ਐਚਐਸਐਸਸੀ ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ : ਐਚਸੀਐਸ ਦੀ ਮੁੱਖ ਪ੍ਰੀਖਿਆ ਤੇ 126 ਅਹੁਦਿਆਂ ’ਤੇ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਟਲੀ

ਪ੍ਰੀਖਿਆ ਟਾਲਣ ਪਿੱਛੇ ਪ੍ਰਸ਼ਾਸਨਿਕ ਕਾਰਨ ਦੱਸਿਆ, ਛੇਤੀ ਹੀ ਨਵਾਂ ਸ਼ਿਡੀਊਲ ਜਾਰੀ ਕੀਤਾ ਜਾਵੇਗਾ

(ਸੱਚ ਕਹੂੰ ਨਿਊਜ਼) ਸੋਨੀਪਤ। ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਨੇ 21 ਤੇ 22 ਨਵੰਬਰ ਨੂੰ ਹੋਣ ਵਾਲੀ ਭਰਤੀ ਪ੍ਰੀਖਿਆ ਤੋਂ ਬਾਅਦ ਹੁਦ ਐਚਸੀਐਸ ਤੇ ਹੋਰ ਸਬੰਧਿਤ ਮੁੱਖ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਹੈ ਐਸਸੀਐਸ ਪ੍ਰੀਖਿਆ 3 ਤੋਂ 5 ਦਸੰਬਰ ਤੱਕ ਪੰਚਕੂਲਾ ’ਚ ਹੋਣੀ ਸੀ ਚੋਣ ਕਮਿਸ਼ਨ ਨੇ ਐਚਸੀਐਸ ਪ੍ਰੀਖਿਆ ਦਾ ਨਵਾਂ ਸ਼ਿਡੀਊਲ ਛੇਤੀ ਹੀ ਜਾਰੀ ਕਰਨ ਦੀ ਗੱਲ ਕਹੀ ਹੈ ਇੱਕ ਦਿਨ ’ਚ ਕਈ ਵਿਭਾਗਾਂ ’ਚ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਕੇ ਚੋਣ ਕਮਿਸ਼ਨ ਨੇ ਬੇਰੁਜ਼ਗਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਪ੍ਰੀਖਿਆ ਨੂੰ ਰੱਦ ਕਰਨ ਦਾ ਕਾਰਨ ਵੀ ਪ੍ਰਸ਼ਾਸਨਿਕ ਦੱਸਿਆ ਗਿਆ ਹੈ।

ਕਮਿਸ਼ਨ ਨੇ 21 ਤੇ 22 ਨਵੰਬਰ ਨੂੰ ਹੋਣ ਵਾਲੀ ਭਰਤੀ ਪ੍ਰੀਖਿਆ ਇੱਕ ਦਿਨ ਪਹਿਲਾਂ ਮੁਲਤਵੀ ਕਰ ਦਿੱਤੀ ਇਹ ਫੈਸਲਾ ਉਸ ਸਮੇਂ ਆਇਆ ਜਦੋਂਕਿ ਸਰਕਾਰੀ ਨੌਕਰੀ ਦੀ ਉਮੀਦ ਲਾਏ ਬੈਠੇ ਬੇਰੁਜ਼ਗਾਰ ਆਪਣੇ ਪ੍ਰੀਖਿਆ ਸੈਂਟਰਾਂ ’ਤੇ ਪਹੁੰਚਣ ਤੇ ਪ੍ਰੀਖਿਆ ਲਈ ਤੈਅ ਮਾਪਦੰਡ ਪੂਰਾ ਕਰਨ ’ਚ ਜੁਟੇ ਸਨ ਕਮਿਸ਼ਨ ਨੇ ਪ੍ਰੀਖਿਆ ਟਾਲਣ ਪਿੱਛੇ ਪ੍ਰਸ਼ਾਸਨਿਕ ਕਾਰਨ ਦੱਸਿਆ ਹੈ ਛੇਤੀ ਹੀ ਨਵਾਂ ਸ਼ਿਡੀਊਲ ਜਾਰੀ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ