ਮਨੁੱਖਤਾ ਨੂੰ ਸਮਰਪਿਤ ਹੋ ਗਏ ਮਾਤਾ ਕ੍ਰਿਸ਼ਨਾ ਰਾਣੀ

0
314
humanity dedicating Mata Krishna Rani

ਪਰਿਵਾਰ ਨੇ ਮ੍ਰਿਤਕ ਕੀਤੀ ਮੈਡੀਕਲ ਖੋਜਾਂ ਲਈ ਦਾਨ

ਜਲਾਲਾਬਾਦ / ਲਾਧੂਕਾ ਮੰਡੀ (ਰਜਨੀਸ਼ ਰਵੀ) ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ (humanity) ਭਲਾਈ ਲਈ ਚਲਾਈ ਮੁਹਿੰਮ ਤਹਿਤ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਆਪਣੇ ਪਰਿਵਾਰਕ ਮੈਂਬਰ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਾਣਕਾਰੀ ਅਨੁਸਾਰ ਮਾਤਾ ਕ੍ਰਿਸ਼ਨਾ ਰਾਣੀ ਇੰਸਾਂ ਧਰਮਪਤਨੀ ਮਲਕੀਤ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਜਿਉਂਦੇ ਜੀਅ ਸਰੀਰਦਾਨ ਕਰਨ ਸਬੰਧੀ ਪ੍ਰਣ ਲਿਆ ਸੀ ਅਤੇ ਅੱਜ ਉਨ੍ਹਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਧੰਨਵੰਤਰੀ  ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਬਰੇਲੀ ਉੱਤਰ ਪ੍ਰਦੇਸ਼ ਨੂੰ ਦਾਨ ਕਰ ਦਿੱਤਾ

ਮਾਤਾ ਕ੍ਰਿਸ਼ਨਾ ਰਾਣੀ ਇੰਸਾਂ ਦੀ ਅੰਤਿਮ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੀਆਂ ਬੇਟੀਆਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਇਸ ਮੌਕੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਵੈਨ ਵਿੱਚ ਰਵਾਨਾ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ  ਸ਼ਾਹ ਸਤਨਾਮ ਜੀ ਗਰੀਨ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ,ਸਾਧ ਸੰਗਤ, ਸਮਾਜ ਸੇਵੀ ਅਤੇ ਮੰਡੀ ਨਿਵਾਸੀ ਮੌਜੂਦ ਸਨ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਗੱਡੀ ਉਨਾਂ ਦੇ ਘਰ ਤੋਂ   ਵੱਖ ਵੱਖ ਬਾਜ਼ਾਰਾਂ ਚ ਹੁੰਦੀ ਹੋਈ ਬਰੇਲੀ ਰਵਾਨਾ ਹੋਈ ਇਸ ਮੌਕੇ ਸ਼ਹਿਰ ਦੇ ਬਾਜ਼ਾਰਾਂ ‘ਚ ਸੱਚਖੰਡ ਵਾਸੀ  ਕ੍ਰਿਸ਼ਨਾ ਰਾਣੀ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ ਵੱਖ ਵੱਖ ਸੰਮਤੀਆਂ ਦੇ ਜ਼ਿੰਮੇਵਾਰਾਂ ਤੋਂ ਇਲਾਵਾ
ਇਸ ਮੌਕੇ ਮਲਕੀਤ ਸਿੰਘ ਇੰਸਾਂ, ਵਿੱਕੀ ਇੰਸਾਂ, ਪ੍ਰਦੀਪ ਇੰਸਾਂ, ਸੁਧੀਰ ਇੰਸਾਂ, ਵਿਸ਼ਾਲ ਇੰਸਾਂ, ਰਾਮ ਸਿੰਘ ਇੰਸਾਂ, ਜਸਵੰਤ ਸਿੰਘ ਇੰਸਾਂ, ਗੋਬਿੰਦ ਇੰਸਾਂ, ਰਮੇਸ਼ ਇੰਸਾਂ, ਮਾਸਟਰ ਦਰਸ਼ਨ  ਇੰਸਾਂ, ਦੇਸ਼ ਰਾਜ ਉਮ ਪ੍ਰਕਾਸ਼ , ਸਰਪੰਚ ਮੇਹਰ ਚੰਦ ਵਡੇਰਾ ਅਤੇ ਮੈਂਬਰ ਪੰਚਾਇਤ  ਮੌਜੂਦ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।