ਗੈਰ ਸਮਾਜਿਕ ਸਬੰਧਾਂ ਤੋਂ ਦੁਖੀ ਪਤੀ ਵੱਲੋਂ ਖੁਦਕੁਸ਼ੀ

0
111

 ਪੁਲਿਸ ਵੱਲੋਂ ਪਤਨੀ ਤੇ ਉਸਦੇ ਸਾਥੀ ਖਿਲਾਫ਼ ਮਾਮਲਾ ਦਰਜ਼

ਸੱਚ ਕਹੂੰ ਨਿਊਜ਼,ਧਨੌਲਾ/ਬਰਨਾਲਾ, 21 ਜੂਨ ਥਾਣਾ ਧਨੌਲਾ ਦੀ ਪੁਲਿਸ ਨੇ ਪਤੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ’ਚ ਮ੍ਰਿਤਕ ਦੀ ਪਤਨੀ ਤੇ ਉਸਦੇ ਸਾਥੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲੇ ਸਬੰਧੀ ਵਿਸਥਾਰਿਤ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਜ ਕਰਵਾਏ ਬਿਆਨ ’ਚ ਮਹਿੰਦਰ ਕੌਰ ਪਤਨੀ ਭੋਲਾ ਸਿੰਘ ਵਾਸੀ ਕੁੱਬੇ ਨੇ ਦੱਸਿਆ ਕਿ ਉਸਦੇ ਭਰਾ ਕਰਮਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਭੱਠਲਾਂ ਨੇ ਉਸਨੂੰ ਦੱਸਿਆ ਕਿ ਉਸਦੀ ਪਤਨੀ ਜਸਵਿੰਦਰ ਕੌਰ ਦੇ ਵਕੀਲ ਸਿੰਘ ਨਾਲ ਗੈਰ ਸਮਾਜਿਕ ਸਬੰਧ ਹਨ ਜਿਸ ਨੂੰ ਉਹ ਵਰਜਦਾ ਸੀ।

ਅੱਜ ਜਦੋਂ ਉਹ ਆਪਣੇ ਪੇਕੇ ਘਰ ਆਈ ਹੋਈ ਸੀ ਤਾਂ ਕਰਮਜੀਤ ਸਿੰਘ ਅਤੇ ਜਸਵਿੰਦਰ ਕੌਰ ’ਚ ਇਸੇ ਗੱਲ ਨੂੰ ਲੈ ਕੇ ਮੁੜ ਝਗੜਾ ਹੋ ਰਿਹਾ ਸੀ, ਜਿਸ ਦੌਰਾਨ ਜਸਵਿੰਦਰ ਕੌਰ ਕਰਮਜੀਤ ਸਿੰਘ ਨੂੰ ਕਹਿ ਰਹੀ ਸੀ ਕਿ ਉਸਦਾ ਸਾਥੀ ਵਕੀਲ ਸਿੰਘ ਤਾਂ ਇਸੇ ਤਰ੍ਹਾਂ ਘਰ ਆਵੇਗਾ ਤੂੰ ਜੋ ਕਰਨਾ ਹੈ ਕਰ ਲੈ। ਇਸੇ ਗੱਲ ਤੋਂ ਕਰਮਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ। ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਅਧਾਰ ’ਤੇ ਮ੍ਰਿਤਕ ਦੀ ਵਿਅਕਤੀ ਦੀ ਪਤਨੀ ਸਮੇਤ ਵਕੀਲ ਸਿੰਘ ਨਾਮੀ ਇੱਕ ਵਿਅਕਤੀ ’ਤੇ ਮਾਮਲਾ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।