ਪਤੀ ਨੇ ਪਤਨੀ ਨੂੰ ਖਵਾਇਆ ਜ਼ਹਿਰ, ਮੌਤ

0
death

ਪੁਲਿਸ ਨੇ ਮ੍ਰਤਕਾ ਦੀ ਮਾਂ ਦੇ ਬਿਆਨ ‘ਤੇ ਪਤੀ ਤੇ ਕੀਤਾ ਕਤਲ ਦਾ ਮਾਮਲਾ ਦਰਜ

ਅਬੋਹਰ, (ਸੁਧੀਰ ਅਰੋੜਾ) ਪੰਚਪੀਰ ਨਗਰ ਵਿੱਚ ਲੰਘੀ ਰਾਤ ਇੱਕ ਵਿਅਕਤੀ ਨੇ ਘਰੇਲੂ ਵਿਵਾਦ ਕਾਰਨ ਆਪਣੀ ਪਤਨੀ ਨੂੰ ਕੋਈ ਜ਼ਹਰੀਲਾ ਪਦਾਰਥ ਖੁਆ ਦਿੱਤਾ ਜਿਸ ਨਾਲ ਉਸ ਦੀ ਫਰੀਦਕੋਟ ਵਿੱਚ ਮੌਤ ਹੋ ਗਈ ਇੱਧਰ ਸਿਟੀ 1 ਦੀ ਪੁਲਿਸ ਨੇ ਮ੍ਰਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਕਰਦੇ ਹੋਏ ਮ੍ਰਤਕਾ ਦੀ ਮਾਂ ਦੇ ਬਿਆਨ ਤੇ ਉਸਦੇ ਪਤੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ

ਜਾਣਕਾਰੀ ਅਨੁਸਾਰ ਪੰਜ ਪੀਰ ਨਗਰ ਗਲੀ ਨੰਬਰ 10 ਨਿਵਾਸੀ ਪਵਨਦੀਪ ਕੌਰ ਪੁੱਤਰੀ ਅਮਰੀਕ ਸਿੰਘ ਦੀ ਮਾਤਾ ਭੋਲੀ ਕੌਰ ਨੇ ਦੱਸਿਆ ਕਿ ਉਸ ਦੀ ਧੀ ਪਵਨਦੀਪ ਕੌਰ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਪਿਛਲੇ ਦਿਨ ਜਦੋਂ ਉਹ ਘਰ ਪਹੁੰਚੀ ਤਾਂ ਘਰ ਵਿੱਚ ਉਸ ਦੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਭੋਲੀ ਕੌਰ ਨੇ ਪਵਨਦੀਪ ਕੌਰ ਦੇ ਪਤੀ ਸੁਧੀਰ ‘ਤੇ ਕਥਿਤ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਝਗੜੇ ਤੋਂ ਬਾਅਦ ਉਸ ਨੇ ਪਵਨਦੀਪ ਨੂੰ ਕੋਈ ਜਹਰੀਲੀ ਚੀਜ਼ ਖੁਆ ਕੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹ 6 ਸਾਲ ਦੇ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ ਗੁਆਂਢੀਆਂ ਨੂੰ ਪਤਾ ਲੱਗਣ ‘ਤੇ ਉਨ੍ਹਾਂ ਨੇ ਪਵਨਦੀਪ ਕੌਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ

ਮੁੱਢਲੇ ਇਲਾਜ ਦੇ ਬਾਅਦ ਰੈਫਰ ਕਰ ਦਿੱਤਾ

ਜਿੱਥੇ ਉਸ ਨੂੰ ਮੁੱਢਲੇ ਇਲਾਜ ਦੇ ਬਾਅਦ ਰੈਫਰ ਕਰ ਦਿੱਤਾ ਜਿੱਥੇ ਪੁੱਜਦੇ ਹੀ ਉਸ ਨੇ ਦਮ ਤੋੜ ਦਿੱਤਾ ਇੱਧਰ ਸਿਟੀ 1 ਦੀ ਪੁਲਿਸ ਨੇ ਮ੍ਰਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਉਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਵਿੱਚ ਥਾਣਾ ਇੰਚਾਰਜ਼ ਚੰਦਰ ਸ਼ੇਖਰ ਅਤੇ ਜਾਂਚ ਅਧਿਕਾਰੀ ਆਤਮਾਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਤਕਾ ਦੀ ਮਾਂ ਦੇ ਬਿਆਨਾਂ ਦੇ ਅਨੁਸਾਰ ਮ੍ਰਤਕਾ ਦਾ ਪਤੀ ਉਸ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਮ੍ਰਤਕਾ ਦੇ ਸਿਰ ‘ਤੇ ਸਟਾਂ ਦੇ ਨਿਸ਼ਾਨ ਹਨ ਅਤੇ ਉਸਦੀ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ ਉਸਦੇ ਪਤੀ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।