Humanity | ਡੇਰਾ ਸ਼ਰਧਾਲੂਆਂ ਲੋੜਵੰਦ ਭੈਣ ਨੂੰ ਮਕਾਨ ਬਣਾ ਕੇ ਦਿੱਤਾ

0
Dera sacha sauda volunteer house the needy

Humanity | ਪਿੰਡ ਵਾਸੀਆਂ ਨੇ ਸੇਵਾ ਕਾਰਜਾਂ ‘ਚ ਦਿੱਤਾ ਸਹਿਯੋਗ

ਕੋਟਕਪੂਰਾ, (ਸੱਚ ਕਹੂੰ ਨਿਊਜ਼) (Humanity) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਥੋੜ੍ਹੇ ਹੀ ਸਮੇਂ ਵਿੱਚ ਇੱਕ ਲੋੜਵੰਦ ਭੈਣ ਨੂੰ ਮਕਾਨ ਬਣਾ ਕੇ ਦਿੱਤਾ (Humanity) ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖਾਰਾ (ਬਲਾਕ ਕੋਟਕਪੂਰਾ ) ਦੇ ਭੰਗੀਦਾਸ ਬਾਬੂ ਰਾਮ ਅਤੇ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋੜਵੰਦ ਭੈਣ ਵੀਰਪਾਲ ਕੌਰ ਇੰਸਾਂ ਪਿੰਡ ਮੋਤਲੇ ਵਾਲਾ ਤੋਂ ਸਾਧ-ਸੰਗਤ ਨੂੰ ਆਪਣੀ ਕੱਚੇ ਮਕਾਨ ਬਾਰੇ ਦੱਸਿਆ ਸੀ ਅਤੇ ਨਵਾਂ ਮਕਾਨ ਬਣਾ ਕੇ ਦੇਣ ਲਈ ਅਪੀਲ ਕੀਤੀ ਸੀ

ਇਸ ‘ਤੇ ਸਮੂਹ ਸਾਧ-ਸੰਗਤ ਵੱਲੋਂ ਪਿੰਡ ਮੋਤਲੇ ਵਾਲਾ ਬਲਾਕ ਮੰਡੀ ਬਰੀਵਾਲਾ ਵਿੱਚ ਭੈਣ ਵੀਰਪਾਲ ਕੌਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਜਿਸ ਵਿੱਚ ਬਲਾਕ ਮੰਡੀ ਬਰੀਵਾਲਾ ਦੇ ਸੇਵਾਦਾਰ ਵੀ ਪੁਹੰਚੇ ਸਨ ਇਸ ਸੇਵਾ ਦੇ ਕਾਰਜ ਵਿੱਚ ਬਹੁਤ ਭਾਈਚਾਰਾ ਦੇਖਣ ਨੂੰ ਮਿਲਿਆ ਕਿਉਂਕਿ ਇਸ ਸੇਵਾ ਦੇ ਕਾਰਜ ਸੇਵਾਦਾਰਾਂ ਦੇ ਨਾਲ-ਨਾਲ ਪਿੰਡ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਪਿੰਡ ਮੋਤਲੇਵਾਲਾ ਦੇ ਭੰਗੀਦਾਸ ਹਰਮੀਤ ਸਿੰਘ ਇੰਸਾਂ ਤੇ ਪਿੰਡ ਦੇ ਮੌਜ਼ੂਦਾ ਸਰਪੰਚ ਸਿਕੰਦਰ ਸਿੰਘ ਵੱਲੋਂ ਇੱਥੇ ਪਹੁੰਚੀ ਪਿੰਡ ਖਾਰਾ ਦੀ ਸਮੂਹ ਸਾਧ-ਸੰਗਤ, ਬਲਾਕ ਬਰੀਵਾਲਾ ਦੀ ਸਾਧ-ਸੰਗਤ ਅਤੇ ਸਮੂਹ ਨਗਰ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ ਕੋਟਕਪੂਰਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋੜਵੰਦ ਭੈਣ ਦਾ ਮਕਾਨ ਬਣਾਉਂਦੇ ਹੋਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।