ਆਨਲਾਈਨ ਪ੍ਰੋਗਰਾਮ ਨੂੰ ਲੈ ਕੇ ਨੂਰਾਨੀ ਧਾਮ ਪਟਿਆਲਾ ਵਿਖੇ ਸਾਧ-ਸੰਗਤ ’ਚ ਭਾਰੀ ਉਤਸ਼ਾਹ

ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਸਾਧ-ਸੰਗਤ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ਾਹ ਸਤਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਆਨਲਾਈਨ ਪ੍ਰੋਗਰਾਮ ਵਿਚ ਵੱਡੀ ਗਿਣਤੀ ਚ ਸਾਧ ਸੰਗਤ ਸ਼ਿਰਕਤ ਕਰ ਰਹੀ ਹੈ । ਪਹਿਲੀ ਵਾਰ ਪੁੱਜਣ ਵਾਲੇ ਜੀਵਾਂ ਦੀ ਗਿਣਤੀ ਵੀ ਵਧੇਰੇ ਹੈ। ਪਟਿਆਲਾ ਜ਼ਿਲ੍ਹੇ ਦੇ ਜ਼ਿੰਮੇਵਾਰਾਂ ਵੱਲੋਂ ਸਾਧ ਸੰਗਤ ਲਈ ਢੁੱਕਵੇਂ ਪ੍ਰਬੰਧ ਕੀਤੇ ਹੋਏ ਹਨ ਅਤੇ ਵੱਖ ਵੱਖ ਟਰੈਫਿਕ ਗਰਾਊਂਡ ਵੀ ਬਣਾਏ ਗਏ ਹਨ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਵਾਹਨ ਟਰੈਫਿਕ ਗਰਾਊਂਡਾਂ ਵਿੱਚ ਸੱਜ ਚੁੱਕੇ ਹਨ ।

ਪਟਿਆਲਾ- ਸੰਗਰੂਰ ਮੁੱਖ ਮਾਰਗ ਤੋਂ ਗੁਜ਼ਰਨ ਵਾਲੇ ਲੋਕ ਸਾਧ ਸੰਗਤ ਦੇ ਇਕੱਠ ਨੂੰ ਖੜ੍ਹ ਖੜ੍ਹ ਕੇ ਦੇਖ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਇੱਥੇ ਬਾਬਾ ਜੀ ਪੁੱਜ ਰਹੇ ਹਨ । 45 ਮੈਂਬਰ ਹਰਮਿੰਦਰ ਨੋਨਾ, ਵਿਜੈ ਨਾਭਾ, ਹਰਮੇਲ ਘੱਗਾ, ਕੁਲਵੰਤ ਰਾਏ ,ਜਗਦੀਸ਼ ਖੰਨਾ ਆਦਿ ਨੇ ਦੱਸਿਆ ਕਿ ਆਨਲਾਈਨ ਪ੍ਰੋਗਰਾਮ ਨੂੰ ਲੈ ਕੇ ਸਾਧ ਸੰਗਤ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ