ਵਿਧਾਨ ਸਭਾ ਸ਼ੈਸਨ ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਮਸਲੇ ਨੂੰ ਉਠਾਵਾਂਗਾ : ਅਮਨ ਅਰੋੜਾ

0
98
Aman Arora Sachkahoon

ਵਿਧਾਨ ਸਭਾ ਸ਼ੈਸਨ ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਮਸਲੇ ਨੂੰ ਉਠਾਵਾਂਗਾ : ਅਮਨ ਅਰੋੜਾ

(ਖੁਸਪ੍ਰੀਤ ਜੋਸ਼ਮ/ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੰਜਾਬ ਸਰਕਾਰ ਇਕ ਪਾਸੇ ਦਮਗਜੇ ਮਾਰ ਰਹੀ ਹੈ ਕਿ ਉਹ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਜਾ ਰਹੀ ਹੈ ਅਤੇ ਦੂਜੇ ਪਾਸੇ ਪਿਛਲੇ 15 ਤੋਂ 18 ਸਾਲਾਂ ਤੋਂ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਆਯੋਗ ਕਰਾਰ ਦੇ ਕੇ ਉਨ੍ਹਾਂ ਨੂੰ ਨੌਕਰੀ ਵਿਚੋਂ ਕੱਢ ਕੇ ਆਪ ਵਿਰੋਧੀ ਕਾਰਜ ਕਰਨ ’ਤੇ ਤੁਲੀ ਹੋਈ ਹੈ ਅਤੇ 906 ਪਰਿਵਾਰਾਂ ਦੇ ਮੂੰਹ ਦਾ ਨਿਵਾਲਾ ਖੋਹਣ ਦੀ ਤਿਆਰੀ ਕਰੀ ਬੈਠੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸਥਾਨਕ ਸਰਕਾਰੀ ਕਾਲਜ ਵਿਚ ਧਰਨਾ ਲਾਈ ਬੈਠੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਧਰਨੇ ਵਿਚ ਸੰਬੋਧਨ ਦੌਰਾਨ ਕਹੇ।

ਉਨ੍ਹਾ ਕਿਹਾ ਕਿ ਇਹ ਪ੍ਰੋਫੈਸਰ ਆਯੋਗ ਕਿਵੇਂ ਹੋ ਸਕਦੇ ਹਨ ਜਦਕਿ ਸਰਕਾਰ ਨੇ ਇਨ੍ਹਾਂ ਨੂੰ ਮੁੱਢਲੀਆਂ ਯੋਗਤਾਵਾਂ ਨੂੰ ਪੂਰਾ ਕਰਨ ’ਤੇ ਹੀ ਨੌਕਰੀ ’ਤੇ ਲਗਾਇਆ ਸੀ ਫਿਰ ਜੇਕਰ ਇਹ ਅਧਿਆਪਕ ਆਯੋਗ ਹਨ ਤਾਂ ਕਿ ਇਨ੍ਹਾਂ ਨੇ ਪਿਛਲੇ 15-18 ਸਾਲਾਂ ਵਿਚ ਜੋ ਵਿਦਿਆਰਥੀ ਪੜਾਏ ਹਨ ਉਹ ਵੀ ਆਯੋਗ ਹਨ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਤਰਕਸੰਗਤ ਨਹੀਂ ਹੈ, ਸਰਕਾਰ ਨੂੰ ਅਜਿਹੇ ਜਨ ਵਿਰੋਧੀ ਫੈਸਲੇ ਕਰਨ ਸਮੇ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਉਹ ਇਸ ਵਿਧਾਨ ਸਭਾ ਸ਼ੈਸਨ ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਇਸ ਮਸਲੇ ਨੂੰ ਉਠਾਉਣਗੇ ’ਤੇ ਸਰਕਾਰ ’ਤੇ ਦਬਾਅ ਬਣਾਇਆ ਜਾਵੇਗਾ ਕਿ ਉਹ ਇਨ੍ਹਾਂ ਪ੍ਰੋਫੈਸਰਾਂ ਨੂੰ ਰੈਗੁਲਰ ਕਰਨ।

ਇਥੇ ਇਹ ਵਰਨਣਯੋਗ ਹੈ ਕਿ ਉਕਤ ਪ੍ਰੋਫੈਸਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਸਾਹਮਣੇ , ਸਰਕਾਰ ਦੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੀ ਵਿਉਂਤਬੰਧੀ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਇਸ ਸਬੰਧੀ ਪ੍ਰੋਫੈਸਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਸਰਕਾਰ ਨੂੰ ਜਾਣੂ ਕਰਵਾਇਆ ਹੋਇਆ ਹੈ ਅਤੇ ਉਨ੍ਹਾਂ ਨਾਲ ਹੋ ਰਹੇ ਧੱਕੇ ਦੇ ਵਿਰੋਧ ਵਿਚ ਆਪਣੇ ਪਰਿਵਾਰਾਂ, ਵਿਦਿਆਰਥੀ ਜੱਥੇਬੰਦੀਆਂ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਦੀ ਚਿਤਾਵਨੀ ਦੇ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ