Breaking News

ਪਤੀ ਨੂੰ ਨਹੀਂ ਸੀ ਮਾਡਲਿੰਗ ਪਸੰਦ, ਮਾਡਲ ਪਤਨੀ ਦੀ ਕੁੱਟਮਾਰ

Husband had no modeling choice, model wife beating

ਅੰਮ੍ਰਿਤਸਰ : ਅਮ੍ਰਿਤਸਰ ‘ਚ ਇੱਕ ਮਾਡਲ ਪਤਨੀ ਨਾਲ ਕੁੱਟਮਾਰ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜੀਤਾ ਦੀ ਪਛਾਣ ਹਰਦੀਪ ਕੌਰ ਖਾਲਸਾ ਵਜੋਂ ਹੋਈ ਹੈ। ਜ਼ਖਮੀ ਹਾਲਤ ‘ਚ ਹਰਦੀਪ ਕੌਰ ਖਾਲਸਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।। ਜਾਣਕਾਰੀ ਮੁਤਾਬਕ ਹਰਦੀਪ ਕੌਰ ਖਾਲਸਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਡਲਿੰਗ ਕਰਦੀ ਹੈ । ਉਸਦੇ ਪਤੀ ਨੂੰ ਇਹ ਸਭ ਪਸੰਦ ਨਹੀਂ ਸੀ।। ਜਿਸ ਕਾਰਨ ਉਨ੍ਹਾਂ ਵਿਚਾਲੇ ਝਗੜਾ ਹੋ ਗਿਆ।। ਇਸ ਘਟਨਾ ਦੀ ਜਾਣਕਾਰੀ ਨੇੜਲੇ ਪੁਲਸ ਥਾਣਾ ਰਾਮਬਾਗ ‘ਚ ਦਰਜ ਕਰਵਾਈ ਗਈ।। ਉਸ ਦੇ ਪੁੱਤਰ ਬ੍ਰਹਮਾਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਹਰਦੀਪ ਕੌਰ ਦਾ ਪਤੀ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਹੈ।। ਅਦਾਲਤ ‘ਚ ਇਸ ਬਾਬਤ ਕੇਸ ਵੀ ਦਾਇਰ ਹੈ।। ਸ਼ਨਿੱਚਰਵਾਰ ਦੀ ਰਾਤ ਉਸ ਦਾ ਪਿਤਾ ਜ਼ਬਰਦਸਤੀ ਘਰ ‘ਚ ਵੜ ਗਿਆ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਲੱਗਾ। ਜਦੋਂ ਵਿਰੋਧ ਕੀਤਾ ਤਾਂ ਪਿਤਾ ਨੇ ਉਸ ਦੀ ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।। ਉਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।। ਦੂਜੇ ਪਾਸੇ ਪੁਲਸ ਦੇ ਆਲਾ ਅਧਿਕਾਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਹਰਦੀਪ ਕੌਰ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਪਤੀ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ ਅਤੇ ਇਹ ਝਗੜਾ ਕੋਟ ਪਹੁੰਚ ਗਿਆ ਹੈ ਅਤੇ ਕੱਲ ਵੀ ਪਤੀ-ਪਤਨੀ ‘ਚ ਮਾਰਕੁੱਟ ਹੋਈ, ਜੋ ਕਿ ਇਲਾਜ ਲਈ ਹਸਪਤਾਲ ‘ਚ ਦਾਖਲ ਹਨ।। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ,। ਜਿਹੜਾ ਵੀ ਦੋਸ਼ੀ ਹੋਵੇਗਾ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top