ਸੀ.ਪੀ.ਐਮ ਦੀ ਰੈਲੀ ਲਈ ਇਲਾਕੇ ‘ਚ ਭਾਰੀ ਉਤਸ਼ਾਹ

ਪਾਰਟੀ ਦੀ ਮੀਟਿੰਗ ਕਸਬੇ ‘ਚ ਹੋਈ

ਲੌਂਗੋਵਾਲ (ਕ੍ਰਿਸ਼ਨ ਲੌਂਗੋਵਾਲ) ‍ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਬ੍ਰਾਂਚ ਲੌਂਗੋਵਾਲ ਦੀ ਮੀਟਿੰਗ ਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮਾ. ਮੱਘਰ ਸਿੰਘ ਭੁੱਲਰ ਦੇ ਘਰ ਹੋਈ । ਇਸ ਮੌਕੇ ਸੀ.ਪੀ.ਆਈ (ਐਮ) ਦੇ ਜਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਰਾਮ ਸਿੰਘ ਸੋਹੀਆਂ ਤੇ ਤਹਿਸੀਲ ਸਕੱਤਰ ਸਤਵੀਰ ਤੁੰਗਾਂ ਵਿਸ਼ੇਸ਼ ਤੌਰ ਤੇ ਪਹੁੰਚੇ । ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਿਸਾਨ-ਮਜਦੂਰ ਵਿਰੋਧੀ ਫੈਸਲੇ ਲੈ ਰਹੀ ਹੈ, ਦੇਸ਼ ਅੰਦਰ ਹਰ ਤਬਕੇ ਦੇ ਲੋਕ ਸਰਕਾਰ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਲੁੱਟਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here