ਆਈਸ ਕੌਫ਼ੀ ਵਿਦ ਆਈਸ ਕ੍ਰੀਮ

0
655

ਗਰਮੀ ਦਾ ਮੌਸਮ ਸਿਖ਼ਰ ‘ਤੇ ਪਹੁੰਚ ਚੁੱਕਾ ਹੈ ਤੇ ਇਸ ਮੌਸਮ ‘ਚ ਆਈਸ ਕੌਫੀ ਮਿਲ ਜਾਵੇ ਤਾਂ ਗੱਲ ਹੀ ਵੱਖਰੀ ਹੋਵੇਗੀ ਜਿਸ ਤਰ੍ਹਾਂ ਸਰਦੀਆਂ ‘ਚ ਗਰਮ ਕੌਫੀ ਪੀਤੀ ਜਾਂਦੀ ਹੈ ਉਸੇ ਤਰ੍ਹਾਂ ਅਸੀਂ ਗਰਮੀਆਂ ‘ਚ ਆਈਸ ਕੌਫੀ ਪੀਂਦੇ ਹਾਂ ਜੇਕਰ ਤੁਹਾਨੂੰ ਕੌਫੀ ਨਾਲ ਚਾਕਲੇਟ ਵੀ ਪਸੰਦ ਹੈ ਤਾਂ ਤੁਸੀਂ ਇਸ ਵਿਚ ਪਾ ਸਕਦੇ ਹੋ ਆਓ! ਵੇਖੀਏ ਕਿ ਇਹ ਬਣਦੀ ਕਿਵੇਂ ਹੈ?
ਸਮੱਗਰੀ: 1 ਗਲਾਸ ਉੱਬਲਿਆ ਦੁੱਧ, ਡੇਢ ਚਮਚ ਕੌਫੀ, 4 ਚਮਚ ਖੰਡ, 1 ਸਕੂਪ ਵੈਨੀਲਾ ਆਈਸ ਕ੍ਰੀਮ, ਆਈਸ ਕਿਊਬ, ਬਦਾਮ ਤੇ ਕਾਜੂ
ਤਰੀਕਾ: ਇੱਕ ਮਿਕਸੀ ‘ਚ ਠੰਢਾ ਦੁੱਧ, ਖੰਡ ਤੇ ਕੌਫੀ ਬਲੈਂਡ ਕਰ ਲਓ ਵੇਖ ਲਓ ਕਿ ਦੁੱਧ ‘ਚ ਖੰਡ ਚੰਗੀ ਤਰ੍ਹਾਂ ਮਿਲ ਚੁੱਕੀ ਹੋਵੇ ਹੁਣ ਇੱਕ ਗਲਾਸ ਲਓ ਤੇ ਉਸ ਵਿਚ ਆਈਸ ਕਿਊਬ ਪਾ ਦਿਓ ਤੇ ਉਸ ‘ਚ ਦੁੱਧ ਅਤੇ ਕੌਫੀ ਦੇ ਘੋਲ ਨੂੰ ਪਾ ਦਿਓ ਹੁਣ ਉੱਪਰੋਂ ਉਸ ਕੌਫੀ ‘ਚ ਇੱਕ ਸਕੂਪ ਵੈਨੀਲਾ ਆਈਸ ਕ੍ਰੀਮ ਪਾਓ ਤੁਹਾਡੀ ਆਈਸ ਕੌਫੀ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਈ ਹੈ ਹੁਣ ਕੌਫੀ ਉੱਪਰ ਕੱਟੇ ਹੋਏ ਕਾਜੂ ਤੇ ਬਦਾਮ ਸਜਾ ਕੇ ਸਰਵ ਕਰੋ ਜੇਕਰ ਤੁਹਾਨੂੰ ਚਾੱਕਲੇਟ ਪਸੰਦ ਹੈ ਤਾਂ ਇਸ ਵਿਚ ਚਾੱਕਲੇਟ ਸਾੱਸ ਵੀ ਪਾ ਸਕਦੇ ਹੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।