਸ ਦਿਸ਼ਾ ਵਿਚ ਕਦਮ ਚੁੱਕਣ ਦੀ ਦਰਕਾਰ ਹੈ ਇਸ ਸਮੇਂ ਕਿਸਾਨਾਂ ਦੀ ਛੇ ਮਹੀਨੇ ਦੀ ਕਮਾਈ ਪਾਣੀ ਵਿਚ ਰੁੜ੍ਹੀ ਹੈ ਇਸੇ ਦਰਮਿਆਨ ਕਿਸਾਨਾਂ ਨੇ ਕ੍ਰੇਡਿਟ ਕਾਰਡ, ਬੈਂਕ ਲੋਨ ਅਤੇ ਉਧਾਰ ਲੈ ਕੇ ਫ਼ਸਲਾਂ ਨੂੰ ਉਗਾਉਣ ਵਿਚ ਲਾਇਆ ਹੋਵੇਗਾ ਸੌ ਰੁਪਏ ਦੇ ਆਸ-ਪਾਸ ਡੀਜ਼ਲ ਦੀ ਕੀਮਤ ਹੈ ਬਾਕੀ ਯੂਰੀਆ, ਡਾਈ, ਪੋਟਾਸ਼ ਵਰਗੀਆਂ ਖਾਦਾਂ ਦੀਆਂ ਦੁੱਗਣੀਆਂ-ਤਿੱਗਣੀਆਂ ਕੀਮਤਾਂ ਨੇ ਪਹਿਲਾਂ ਤੋਂ ਹੀ ਅੰਨਦਾਤਿਆਂ ਨੂੰ ਬੇਹਾਲ ਕੀਤਾ ਹੋਇਆ ਹੈ

ਕਾਇਦੇ ਨਾਲ ਅਨੁਮਾਨ ਲਾਇਆ ਜਾਵੇ ਤਾਂ ਕਿਸਾਨਾਂ ਦੀ ਲਾਗਤ ਦਾ ਮੁੱਲ ਵੀ ਫ਼ਸਲਾਂ ਨਾਲ ਨਹੀਂ ਮੁੜ ਰਿਹਾ ਇਹੀ ਵਜ੍ਹਾ ਹੈ ਕਿ ਖੇਤੀ ਨਿੱਤ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਇਸੇ ਕਾਰਨ ਕਿਸਾਨਾਂ ਦਾ ਹੌਲੀ-ਹੌਲੀ ਕਿਸਾਨੀ ਤੋਂ ਮੋਹਭੰਗ ਵੀ ਹੁੰਦਾ ਜਾ ਰਿਹਾ ਹੈ ਇਸੇ ਲਈ ਨਿਸ਼ਚਿਤ ਰੂਪ ਨਾਲ ਓਨਾ ਮੁਆਵਜ਼ਾ ਹਕੂਮਤਾਂ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਬਰਬਾਦ ਹੋਈਆਂ ਫ਼ਸਲਾਂ ਦਾ ਨਹੀਂ ਦਿੱਤਾ ਜਾਂਦਾ ਅਜਿਹੀ ਨੀਤੀ-ਨਿਯਮ ਬਣਾਏ ਜਾਣ ਦੀ ਦਰਕਾਰ ਹੈ

ਜਿਸ ਨਾਲ ਕਿਸਾਨ ਬੇਮੌਸਮੇ ਮੀਂਹ, ਗੜਿਆਂ ਅਤੇ ਬਿਜਲੀ ਡਿੱਗਣ ਆਦਿ ਦੀਆਂ ਘਟਨਾਵਾਂ ਨਾਲ ਬਰਬਾਦ ਹੋਈਆਂ ਫ਼ਸਲਾਂ ਦੇ ਨੁਕਸਾਨ ਤੋਂ ਉੱਭਰ ਸਕਣ ਇਸੇ ਨਾਲ ਖੇਤੀ ’ਤੇ ਆਏ ਸੰਕਟ ਨਾਲ ਵੀ ਲੜਿਆ ਜਾ ਸਕਦਾ ਹੈ ਕਿਉਂਕਿ ਇਸ ਸੈਕਟਰ ਤੋਂ ਨਾ ਤਾਂ ਸਰਕਾਰਾਂ ਮੂੰਹ ਮੋੜ ਸਕਦੀਆਂ ਹਨ ਅਤੇ ਨਾ ਹੀ ਕੋਈ ਹੋਰ! ਖੇਤੀ ਸੈਕਟਰ ਸਮੁੱਚੀ ਜੀਡੀਪੀ ਵਿਚ ਕਰੀਬ ਵੀਹ-ਪੱਚੀ ਫੀਸਦੀ ਭੂਮਿਕਾ ਨਿਭਾਉਂਦਾ ਹੈ ਕਾਇਦੇ ਨਾਲ ਦੇਖੀਏ ਤਾਂ ਕੋਰੋਨਾ ਸੰਕਟ ਵਿਚ ਡਾਵਾਂਡੋਲ ਹੋਈ ਅਰਥਵਿਵਸਥਾ ਨੂੰ ਖੇਤੀ ਸੈਕਟਰ ਨੇ ਹੀ ਉਭਾਰਿਆ ਇਸ ਲਈ ਖੇਤੀ ਨੂੰ ਹਲਕੇ ਵਿਚ ਨਹੀਂ ਲੈ ਸਕਦੇ ਜੇਕਰ ਲਵਾਂਗੇ ਤਾਂ ਉਸ ਦਾ ਖਮਿਆਜ਼ਾ ਭੁਗਤਣ ਵਿਚ ਸਾਨੂੰ ਦੇਰ ਨਹੀਂ ਲੱਗੇਗੀ

ਡਾ. ਰਮੇਸ਼ਾ ਠਾਕੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ