ਪੰਜਾਬ

ਹਰਿਆਣਾ ਦੇ ਸ਼ਹਿਰ ‘ਚ 15 ਲੱਖ ਲੁੱਟਣ ਵਾਲੇ ਗਰੁੱਪ ਦਾ ਮੈਂਬਰ ਸੰਗਰੂਰ ‘ਚ ਆਇਆ ਅੜਿੱਕੇ

Hundreds of 15 lakh looters in Haryana city, Sangrur hinders

ਛੇ ਲੱਖ ਤੋਂ ਜ਼ਿਆਦਾ ਦੀ ਨਕਦੀ, ਹਥਿਆਰ ਤੇ ਗੋਲੀ ਸਿੱਕਾ ਪੁਲਿਸ ਨੂੰ ਮਿਲਿਆ

ਸੰਗਰੂਰ| ਪਿਛਲੇ ਦਿਨੀਂ ਹਰਿਆਣਾ ਦੇ ਸ਼ਹਿਰ ਟੋਹਾਣਾ ‘ਚ ਵਾਪਰੀ 15 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਇੱਕ ਕਥਿਤ ਦੋਸ਼ੀ ਨੂੰ ਅੱਜ ਸੰਗਰੂਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਉਸ ਕੋਲੋਂ 6 ਲੱਖ 28 ਹਜ਼ਾਰ ਰੁਪਏ, ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ
ਅੱਜ ਪੁਲਿਸ ਲਾਈਨਜ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਟੋਹਾਣਾ ‘ਚ ਪਿਛਲੀ 11 ਦਸੰਬਰ ਨੂੰ ਹੋਈ 15 ਲੱਖ ਰੁਪਏ ਲੁੱਟ ਦੇ ਸਬੰਧ ਵਿੱਚ ਉਥੋਂ ਦੀ ਪੁਲਿਸ ਨੇ ਥਾਣਾ ਟੋਹਾਣਾ ਵਿਖੇ ਪਰਚਾ ਦਰਜ਼ ਕੀਤਾ ਸੀ ਉਨ੍ਹਾਂ ਦੱਸਿਆ ਕਿ ਅੱਜ ਸੰਗਰੂਰ ਪੁਲਿਸ ਦੀ ਟੀਮ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ ਟੀਮ ਨੇ ਕੁਲਵਿੰਦਰ ਸਿੰਘ ਉਰਫ ਬੁੱਬਾ ਪੁੱਤਰ ਨਰਾਇਣ ਸਿੰਘ ਵਾਸੀ ਪਿੰਡ ਘਾਬਦਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਪਿੰਡ ਚੱਠਾ ਨਨਹੇੜਾ ਕੋਲ ਲੁਕ ਛਿਪ ਕੇ ਸੁਨਾਮ ਵੱਲ ਨੂੰ ਜਾ ਰਿਹਾ ਸੀ ਉਸ ਦੇ ਕਾਬੂ ਵਿੱਚ ਆਉਣ ਤੋਂ ਬਾਅਦ ਉਸ ਕੋਲੋਂ ਟੋਹਾਣਾ ਵਿਖੇ ਡਕੈਤੀ ਦੀ ਵਾਰਦਾਤ ਵਿੱਚ ਵਰਤਿਆ ਗਿਆ ਨਜਾਇਜ਼ ਪਿਸਤੌਲ 32 ਬੋਰ, 3 ਜਿੰਦਾ ਰੌਂਦ 32 ਬੋਰ ਅਤੇ ਲੁੱਟੇ ਗਏ ਪੈਸਿਆਂ ਵਿੱਚੋਂ 6 ਲੱਖ 28 ਹਜ਼ਾਰ ਰੁਪਏ ਪੁਲਿਸ ਨੇ ਬਰਾਮਦ ਕਰਵਾ ਲਏ ਹਨ ਡਾ: ਗਰਗ ਨੇ ਇਹ ਵੀ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਓਪਟਾਰਾ ਕਾਰ ਵੀ ਬਰਾਮਦ ਕਰਵਾ ਲਈ ਗਈ ਹੈ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਆਸ ਹੈ ਕਥਿਤ ਦੋਸ਼ੀ ਕੋਲੋਂ ਹੋਰ ਵੀ ਅਹਿਮ ਸੁਰਾਗ ਮਿਲਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top