ਬ੍ਰਿਟੇਨ ‘ਚ ਅਰਵੇਨ ਤੂਫ਼ਾਨ ਨਾਲ ਤਿੰਨ ਲੋਕਾਂ ਦੀ ਮੌਤ

ਬ੍ਰਿਟੇਨ ‘ਚ ਅਰਵੇਨ ਤੂਫ਼ਾਨ ਨਾਲ ਤਿੰਨ ਲੋਕਾਂ ਦੀ ਮੌਤ

ਲੰਡਨ (ਏਜੰਸੀ)। ਬ੍ਰਿਟੇਨ ‘ਚ ਹਰੀਕੇਨ ਆਰਵੇਨ ਕਾਰਨ ਦਰੱਖਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਸਕਾਈ ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਦੇ ਅਨੁਸਾਰ, ਸਕਾਟਿਸ਼ ਐਬਰਡੀਨਸ਼ਾਇਰ ਵਿੱਚ, ਇੱਕ ਕਾਰ ਉੱਤੇ ਦਰੱਖਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ। ਇਸ ਤੋਂ ਪਹਿਲਾਂ ਦਿਨ ‘ਚ ਤੂਫਾਨ ਕਾਰਨ ਉੱਤਰੀ ਆਇਰਲੈਂਡ ਅਤੇ ਇੰਗਲੈਂਡ ‘ਚ ਇਕ ਇਕ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਰਾਸ਼ਟਰੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਤੂਫਾਨ ਨੂੰ ਲੈ ਕੇ ਰੈੱਡ ਚਿਤਾਵਨੀ ਜਾਰੀ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ