ਲੇਖ

ਮਨੁੱਖੀ ਅਧਿਕਾਰਾਂ ਦੀਆਂ ਚੁਣੌਤੀਆਂ

Human Rights Challenges

ਵਿਸ਼ਵ ਮਨੁੱਖੀ ਅਧਿਕਾਰ ਦਿਵਸ

ਵਿਸ਼ਵ ਮਨੁੱਖੀ ਅਧਿਕਾਰ ਦਿਵਸ ਹਰੇਕ ਸਾਲ 10 ਦਸੰਬਰ ਨੂੰ ਮਨਾਇਆ ਜਾਂਦਾ ਹੈ 1948 ‘ਚ 10 ਦਸੰਬਰ ਦੇ ਦਿਨ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਮਨੁੱਖੀ ਅਧਿਕਾਰ ਐਲਾਨ ਪੱਤਰ ਜਾਰੀ ਕੀਤਾ ਸੀ ਉਦੋਂ ਤੋਂ ਹਰੇਕ ਸਾਲ 10 ਦਸੰਬਰ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ ਮਨੁੱਖੀ ਅਧਿਕਾਰ ਐਲਾਨ ਪੱਤਰ ‘ਚ ਨਿਆਂ, ਸ਼ਾਂਤੀ ਤੇ ਅਜ਼ਾਦੀ ਦੀ ਬੁਨਿਆਦ ਦੇ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ ਮਨੁੱਖੀ ਅਧਿਕਾਰ ਉਹ ਅਧਿਕਾਰ ਹੈ ਜੋ ਕਿਸੇ ਵੀ ਵਿਅਕਤੀ ਲਈ ਆਮ ਤੌਰ ‘ਤੇ ਜੀਵਨ ਗੁਜ਼ਾਰਨ ਤੇ ਉਸ ਦੀ ਹੋਂਦ ਲਈ ਜ਼ਰੂਰੀ ਹੈ

ਗਰੀਬੀ  ਚੁਣੌਤੀ

ਮਨੁੱਖੀ ਅਧਿਕਾਰ ਦਿਵਸ ਦਾ ਮੁੱਖ ਉਦੇਸ਼ ਹੈ ਵਿਸ਼ਵ ‘ਚ ਕਿਸੇ ਵੀ ਵਿਅਕਤੀ, ਸਮਾਜ ਜਾਂ ਵਰਗ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਸਾਰਿਆਂ ਨੂੰ ਜੀਵਨ ਜਿਉਣ ਦੀ ਅਜ਼ਾਦੀ ਤੇ ਬਰਾਬਰ ਅਧਿਕਾਰ ਮਿਲੇ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਜ਼ਿਆਦਾ ਚੁਣੌਤੀ ਗਰੀਬੀ ਤੋਂ ਮਿਲ ਰਹੀ ਹੈ ਦੁਨੀਆ ਭਰ ‘ਚ ਹਰ 8 ‘ਚੋਂ ਇੱਕ ਵਿਅਕਤੀ ਭੁੱਖ ਨਾਲ ਜਿਓਂ ਰਿਹਾ ਹੈ 24 ਹਜ਼ਾਰ ਵਿਅਕਤੀ ਰੋਜ਼ਾਨਾ ਭੁੱਖਮਰੀ ਦੇ ਸ਼ਿਕਾਰ ਹੋ ਕੇ ਮਰ ਜਾਂਦੇ ਹਨ ਅਜਿਹੇ ਮਾਹੌਲ ‘ਚ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨਹੀਂ ਥੱਕਦੇ, ਇਹ ਪੂਰੇ ਵਿਸ਼ਵ ਲਈ ਸ਼ਰਮਨਾਕ ਹੈ

ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਮਨੁੱਖੀ ਅਧਿਕਾਰ ਹਰ ਪ੍ਰਾਣੀ ਲਈ ਮਾਇਨੇ ਰੱਖਦਾ ਹੈ ਉਹ ਚਾਹੇ ਅਮੀਰ ਹੋਵੇ ਜਾਂ ਗਰੀਬ ਦੁਨੀਆ ਦੇ ਹਰ ਰੱਜੇ-ਪੁੱਜੇ ਵਿਅਕਤੀ ਤੇ ਦੇਸ਼ ਨੂੰ ਭੁੱਖ ਤੋਂ ਪੀੜਤ ਲੋਕਾਂ ਨੂੰ ਢਿੱਡ ਭਰ ਕੇ ਖਾਣਾ ਖੁਆ ਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅੱਗੇ ਆਉਣਾ ਹੋਵੇਗਾ ਤਾਂ ਹੀ ਸਾਡਾ ਸਹੀ ਅਰਥਾਂ ‘ਚ ਮਨੁੱਖੀ ਅਧਿਕਾਰ ਦਿਵਸ ਮਨਾਉਣਾ ਸਾਰਥਿਕ ਹੋਵੇਗਾ ਭੁੱਖ ਤੇ ਗਰੀਬੀ ਨਾਲ ਲੋਕਾਂ ਦੇ ਜਿਉਣ ਦਾ ਅਧਿਕਾਰ ਖਤਰੇ ‘ਚ ਪੈ ਜਾਂਦਾ ਹੈ ਤਾਂ ਹੋਰ ਮਨੁੱਖੀ ਅਧਿਕਾਰਾਂ, ਜਿਵੇਂ- ਬਰਾਬਰਤਾ, ਵਿਚਾਰਕ ਅਜ਼ਾਦੇ, ਧਾਰਮਿਕ ਅਜ਼ਾਦੀ ਬਾਰੇ ਗੱਲਾਂ ਕਰਨਾ ਬੇਮਾਨੀ ਹੈ ਬਾਲ ਮਜ਼ਦੂਰੀ, ਔਰਤਾਂ ਦਾ ਸਰੀਰਕ ਸ਼ੋਸ਼ਣ, ਧਾਰਮਿਕ ਘੱਟ ਗਿਣਤੀਆਂ ਦਾ ਸ਼ੋਸ਼ਣ, ਜਾਤੀਗਤ ਭੇਦਭਾਵ, ਲੁੱਟ-ਖਸੁੱਟ, ਦੁਰਾਚਾਰ ਆਦਿ ਸਾਰੀਆਂ ਗੱਲਾਂ ਮਨੁੱਖੀ ਅਧਿਕਾਰਾਂ ਖਿਲਾਫ ਜਾਂਦੀਆਂ ਹਨ

ਭਾਰਤ ਨੇ 1993 ‘ਚ ਮਨੁੱਖੀ ਅਧਿਕਾਰ ਕਮਿਸ਼ਨ ਦਾ ਗਠਨ ਕਰਕੇ ਇਸ ਨੂੰ ਇੱਕ ਕਾਨੂੰਨ ਦੇ ਤੌਰ ‘ਤੇ ਲਾਗੂ ਕੀਤਾ ਮਨੁੱਖੀ ਅਧਿਕਾਰ ਤੋਂ ਭਾਵ ਉਨ੍ਹਾਂ ਸਾਰਿਆਂ ਅਧਿਕਾਰਾਂ ਤੋਂ ਹੈ ਜੋ ਵਿਅਕਤੀ ਦੇ ਜੀਵਨ, ਅਜ਼ਾਦੀ, ਬਰਾਬਰਤਾ ਤੇ ਵੱਕਾਰੀ ਨਾਲ ਜੁੜੇ ਹੋਏ ਹਨ ਇਹ ਸਾਰੇ ਅਧਿਕਾਰ ਭਾਰਤੀ ਸੰਵਿਧਾਨ ਦੇ ਭਾਗ-3 ‘ਚ ਬੁਨਿਆਦੀ ਅਧਿਕਾਰਾਂ ਦੇ ਨਾਂਅ ਹੇਠ ਦਰਜ ਕੀਤੇ ਗਏ ਹਨ ਮਨੁੱਖੀ ਅਧਿਕਾਰ ਦਿਵਸ ਮਨਾਉਣ ਦਾ ਉਦੇਸ਼ ਪੂਰੀ ਦੁਨੀਆ ‘ਚ ਲਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ

ਕਮੀਆਂ ‘ਤੇ ਵਿਚਾਰ

ਇਸ ਤੋਂ ਇਲਾਵਾ ਇਸ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕਰਨਾ ਵੀ ਮਨੁੱਖੀ ਅਧਿਕਾਰ ਦਿਵਸ ਦਾ ਮੁੱਖ ਉਦੇਸ਼ ਹੈ, ਤਾਂ ਕਿ ਇਸ ‘ਚ ਮੌਜ਼ੂਦ ਕਮੀਆਂ ਨੂੰ ਸਮੇਂ-ਸਮੇਂ ‘ਤੇ ਵਿਚਾਰ ਕਰਕੇ ਦੂਰ ਕੀਤਾ ਜਾ ਸਕੇ ਮਨੁੱਖੀ ਅਧਿਕਾਰ ਇੱਕ ਵਿਅਕਤੀ ਦੀ ਕੌਮੀਅਤ, ਉਸ ਦੇ ਨਿਵਾਸ, ਲਿੰਗ ਜਾਂ ਹੋਰ ਸਥਿਤੀ ‘ਤੇ ਧਿਆਨ ਦਿੱਤੇ ਬਿਨਾ ਸਾਰੇ ਮਨੁੱਖਾਂ ਲਈ ਸਮਾਨ ਅਧਿਕਾਰ ਹਨ ਸਾਰੇ ਸਮਾਨ ਤੌਰ ‘ਤੇ ਭੇਦਭਾਵ ਰਹਿਤ ਮਨੁੱਖੀ ਅਧਿਕਾਰਾਂ ਦੇ ਹੱਕਦਾਰ ਹਨ

ਇਹ ਅਧਿਕਾਰ ਆਪਸ ‘ਚ ਸਬੰਧਿਤ ਹਨ, ਜੋ ਵੰਡੇ ਨਹੀਂ ਜਾ ਸਕਦੇ ਹਨ ਸੱਚ ਤਾਂ ਇਹ ਹੈ ਕਿ ਅਸੀਂ ਅਜਿਹੇ ਸਮੇਂ ‘ਚ ਮਨੁੱਖੀ ਅਧਿਕਾਰਾਂ ਦੀ ਚਰਚਾ ਕਰ ਰਹੇ ਹਾਂ ਜਦੋਂ ਜ਼ਿਆਦਾਤਰ ਜਨਤਾ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੈ ਇਹ ਜਨਤਾ ਅੱਜ ਵੀ ਰੋਟੀ, ਕੱਪੜੇ ਮਕਾਨ ਦੀਆਂ ਬੁਨਿਆਦੀ ਸਹੂਤਲਾਂ ਦੀ ਪ੍ਰਾਪਤੀ ਲਈ ਜੂਝ ਰਹੀ ਹੈ ਸਾਡਾ ਦੇਸ਼ ਭਾਰਤ ਜਿੱਥੇ 70 ਫਸਦੀ ਜਨਤਾ ਅੱਜ ਵੀ ਪਿੰਡ ‘ਚ ਰੌਸ਼ਨੀ ਦਾ ਮਤਲਬ ਲੱਭ ਰਹੀ Âੈ ਪੀਣ ਦਾ ਸਾਫ ਪਾਣੀ ਨਹੀਂ ਹੈ, ਜਿਸ ਕਾਰਨ ਹਜ਼ਾਰਾਂ ਬੱਚੇ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ

ਜਿੱਥੇ ਦੋ ਜੂਨ ਨੂੰ ਰੋਟੀ ਤੇ ਮਾਣ-ਸਨਮਾਨ ਭਰੇ ਜੀਵਨ ਦੀ ਤਲਾਸ਼ ‘ਚ ਕਰਜ ‘ਚ ਡੁੱਬੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ  ਉੱਥੇ ਅਧਿਕਾਰ ਦੀ ਗੱਲ ਕਰਨ ਕੌਣ ਅੱਗੇ ਆਵੇਗਾ? ਇਹ ਵੀ ਸੱਚਾਈ ਹੈ ਕਿ ਸਰਕਾਰ ਆਉਂਦੀ-ਜਾਂਦੀ ਰਹਿੰਦੀ ਹੈ ਪਰ ਗਰੀਬ ਦੇ ਅਧਿਕਾਰ ਅੱਜ ਵੀ ਦੱਬੇ-ਕੁਚਲੇ ਜਾ ਰਹੇ ਹਨ ਗਰੀਬ, ਦਲਿਤ ਤੇ ਦਬੇ ਕੁਚਲੇ ਲੋਕਾਂ ਦੇ ਚਿਹਰਿਆਂ ‘ਤੇ ਜੇਕਰ ਮੁਸਕਾਨ ਆ ਜਾਵੇ ਤਾਂ ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦਾ ਅਸਾਨੀ ਨਾਲ ਪਤਾ ਚੱਲ ਜਾਵੇਗਾ

ਬੱਚਿਆਂ ਤੇ ਔਰਤਾਂ ‘ਤੇ ਅੱਤਿਆਚਾਰ

ਭਾਰਤ ‘ਚ ਮਨੁੱਖੀ ਅਧਿਕਾਰ ਕਮਿਸ਼ਨ ਹੋਣ ਤੇ ਉਨ੍ਹਾਂ ਦੀ ਰੱਖਿਆ ਲਈ ਕਾਰਗਰ ਕਾਨੂੰਨ ਹੋਣ ਦੇ ਬਾਵਜ਼ੂਦ ਬੱਚਿਆਂ ਤੇ ਔਰਤਾਂ ‘ਤੇ ਅੱਤਿਆਚਾਰ, ਤਸਕਰੀ, ਆਨਰ ਕਿਲਿੰਗ, ਛੂਆਛੂਤ, ਗਰੀਬੀ, ਔਰਤਾਂ ਨਾਲ ਘਰ ਜਾਂ ਜਨਤਕ ਤੌਰ ‘ਤੇ ਹੋਣ ਵਾਲੀ ਹਿੰਸਾ ਅਜ਼ਾਦੀ ਦੇ 7 ਦਹਾਕਿਆਂ ਦੇ ਬੀਤ ਜਾਣ ਤੋਂ ਬਾਅਦ ਵੀ ਜਾਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਕੁਝ ਸਰਕਾਰ ‘ਤੇ ਨਾ ਛੱਡ ਕੇ ਆਪਣੇ ਪੱਧਰ ‘ਤੇ ਵੀ ਆਪਣੇ ਆਸ-ਪਾਸ ਹੋਣ ਵਾਲੇ ਇਨ੍ਹਾਂ ਅਧਿਕਾਰਾਂ ਨੂੰ ਰੋਕਣ ਲਈ ਮਿਲ ਕੇ ਕਦਮ ਉਠਾਉਣੇ ਹੋਣਗੇ

ਸਾਨੂੰ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਕਰਨਾ ਪਵੇਗਾ ਤਾਂ ਇਹ ਸੰਭਵ ਹੋਵੇਗਾ ਜਦੋਂ ਇੱਕ ਸੱਭਿਆ ਸਮਾਜ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਇੱਕ-ਦੂਜੇ ਦੇ ਅਧਿਕਾਰਾਂ ਨੂੰ ਬਣਿਆ ਰਹਿਣ ਦੇਵਾਂਗੇ ਇਸ ਦਿਵਸ ਦੀ ਸਾਰਥਿਕਤਾ ਤਾਂ ਹੀ ਹੋਵੇਗੀ ਜਦੋਂ ਅਸੀਂ ਇੱਕ-ਦੂਜੇ ਪ੍ਰਤੀ ਸਦਭਾਵ ਬਣਾਈ ਰੱਖਦਿਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਹੋਣਗੇ

Human, Rights, Challenges

ਪ੍ਰਸਿੱਧ ਖਬਰਾਂ

To Top