ਅਮਰੀਕਾ ‘ਚ ਫਲੋਰੇਂਸ ਤੂਫਾਨ ਦਾ ਕਹਿਰ, ਚਾਰ ਦੀ ਮੌਤ

Hurricane, Storms, USA, Four Deaths

ਵਿਲਮਿੰਗਟਨ, ਨੌਰਥ ਕੈਰੋਲਿਨਾ, ਏਜੰਸੀ।

ਅਮਰੀਕਾ ਦੇ ਨੌਰਥ ਕੈਰੋਲਿਨਾਂ ‘ਚ ਤੂਫਾਨ ਫਲੋਰੇਂਸ ਦੇ ਸ਼ੁੱਕਰਵਾਰ ਨੂੰ ਸਮੁੰਦਰੀ ਤੱਟ ਨਾਲ ਟਕਰਾਉਣ ਤੋਂ ਬਾਅਦ ਪਿਆ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹੁਣ ਤੱਕ ਚਾਰ ਦੀ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਿਲਮਿੰਗਟਨ ‘ਚ ਤੂਫਾਨ ਕਾਰਨ ਦਰੱਖਤ ਡਿੱਗਣ ਨਾਲ ਇੱਕ ਔਰਤ ਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਦਰੱਖਤ ਉਨ੍ਹਾਂ ਦੇ ਘਰ ‘ਚ ਹੀ ਡਿੱਗਿਆ ਜਿਸ ਨਾਲ ਮਾਂ ਤੇ ਬੱਚੇ ਦੀ ਮੌਤ ਹੋਈ ਜਦੋਂ ਬੱਚੇ ਦੇ ਪਿਤਾ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।

ਨੌਰਥ ਕੈਰੋਲਿਨਾ ਦੇ ਪੈਂਡਰ ਕਾਉਂਟੀ ‘ਚ ਇਕ ਔਰਤ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਗਈ। ਮੈਡੀਕਲ ਟੀਮ ਨੇ ਔਰਤ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸੜਕਾਂ ‘ਤੇ ਜਾਮ ਕਾਰਨ ਮੈਡੀਕਲ ਟੀਮ ਔਰਤ ਤੱਕ ਨਾ ਪਹੁੰਚ ਸਕੀ। ਕੌਮੀ ਤੂਫਾਨ ਕੇਂਦਰ ਅਨੁਸਾਰ ਵਿਲਮਿੰਗਟਨ ਕੋਲ ਹਵਾ ਦੀ ਰਫਤਾਰ 150 ਕਿੱਲੋਮੀਟਰ ਪ੍ਰਤੀ ਘੰਟਾ ਹੈ। ਤੂਫਾਨ ਕਾਰਨ 7,22,000 ਘਰਾਂ ਅਤੇ ਇਮਾਰਤਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ।

ਪ੍ਰਸ਼ਾਸਨ ਅਨੁਸਾਰ ਤੂਫਾਨ ਕਾਰਨ ਲੱਖਾਂ ਨਾਗਰਿਕਾਂ ਨੂੰ ਕਈ ਹਫਤੇ ਤੱਕ ਬਿਨਾ ਬਿਜਲੀ ਦੇ ਰਹਿਣਾ ਪੈ ਸਕਦਾ ਹੈ। ਸਬੰਧਿਤ ਵਿਭਾਗਾਂ ਨੇ ਮੁੜ ਵਿਕਾਸ ‘ਚ ਕਈ ਹਫਤੇ ਲੱਗਣ ਦੀ ਗੱਲ ਕਹੀ ਹੈ। ਤੂਫਾਨ ਕਾਰਨ ਨੌਰਥ ਕੈਰੋਲਿਨਾ ਅਤੇ ਸਾਊਥ ਕੈਰੋਲਿਨਾ ‘ਚ ਇੱਕ ਮੀਟਰ ਤੱਕ ਮੀਂਹ ਦੀ ਡਰ ਵਿਅਕਤ ਕੀਤਾ ਗਿਆ ਹੈ। ਵਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।